ਕਸ਼ਮੀਰੀ ਨੌਜਵਾਨਾਂ ਕੋਲ ਨੌਕਰੀ ਨਹੀਂ, ਇਸ ਲਈ ਬੰਦੂਕਾਂ ਚੁੱਕ ਰਹੇ ਹਨ-ਅਬਦੁੱਲਾ

Tuesday, Jan 08, 2019 - 03:43 PM (IST)

ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਕਹਿਣਾ ਹੈ ਕਿ ਕਸ਼ਮੀਰ ਦੇ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਹੈ, ਨੌਕਰੀ ਅਤੇ ਕੰਮ ਵੀ ਨਹੀਂ ਹੈ, ਜਿਸ ਕਾਰਨ ਇਹ ਨੌਜਵਾਨ ਬੰਦੂਕਾਂ ਚੁੱਕ ਰਹੇ ਹਨ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਜੰਮੂ ਦੇ 'ਨੌਜਵਾਨ ਸੰਮੇਲਨ' ਦੇ ਦੌਰਾਨ ਕੀਤਾ ਹੈ। ਉਮਰ ਨੇ ਕਿਹਾ ਹੈ ਕਿ ਇਹ ਸੰਕਟ ਦਾ ਦੌਰ ਹੈ ਅਤੇ ਇਸ ਸਥਿਤੀ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ, ਕਿਉਂਕਿ ਨੌਜਵਾਨ ਵਰਗ ਅਜਿਹਾ ਕਰ ਰਿਹਾ ਹੈ, ਗੁੱਸੇ ਦਾ ਕਾਰਨ ਕੀ ਹੈ ਅਤੇ ਕਿਉਂ ਉਹ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ।

ਉਮਰ ਨੇ ਭਾਜਪਾ ਅਤੇ ਪੀ. ਡੀ. ਪੀ. ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਸਾਬਕਾ ਸਰਕਾਰ ਨੇ ਇਨ੍ਹਾਂ ਦੇ ਲਈ ਕੁਝ ਨਹੀਂ ਕੀਤਾ ਹੈ। ਵਾਅਦੇ ਕੀਤੇ ਗਏ, ਬਹੁਤ ਭਰੋਸਾ ਵੀ ਦਿੱਤਾ ਗਿਆ ਪਰ ਕੰਮ ਨਹੀਂ ਕੀਤਾ ਗਿਆ ਹੈ। ਨੌਜਵਾਨਾਂ ਨੂੰ ਮੁੱਖ ਧਾਰਾ 'ਚ ਲਿਆਉਣ ਦੇ ਲਈ ਬੋਲਿਆ ਗਿਆ ਪਰ ਕਹਿਣੀ ਅਤੇ ਕਰਨੀ 'ਚ ਬਹੁਤ ਫਰਕ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨੈਸ਼ਨਲ ਕਾਨਫਰੰਸ ਦੇ ਕਾਰਜਕਾਲ ਦੌਰਾਨ ਇੰਨਾ ਕੁਝ ਨਹੀਂ ਹੋਇਆ ਜਿਨਾ ਹੁਣ ਹੋ ਰਿਹਾ ਹੈ।

ਰਿਜ਼ਰਵੇਸ਼ਨ 'ਤੇ ਚੁੱਕਿਆ ਸਵਾਲ-
ਉਮਰ ਅਬਦੁੱਲਾ ਨੇ ਕਿਹਾ ਹੈ ਕਿ ਆਰਥਿਕ ਰੂਪ ਤੋਂ ਪਿਛੜੇ ਵਰਗਾਂ ਨੂੰ ਕੇਂਦਰ ਦੁਆਰਾ ਰਿਜ਼ਰਵੇਸ਼ਨ ਦੇਣ ਦੀ ਗੱਲ 'ਤੇ ਵੀ ਸਵਾਲ ਕੀਤਾ। ਉਮਰ ਨੇ ਕਿਹਾ ਹੈ ਕਿ ਹੁਣ ਸਾਢੇ ਚਾਰ ਸਾਲਾਂ ਤੋਂ ਬਾਅਦ ਅਜਿਹਾ ਕਿਉ। ਕੇਂਦਰ ਅਤੇ ਭਾਜਪਾ ਦੇ ਇਰਾਦਾ ਠੀਕ ਨਹੀਂ ਹੈ, ਜੋ ਚੋਣਾਂ ਨੇੜੇ ਆਉਣ 'ਤੇ ਇਸ ਤਰੀਕੇ ਨਾਲ ਰਿਜ਼ਰਵੇਸ਼ਨ ਦੇਣ ਦੀ ਚਰਚਾ ਕਰ ਰਹੇ ਹਨ।


Iqbalkaur

Content Editor

Related News