ਉਮਰ ਅਬਦੁੱਲਾ ਦਾ ਟਵੀਟ-ਪ੍ਰਧਾਨ ਮੰਤਰੀ ਮੋਦੀ ਨੇ ਚਤੁਰਾਈ ਨਾਲ ਫੜ੍ਹ ਲਈ ਟਰੰਪ ਦੀ ਕੰਮਜ਼ੋਰੀ

06/27/2017 11:58:38 AM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇੰਵਾਂਕਾ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਸੱਦੇ ਦੀ ਤਾਰੀਫ ਕੀਤੀ ਹੈ ਅਤੇ ਨਾਲ ਹੀ ਇਵਾਂਕਾ ਟਰੰਪ ਦੇ ਉਸ ਟਵੀਟ ਨੂੰ ਰੀਟਵੀਟ ਵੀ ਕੀਤਾ, ਜਿਸ 'ਚ ਉਨ੍ਹਾਂ ਨੇ ਭਾਰਤ ਆਉਣ ਦਾ ਸੱਦਾ ਦੇਣ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਧੰਨਵਾਦ ਕਿਹਾ। ਅਸਲ 'ਚ ਪ੍ਰਧਾਨ ਮੰਤਰੀ ਨੇ ਇਵਾਂਕਾ ਨੂੰ ਭਾਰਤ 'ਚ ਹੋਣ ਵਾਲੀ ਗਲੋਬਰ ਇੰਟਪੇਟਨਰ ਸੰਮੇਲਨ 'ਚ ਅਮਰੀਕਾ ਦੀ ਪ੍ਰਤੀਨਿਧਤਾ ਕਰਨ ਦੇ ਲਈ ਸੱਦਾ ਦਿੱਤਾ ਹੈ।


ਆਪਣੇ ਟਵੀਟ 'ਚ ਉਮਰ ਅਬਦੁੱਲਾ ਨੇ ਲਿਖਿਆ, ਟਰੰਪ ਦੀ ਕੰਮਜ਼ੋਰੀ ਅਮਰੀਕਾ ਦੀ ਪਹਿਲੀ ਧੀ ਨੂੰ ਭਾਰਤ ਆਉਣ ਦਾ ਸੱਦਾ ਦੇ ਕੇ ਪ੍ਰਧਾਨ ਮੰਤਰੀ ਮੋਦੀ ਨੇ ਬਹੁਤ ਚਾਲਾਕ ਰਣਨੀਤੀ ਅਪਣਾਈ ਹੈ। ਉਣਰ ਅਬਦੁੱਲਾ ਦੇ ਇਸ ਟਵੀਟ 'ਤੇ ਯੂਜ਼ਰਸ ਨੇ ਬੜੀ ਮਜ਼ੇਦਾਰ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰਸ ਨੇ ਲਿਖਿਆ ਸਰ ਜੀ ਨੂੰ ਪਤਾ ਹੈ ਕਿ ਧੀ ਨੂੰ ਇੰਪ੍ਰੈਸ ਕਰ ਦਿੱਤਾ ਤਾਂ ਟਰੰਪ ਝਿੰਗਾਲਾਲਾ। ਉੱਥੇ ਇਕ ਹੋਰ ਯੂਜ਼ਰਸ ਨੇ ਲਿਖਿਆ, ਮੋਦੀ ਗੁਜਰਾਤੀ ਹੈ ਅਤੇ ਉਨ੍ਹਾਂ ਨੂੰ ਬਿਜਨੈਸ ਕਰਨਾ ਆਉਂਦਾ ਹੈ। ਇਕ ਯੂਜ਼ਰਸ ਨੇ ਮੋਦੀ ਨੂੰ ਚਤੁਰ ਪ੍ਰਧਾਨ ਮੰਤਰੀ ਦੱਸਦੇ ਹੋਏ ਸੈਲਿਊਟ ਕੀਤਾ।