ਓਮੀਕਰੋਨ: ਮਹਾਰਾਸ਼ਟਰ ''ਚ ਵੀ ਲੱਗਾ ਨਾਈਟ ਕਰਫਿਊ, ਨਵੇਂ ਦਿਸ਼ਾ-ਨਿਰਦੇਸ਼ ਜਾਰੀ

12/25/2021 1:55:10 AM

ਮੁੰਬਈ - ਮਹਾਰਾਸ਼ਟਰ ਵਿੱਚ ਓਮੀਕਰੋਨ ਦੇ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਓਮੀਕਰੋਨ ਦੇ ਵੱਧਦੇ ਹੋਏ ਮਾਮਲਿਆਂ ਨੂੰ ਵੇਖਦੇ ਹੋਏ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ। ਇੱਥੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਪਾਬੰਦੀਆਂ ਰਹਿਣਗੀਆਂ। ਸਿਰਫ ਜ਼ਰੂਰੀ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਨਵੀਂ ਗਾਈਡਲਾਈਨ ਵੀ ਜਾਰੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ - ਓਮੀਕਰੋਨ: ਐੱਮ.ਪੀ. ਅਤੇ ਯੂ.ਪੀ. ਤੋਂ ਬਾਅਦ ਹੁਣ ਹਰਿਆਣਾ 'ਚ ਨਾਈਟ ਕਰਫਿਊ, ਗੁਜਰਾਤ 'ਚ ਵੀ ਸਖ਼ਤੀ

ਮਹਾਰਾਸ਼ਟਰ ਵਿੱਚ ਕੀ ਖੁੱਲ੍ਹਾ ਕੀ ਰਹੇਗਾ ਬੰਦ? 

  • ਕ੍ਰਿਸਮਸ ਅਤੇ ਨਿਊ ਈਅਰ ਨੂੰ ਵੇਖਦੇ ਹੋਏ ਮਹਾਰਾਸ਼ਟਰ ਵਿੱਚ ਕਿਸੇ ਵੀ ਤਰ੍ਹਾਂ ਦੇ ਇਕੱਠ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇੱਥੇ ਨਾਈਟ ਕਰਫਿਊ ਦੌਰਾਨ 5 ਤੋਂ ਜ਼ਿਆਦਾ ਲੋਕ ਵੀ ਇੱਕਠੇ ਨਹੀਂ ਹੋ ਸਕਣਗੇ।
  • ਸ਼ਾਦੀਆਂ ਵਿੱਚ ਬੰਦ ਹਾਲ ਵਿੱਚ 100 ਲੋਕਾਂ ਦੀ ਇਜਾਜ਼ਤ ਹੋਵੇਗੀ। ਜਦੋਂ ਕਿ ਖੁੱਲ੍ਹੀਆਂ ਥਾਵਾਂ 'ਤੇ ਕੁਲ ਸਮਰੱਥਾ ਦਾ 25% ਜਾਂ 250 ਲੋਕ ਇਕੱਠੇ ਹੋ ਸਕਣਗੇ। ਇਹੀ ਰਾਜਨੀਤਕ, ਧਾਰਮਿਕ ਆਯੋਜਨਾਂ 'ਤੇ ਵੀ ਲਾਗੂ ਹੋਵੇਗਾ। ਸਪੋਰਟਸ ਈਵੈਂਟ ਦੌਰਾਨ ਸਮਰੱਥਾ ਦੇ ਸਿਰਫ 25% ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ।
  • ਹੋਟਲ, ਰੈਸਟੋਰੈਂਟ, ਜਿਮ, ਸਪਾ, ਸਿਨੇਮਾ ਹਾਲ ਵਿੱਚ ਕੁਲ ਸਮਰੱਥਾ ਦੇ 50% ਲੋਕ ਬੈਠ ਸਕਣਗੇ।

ਮਹਾਰਾਸ਼ਟਰ ਵਿੱਚ ਓਮੀਕਰੋਨ ਦੇ 108 ਮਾਮਲੇ
ਮਹਾਰਾਸ਼ਟਰ ਵਿੱਚ ਪਿਛਲੇ 24 ਘੰਟੇ ਵਿੱਚ ਓਮੀਕਰੋਨ ਦੇ 20 ਨਵੇਂ ਕੇਸ ਸਾਹਮਣੇ ਆਏ ਹਨ। ਮੁੰਬਈ ਵਿੱਚ 11 ਮਾਮਲੇ, ਪੁਣੇ ਵਿੱਚ 6, ਸਤਾਰਾ ਵਿੱਚ 2, ਅਹਿਮਦਨਗਰ ਵਿੱਚ 1 ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਮਹਾਰਾਸ਼ਟਰ ਵਿੱਚ ਓਮੀਕਰੋਨ ਦੇ 108 ਮਾਮਲੇ ਸਾਹਮਣੇ ਆ ਚੁੱਕੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati