ਉਮਰ ਅਬਦੁੱਲਾ ਨੇ ਜ਼ਾਇਰਾ ਵਸੀਮ ਦੇ ਫੈਸਲੇ ਦਾ ਕੀਤਾ ਸਮਰਥਨ, ਦਿੱਤੀਆਂ ਸ਼ੁੱਭਕਾਮਨਾਵਾਂ

06/30/2019 4:51:47 PM

ਸ਼੍ਰੀਨਗਰ (ਭਾਸ਼ਾ)— ਨੈਸ਼ਨਲ ਐਵਾਰਡ ਜਿੱਤਣ ਵਾਲੀ ਅਭਿਨੇਤਰੀ ਜ਼ਾਇਰਾ ਵਸੀਮ ਦੇ ਅਭਿਨੈ ਦਾ ਖੇਤਰ ਛੱਡਣ ਦਾ ਐਲਾਨ ਕਰਨ ਦੇ ਕੁਝ ਘੰਟੇ ਬਾਅਦ ਜੰਮੂ-ਕਸ਼ਮੀਰ ਦੇ ਨੇਤਾਵਾਂ ਨੇ ਉਨ੍ਹਾਂ ਦੇ ਫੈਸਲੇ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕੀਤਾ, ''ਜ਼ਾਇਰਾ ਵਸੀਮ ਦੀ ਪਸੰਦ 'ਤੇ ਸਵਾਲ ਚੁੱਕਣ ਵਾਲੇ ਅਸੀਂ ਕੌਣ ਹੁੰਦੇ ਹਾਂ? ਉਹ ਜਿਵੇਂ ਚਾਹੇ ਉਵੇਂ ਹੀ ਆਪਣੀ ਜ਼ਿੰਦਗੀ ਜੀਵੇ। ਮੈਂ ਬਸ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇ ਸਕਦਾ ਹੈ ਅਤੇ ਕਾਮਨਾ ਕਰਦਾ ਹਾਂ ਕਿ ਉਹ ਜੋ ਕਰੇ ਉਸ ਤੋਂ ਉਨ੍ਹਾਂ ਨੂੰ ਖੁਸ਼ੀ ਮਿਲੇ।''

ਦਰਅਸਲ 18 ਸਾਲਾ ਜ਼ਾਇਰਾ ਨੇ ਕਿਹਾ ਕਿ ਉਹ ਆਪਣੇ ਕੰਮ ਤੋਂ ਖੁਸ਼ ਨਹੀਂ ਹੈ, ਕਿਉਂਕਿ ਇਹ ਉਨ੍ਹਾਂ ਦੀ ਆਸਥਾ ਅਤੇ ਧਰਮ ਦੇ ਰਸਤੇ ਵਿਚ ਆ ਰਿਹਾ ਹੈ। ਆਮਿਰ ਖਾਨ ਦੀ ਫਿਲਮ 'ਦੰਗਲ' ਵਿਚ ਆਪਣੇ ਦਮਦਾਰ ਅਭਿਨੈ ਤੋਂ ਲੋਕਪ੍ਰਿਅ ਹੋਈ ਜ਼ਾਇਰਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਵਿਸਥਾਰ ਨਾਲ ਲਿਖੇ ਇਕ ਪੋਸਟ 'ਚ ਕਿਹਾ, ''ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਭਾਵੇਂ ਹੀ ਮੈਂ ਇੱਥੇ ਪੂਰੀ ਤਰ੍ਹਾਂ ਨਾਲ ਫਿੱਟ ਹੋ ਜਾਵਾਂ ਪਰ ਮੈਂ ਇਸ ਥਾਂ ਲਈ ਨਹੀਂ ਬਣੀ ਹਾਂ।''


ਓਧਰ ਭਾਰਤੀ ਪ੍ਰਸ਼ਾਸਨਿਕ ਸੇਵਾ ਨੂੰ ਛੱਡ ਕੇ ਸਿਆਸਤ ਦੇ ਖੇਤਰ ਵਿਚ ਉਤਰੇ ਸ਼ਾਹ ਫੈਸਲ ਨੇ ਕਿਹਾ ਕਿ ਉਹ ਜ਼ਾਇਰਾ ਦੇ ਫੈਸਲੇ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਨ। ਫੈਸਲ ਨੇ ਟਵੀਟ ਕੀਤਾ, ''ਮੈਂ ਜ਼ਾਇਰਾ ਵਸੀਮ ਦੇ ਅਭਿਨੇਤਰੀ ਬਣਨ ਦੇ ਫੈਸਲੇ ਦਾ ਹਮੇਸ਼ਾ ਸਨਮਾਨ ਕੀਤਾ। ਕਿਸੇ ਹੋਰ ਕਸ਼ਮੀਰੀ ਨੇ ਇੰਨੀ ਘੱਟ ਉਮਰ ਵਿਚ ਇਸ ਤਰ੍ਹਾਂ ਦਾ ਲੋਕਪ੍ਰਿਅ ਦਰਜਾ, ਅਜਿਹੀ ਸਫਲਤਾ ਅਤੇ ਨਾਮ ਹਾਸਲ ਨਹੀਂ ਕੀਤਾ ਸੀ। ਅੱਜ ਜਦੋਂ ਉਨ੍ਹਾਂ ਨੇ ਫਿਲਮ ਜਗਤ ਨੂੰ ਛੱਡ ਦਿੱਤਾ, ਮੇਰੇ ਕੋਲ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਉਨ੍ਹਾਂ ਨੂੰ ਸ਼ੁੱਭਕਾਮਨਾਵਾਂ।''

Tanu

This news is Content Editor Tanu