ਕਾਂਗਰਸ ਦੇ ਕੰਮਾਂ ਦੀ ਤਾਰੀਫ ਕਰਨ ''ਤੇ ਰਾਹੁਲ ਨੇ ਸੁਸ਼ਮਾ ਨੂੰ ਧੰਨਵਾਦ ਕਿਹਾ

09/24/2017 10:06:53 PM

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਧੰਨਵਾਦ ਦਿੱਤਾ। ਦੇਸ਼ 'ਚ ਆਈ. ਆਈ. ਟੀ. ਅਤੇ ਆਈ. ਆਈ. ਐੱਮ. ਦੀ ਸਥਾਪਨਾ ਨੂੰ ਲੈ ਕੇ ਪਾਰਟੀ ਦੇ ਮੈਂਬਰਾਂ ਦੀ ਸਰਾਹਣਾ ਕਰਨ ਲਈ ਉਨ੍ਹਾਂ ਵਿਦੇਸ਼ ਮੰਤਰੀ ਨੂੰ ਧੰਨਵਾਦ ਦਿੱਤਾ। 
ਰਾਹੁਲ ਗਾਂਧੀ ਸੰਧੁਕਤ ਰਾਸ਼ਟਰ ਮਹਾ ਸਭਾ 'ਚ ਸੁਸ਼ਮਾ ਦੇ ਜ਼ੋਰਦਾਰ ਭਾਸ਼ਣ ਦਾ ਜ਼ਿਕਰ ਕਰ ਰਹੇ ਸੀ, ਜਿਥੇ ਉਨ੍ਹਾਂ ਨੇ ਭਾਰਤ ਦੀਆਂ ਉਪਲੱਬਧੀਆਂ ਦੇ ਤੌਰ 'ਤੇ ਇਨ੍ਹਾਂ ਨਾਮਵਰ ਸੰਸਥਾਵਾਂ ਦਾ ਉਦਾਰਹਣ ਦਿੱਤਾ ਅਤੇ ਕਿਹਾ ਕਿ ਇਸ ਦੇ ਉਲਟ ਪਾਕਿਸਤਾਨ ਅੱਤਵਾਦੀਆਂ ਨੂੰ ਪੈਦਾ ਕਰਦਾ ਹੈ। 
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਦੇ ਭਾਸ਼ਣ ਦਾ ਯੂ. ਐੱਨ. ਜੀ. ਏ. 'ਚ ਜ਼ਿਕਰ ਕਰਦੇ ਹੋਏ ਸੁਸ਼ਮਾ ਨੇ ਕਿਹਾ ਕਿ ਅਸੀਂ ਵਿਗਿਆਨਕ ਅਤੇ ਟੈਕਨਾਲੋਜੀ ਸੰਸਥਾਵਾਂ ਦਾ ਗਠਨ ਕੀਤਾ, ਜਿਸ ਦੀ ਪੂਰੀ ਦੁਨੀਆ 'ਚ ਪਛਾਣ ਹੈ ਪਰ ਪਾਕਿਸਤਾਨ ਨੇ ਦੁਨੀਆ ਅਤੇ ਅਸਲੀਅਤ ਵਿਚ ਆਪਣੇ ਲੋਕਾਂ ਨੂੰ ਅੱਤਵਾਦ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ।