ਓਮਾਨ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਦੇ ਸੰਬੰਧ ਹੋਣਗੇ ਮਜ਼ਬੂਤ : ਮੋਦੀ

02/12/2018 6:49:03 PM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਓਮਾਨ ਯਾਤਰਾ ਅਤੇ ਪੈਟਰੋਲੀਅਮ ਸਰੋਤਾਂ ਨਾਲ ਭਰਪੂਰ ਖਾੜੀ ਦੇਸ਼ਾਂ ਦੇ ਚੋਟੀ ਆਗੂਆਂ ਨਾਲ ਗੱਲਬਾਤ ਦੌਰਾਨ ਸਾਰੇ ਖੇਤਰਾਂ 'ਚ ਦੋ-ਪੱਖੀ ਸੰਬੰਧਾਂ 'ਚ ਮਹੱਤਵਪੂਰਨ ਮਜ਼ਬੂਤੀ ਹੋਵੇਗੀ। ਓਮਾਨ ਦੀ 2 ਰੋਜ਼ਾ ਯਾਤਰਾ ਪੂਰੀ ਕਰਨ ਤੋਂ ਪਹਿਲਾਂ ਮੋਦੀ ਨੇ ਟਵੀਟ ਕੀਤਾ ਕਿ ਓਮਾਨ ਦੀ ਯਾਤਰਾ ਉਨ੍ਹਾਂ ਯਾਤਰਾਵਾਂ 'ਚੋਂ ਹੈ, ਜਿਸ ਨੂੰ ਮੈਂ ਲੰਬੇ ਸਮੇਂ ਤਕ ਯਾਦ ਰੱਖਾਂਗਾ। ਉਨ੍ਹਾਂ ਨੇ ਇਸ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਰੱਖਿਆ ਖੇਤਰ 'ਚ ਸਹਿਯੋਗ ਵਧਾਉਣ ਸਮੇਤ 8 ਸਮਝੌਤਿਆਂ 'ਤੇ ਦਸਤਖਤ ਕੀਤੇ।
ਮੋਦੀ ਨੇ ਕਿਹਾ ਕਿ ਇਸ ਯਾਤਰਾ ਨਾਲ ਸਾਡੇ ਉੱਦਮੀ ਲੋਕਾਂ ਵਿਚਾਲੇ ਸਦੀਆਂ ਪੁਰਾਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ 'ਚ ਸਹਾਇਤਾ ਮਿਲੀ ਹੈ। ਇਸ ਨਾਲ ਵਪਾਰ ਅਤੇ ਨਿਵੇਸ਼ ਸੰਬੰਧਾਂ ਸਮੇਤ ਸਾਰੇ ਖੇਤਰਾਂ 'ਚ ਸਾਡੇ ਸੰਬੰਧਾਂ 'ਚ ਮਹੱਤਵਪੂਰਣ ਗਤੀ ਮਿਲੇਗੀ। ਪ੍ਰਧਾਨ ਮੰਤਰੀ ਨੇ ਓਮਾਨ ਦੇ ਸੁਲਤਾਨ ਕਬੂਸ (ਬਿਨ ਸਾਦ ਅਲ ਸਾਦ) ਵਲੋਂ ਉਨ੍ਹਾਂ ਦਾ ਬਹੁਤ ਵਧੀਆ ਢੰਗ ਨਾਲ ਸਵਾਗਤ ਕਰਨ 'ਤੇ ਧੰਨਵਾਦ ਕੀਤਾ। 
ਮੋਦੀ ਨੇ ਸ਼ਾਨਦਾਰ ਸਮਰਥਨ, ਸੁਲਤਾਨ ਵਲੋਂ ਪਿਆਰ ਭਾਵਨਾ ਨਾਲ ਸਤਿਕਾਰ ਕਰਨ ਅਤੇ ਓਮਾਨ ਦੀ 3 ਰੋਜ਼ਾ ਯਾਤਰਾ ਪੂਰੀ ਹੋਣ 'ਤੇ ਓਮਾਨ ਦੀ ਜਨਤਾ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਨ 'ਤੇ  