ਦੂਜੇ ਦਿਨ ਵੀ ਨੌਸ਼ਹਿਰਾ ਦੀਆਂ ਮੂਹਰਲੀਆਂ ਚੌਕੀਆਂ ’ਤੇ ਪਾਕਿ ਨੇ ਕੀਤੀ ਗੋਲਾਬਾਰੀ

02/21/2019 4:38:10 AM

ਨੌਸ਼ਹਿਰਾ, (ਰਮੇਸ਼)– ਪਾਕਿਸਤਾਨ ਦੀ ਫੌਜ ਨੇ ਬੁੱਧਵਾਰ ਦੂਜੇ ਦਿਨ ਵੀ  ਨੌਸ਼ਹਿਰਾ ਦੀਆਂ ਮੂਹਰਲੀਆਂ ਚੌਕੀਆਂ ’ਤੇ ਗੋਲਾਬਾਰੀ ਜਾਰੀ ਰੱਖੀ। ਪੁਲਵਾਮਾ ਹਮਲੇ ਪਿੱਛੋਂ ਪਾਕਿਸਤਾਨੀ ਫੌਜ ਲਗਾਤਾਰ ਗੋਲੀਬਾਰੀ ਦੀ ਉਲੰਘਣਾ ਕਰਦੀ ਆ ਰਹੀ ਹੈ। ਮੰਗਲਵਾਰ ਨੂੰ ਵੀ ਉਸ ਨੇ ਨੰਬ, ਕੜਾਲੀ ਅਤੇ ਸੇਰ ਮਕੜੀ  ਵਿਖੇ ਫਾਇਰਿੰਗ ਕੀਤੀ ਸੀ। ਬੁੱਧਵਾਰ ਉਸ ਨੇ ਨੌਸ਼ਹਿਰਾ ਦੇ ਬਾਬਾ ਖੋੜੀ ਖੇਤਰ ਵਿਚ ਮੋਰਟਾਰ ਦੇ ਗੋਲੇ ਦਾਗੇ। ਭਾਰਤੀ ਜਵਾਨਾਂ ਨੇ ਉਕਤ ਗੋਲਾਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ। 
 

Bharat Thapa

This news is Content Editor Bharat Thapa