ਉਮਰ ਨੇ ਕਸ਼ਮੀਰ ਨੂੰ ਲੈ ਕੇ ਫੈਲੇ ''ਫਰਜ਼ੀ ਆਦੇਸ਼ਾਂ'' ਦੇ ਮਾਮਲੇ ''ਚ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ

07/30/2019 5:27:07 PM

ਸ਼੍ਰੀਨਗਰ— ਨੈਸ਼ਨਲ ਕਾਨਫਰੰਸ ਨੇਤਾ ਉਮਰ ਅਬਦੁੱਲਾ ਨੇ ਸੋਸ਼ਲ ਮੀਡੀਆ 'ਤੇ ਪਿਛਲੇ ਕੁਝ ਦਿਨਾਂ ਤੋਂ ਫੈਲੇ 'ਫਰਜ਼ੀ ਆਦੇਸ਼ਾਂ' ਦੇ ਸਿਲਸਿਲੇ 'ਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਇਸ ਫਰਜ਼ੀ ਆਦੇਸ਼ ਨਾਲ ਕੇਂਦਰ ਸਰਕਾਰ ਦੇ ਸੰਵਿਧਾਨ ਦੀ ਧਾਰਾ-35ਏ ਖਤਮ ਕਰਨ ਦੀਆਂ ਅਟਕਲਾਂ ਤੇਜ਼ ਹੋ ਗਈਆਂ, ਜੋ ਰਾਜ 'ਚ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਨਿਵਾਸ ਅਤੇ ਨੌਕਰੀਆਂ ਦੇ ਵਿਸ਼ੇਸ਼ ਅਧਿਕਾਰ ਦਿੰਦਾ ਹੈ। ਉਮਰ ਨੇ ਟਵੀਟ ਕੀਤਾ,''ਰਾਜਪਾਲ ਵਲੋਂ ਚੁੱਕਿਆ ਗਿਆ ਇਹ ਇਕ ਗੰਭੀਰ ਮੁੱਦਾ ਹੈ। ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵਲੋਂ ਦਸਤਖ਼ਤ ਕੀਤੇ ਫਰਜ਼ੀ ਆਦੇਸ਼ ਫੈਲੇ ਹਨ। ਇਸ ਨੂੰ ਸਿਰਫ ਕੁਝ ਕਹਿ ਕੇ ਖਾਰਜ ਨਹੀਂ ਕੀਤਾ ਜਾ ਸਕਦਾ। ਸੀ.ਬੀ.ਆਈ. ਤੋਂ ਇਸ ਫਰਜ਼ੀ ਆਦੇਸ਼ ਅਤੇ ਉਸ ਦੇ ਮੂਲ ਦੀ ਜਾਂਚ ਕਰਨ ਨੂੰ ਕਿਹਾ ਜਾਣਾ ਚਾਹੀਦਾ।''

ਰਾਜਪਾਲ ਸੱਤਪਾਲ ਮਲਿਕ ਦੇ ਸੋਸ਼ਲ ਮੀਡੀਆ 'ਤੇ ਫੈਲੇ ਆਦੇਸ਼ਾਂ ਨੂੰ ਨਕਲੀ ਦੱਸਣ ਤੋਂ ਬਾਅਦ ਉਨ੍ਹਾਂ ਦਾ ਇਹ ਬਿਆਨ ਆਇਆ ਹੈ। ਕਸ਼ਮੀਰ ਘਾਟੀ 'ਚ ਕਾਨੂੰਨ-ਵਿਵਸਥਾ ਦੇ ਸੰਬੰਧ 'ਚ ਸੋਸ਼ਲ ਮੀਡੀਆ 'ਤੇ ਕਈ ਆਦੇਸ਼ ਦਿੱਸਣ ਬਾਰੇ ਪੁੱਛੇ ਜਾਣ 'ਤੇ ਰਾਜਪਾਲ ਮਲਿਕ ਨੇ ਕਿਹਾ,''ਇੱਥੇ ਕਾਫੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਨ੍ਹਾਂ 'ਤੇ ਧਿਆਨ ਨਾ ਦਿਓ। ਸਭ ਕੁਝ ਠੀਕ ਹੈ, ਸਭ ਕੁਝ ਆਮ ਹੈ।'' ਮਲਿਕ ਨੇ ਕਿਹਾ ਕਿ ਹਾਲ ਦੇ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਦਿੱਸ ਰਹੇ ਆਦੇਸ਼ ਜਾਇਜ਼ ਨਹੀਂ ਹਨ। ਉਨ੍ਹਾਂ ਨੇ ਕਿਹਾ,''ਕੋਈ ਵੀ ਆਦੇਸ਼ ਜਾਇਜ਼ ਨਹੀਂ ਹੈ। ਲਾਲ ਚੌਕ 'ਤੇ ਜੇਕਰ ਕੋਈ ਛਿੱਕ ਵੀ ਮਾਰਦਾ ਹੈ ਤਾਂ ਰਾਜਪਾਲ ਭਵਨ ਤੱਕ ਪਹੁੰਚਦੇ-ਪਹੁੰਚਦੇ ਇਸ ਨੂੰ ਬੰਬ ਧਮਾਕਾ ਦੱਸ ਦਿੱਤਾ ਜਾਂਦਾ ਹੈ।''

DIsha

This news is Content Editor DIsha