ਧੰਨਵਾਦ ਕੀਤਾ। ਮੋਦੀ ਤਿੰੰਨ ਦੇਸ਼ਾਂ ਦੀ ਯਾਤਰਾ ਦੌਰਾਨ ਆਪਣੇ ਆਖਰੀ ਪੜਾਅ 'ਚ ਦੁਬਈ ਪਹੁੰਚੇ ਅਤੇ ਸੁਲਤਾਨ ਕਬੂਸ ਨਾਲ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਓਮਾਨ ਦੀ ਅਧਿਕਾਰਿਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਬੈਠਕ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਮੌਜੂਦਾ ਸਹਿਯੋਗ ਦੇ ਕਈ ਪਹਿਲੂਆਂ ਅਤੇ ਉਸ 'ਚ ਮਜ਼ਬੂਤੀ ਲਿਆਉਣ ਦੀ ਚਰਚਾ ਕੀਤੀ ਗਈ।
ਮਹੱਤਵਪੂਰਣ ਸਮਝੌਤਿਆਂ 'ਤੇ ਹੋਏ ਦਸਤਖਤ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਮਾਨ ਦੇ ਸੁਲਤਾਨ ਕਬੂਸ ਨਾਲ ਪ੍ਰਤੀਨਿਧੀਮੰਡਲ ਪੱਧਰ ਦੀ ਗੱਲਬਾਤ ਕੀਤੇ। ਦੋਵੇਂ ਰਣਨੀਤਕ ਸਾਂਝੇਦਾਰੀਆਂ ਵਿਚਾਲੇ ਵਪਾਰ, ਨਿਵੇਸ਼, ਊਰਜਾ, ਸੁਰੱਖਿਆ, ਖਾਧ ਸੁਰੱਖਿਆ ਅਤੇ ਖੇਤਰੀ ਮੁੱਦਿਆਂ ਵਿਚਾਲੇ ਸਹਿਯੋਗ ਵਧਾਉਣ ਬਾਰੇ 'ਚ ਗੱਲਬਾਤ ਹੋਈ। ਸੁਲਤਾਨ ਕਬੂਸ ਨੇ ਓਮਾਨ ਦੇ ਵਿਕਾਸ 'ਚ ਭਾਰਤੀਆਂ ਦੀ ਸਖ਼ਤ ਮਿਹਨਤ ਅਤੇ ਇਮਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ। ਗੱਲਬਾਤ ਤੋਂ ਬਾਅਦ ਦੋਵਾਂ ਪੱਖਾਂ ਨੇ 8 ਸਮਝੌਤਿਆਂ 'ਤੇ ਦਸਤਖਤ ਕੀਤੇ। ਇਸ 'ਚ ਵਪਾਰਕ ਮਾਮਲਿਆਂ 'ਚ ਕਾਨੂੰਨੀ ਅਤੇ ਨਿਆਇਕ ਸਹਿਯੋਗ 'ਤੇ ਇਕ ਐਮ. ਓ. ਯੂ. (ਸਹਿਮਤੀ ਪੱਤਰ) ਵੀ ਸ਼ਾਮਲ ਹੈ। ਦੋਵੇਂ ਦੇਸ਼ਾਂ ਨੇ ਵਿਦੇਸ਼ ਸੇਵਾ ਸੰਸਥਾਨ, ਵਿਦੇਸ਼ ਮਾਮਲਿਆਂ ਦੇ ਮੰਤਰਾਲੇ, ਭਾਰਤ ਅਤੇ ਓਮਾਨ ਡਿਪਲੋਮੈਟਿਕ ਇੰਸਟੀਚਿਊਟ ਵਿਚਾਲੇ ਸਹਿਯੋਗ ਨੂੰ ਲੈ ਕੇ ਸਮਝੌਤੇ 'ਤੇ ਦਸਤਖਤ ਕੀਤੇ। ਦੋਵਾਂ ਦੇਸ਼ਾਂ ਨੇ ਸੈਨਿਕ ਸਹਿਯੋਗ ਦੇ ਸਮਝੌਤੇ 'ਤੇ ਵੀ ਦਸਤਖਤ ਕੀਤੇ।