ਓਮਾਨ ਦੀ ਪੋਰਟ ਤਕ ਪਹੁੰਚ ਤੋਂ ਚੀਨ ਨੂੰ ਗਵਾਦਰ ''ਚ ਰੋਕੇਗਾ ਭਾਰਤ

Thursday, Feb 15, 2018 - 12:01 AM (IST)

ਨਵੀਂ ਦਿੱਲੀ/ਮਸਕਟ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਜ਼ਾ ਓਮਾਨ ਦੌਰੇ 'ਤੇ ਭਾਰਤ ਨੂੰ ਇਕ ਵੱਡੀ ਰਣਨੀਤਿਕ ਕਾਮਯਾਬੀ ਮਿਲੀ ਹੈ। ਦੋਵਾਂ ਦੇਸ਼ਾਂ ਵਿਚਾਲੇ ਇਕ ਅਹਿਮ ਰਣਨੀਤਿਕ ਸਮਝੌਤੇ 'ਤੇ ਦਸਤਖਤ ਹੋਏ ਜਿਸ ਦੇ ਤਹਿਤ ਭਾਰਤੀ ਸਮੁੰਦਰੀ ਫੌਜ ਨੂੰ ਓਮਾਨ ਦੀ ਦੁਕਮ ਪੋਰਟ ਤਕ ਪਹੁੰਚ ਹਾਸਲ ਹੋ ਜਾਵੇਗੀ। ਹਿੰਦ ਮਹਾਸਾਗਰ ਦੇ ਪੱਛਮੀ ਹਿੱਸੇ 'ਚ ਭਾਰਤ ਦੀ ਰਣਨੀਤਿਕ ਪਹੁੰਚ ਲਈ ਇਹ ਹਿੱਸਾ ਅਹਿਮ ਹੈ ਅਤੇ ਇਸਦਾ ਭਵਿੱਖ ਵਿਚ ਵਧੀਆ ਅਸਰ ਹੋਵੇਗਾ।
ਖਾਸ ਗੱਲ ਇਹ ਹੈ ਕਿ ਇਸ ਸਾਲ ਮਾਰਚ ਵਿਚ ਪਰਸੀਅਨ ਗਲਫ ਵਿਚ ਭਾਰਤ ਅਤੇ ਯੂ. ਏ. ਈ. ਸਾਂਝੇ ਤੌਰ 'ਤੇ ਫੌਜੀ ਅਭਿਆਸ ਕਰਨਗੇ। ਇਸ ਤੋਂ ਸਪੱਸ਼ਟ ਹੈ ਕਿ ਭਾਰਤ ਖਾੜੀ ਵਿਚ ਹੌਲੀ-ਹੌਲੀ ਸਹੀ ਪਰ ਆਪਣੀ ਮੌਜੂਦਗੀ ਅਤੇ ਆਪਣੇ ਪ੍ਰਭਾਵ ਨੂੰ ਵਧਾ ਰਿਹਾ ਹੈ।
ਚੀਨ ਜਿਸ ਤਰ੍ਹਾਂ ਪਾਕਿਸਤਾਨ ਦੀ ਗਵਾਦਰ ਪੋਰਟ ਨੂੰ ਵਿਕਸਿਤ ਕਰ ਰਿਹਾ ਹੈ, ਉਸ ਨੂੰ ਦੇਖਦੇ ਹੋਏ ਦੁਕਮ ਵਿਚ ਭਾਰਤ ਦੀ ਮੌਜੂਦਗੀ ਰਣਨੀਤਿਕ ਤੌਰ 'ਤੇ ਕਾਫੀ ਅਹਿਮ ਹੈ। ਇਸ ਰਾਹੀਂ ਭਾਰਤ ਚੀਨ ਨੂੰ ਗਲਫ ਆਫ ਓਮਾਨ ਦੇ ਮੁਹਾਣੇ 'ਤੇ ਰੋਕਣ ਵਿਚ ਸਮਰੱਥ ਹੋ ਜਾਵੇਗਾ।


Related News