ਓਮ ਬਿਰਲਾ ਬਣੇ ਲੋਕ ਸਭਾ ਸਪੀਕਰ, ਸਾਰੇ ਦਲਾਂ ਨੇ ਕੀਤਾ ਸਮਰਥਨ (ਵੀਡੀਓ)

06/19/2019 6:40:16 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਹੈਰਾਨ ਕਰਨ ਵਾਲਾ ਫੈਸਲਾ ਲਿਆ ਅਤੇ ਇਕ ਅਜਿਹੇ ਸੰਸਦ ਮੈਂਬਰ ਨੂੰ ਲੋਕ ਸਭਾ ਸਪੀਕਰ ਲਈ ਚੁਣਿਆ ਜਿਸ ਦਾ ਨਾਂ ਰੇਸ 'ਚ ਵੀ ਨਹੀਂ ਸੀ। ਰਾਜਸਥਾਨ ਦੇ ਕੋਟਾ ਤੋਂ ਸੰਸਦ ਮੈਂਬਰ ਓਮ ਬਿਰਲਾ ਨੂੰ ਅੱਜ ਯਾਨੀ ਬੁੱਧਵਾਰ ਨੂੰ ਬਿਨਾਂ ਵਿਰੋਧ ਲੋਕ ਸਭਾ ਦਾ ਸਪੀਕਰ ਚੁਣ ਲਿਆ ਗਿਆ। ਮੰਗਲਵਾਰ ਨੂੰ ਹੀ ਉਨ੍ਹਾਂ ਨੇ ਆਪਣੀ ਨਾਮਜ਼ਦਗੀ ਭਰੀ ਸੀ। ਉਨ੍ਹਾਂ ਵਿਰੁੱਧ ਕਿਸੇ ਨੇ ਪਰਚਾ ਨਹੀਂ ਭਰਿਆ ਹੈ, ਅਜਿਹੇ 'ਚ ਉਨ੍ਹਾਂ ਦਾ ਚੁਣਿਆ ਜਾਣਾ ਤੈਅ ਹੈ। ਕਾਂਗਰਸ, ਤ੍ਰਿਣਮੂਲ ਕਾਂਗਰਸ, ਐੱਨ.ਡੀ.ਏ. ਦੇ ਸਾਰੇ ਦਲ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਵੀ ਓਮ ਬਿਰਲਾ ਦੇ ਨਾਂ ਦਾ ਸਮਰਥਨ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਰੱਖਿਆ, ਜਿਸ ਦਾ ਰਾਜਨਾਥ ਸਿੰਘ ਨੇ ਸਮਰਥਨ ਕੀਤਾ। ਇਸ ਤੋਂ ਬਾਅਦ ਅਮਿਤ ਸ਼ਾਹ, ਅਰਵਿੰਦ ਸਾਵੰਤ ਸਮੇਤ ਹੋਰ ਕਈ ਸੰਸਦ ਮੈਂਬਰਾਂ ਨੇ ਓਮ ਬਿਰਲਾ ਦਾ ਪ੍ਰਸਤਾਵ ਰੱਖਿਆ ਅਤੇ ਹੋਰ ਸੰਸਦ ਮੈਂਬਰਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ। ਚੋਣਾਂ ਦੀ ਪ੍ਰਕਿਰਿਆ ਤੋਂ ਬਾਅਦ ਓਮ ਬਿਰਲਾ ਨੇ ਸਪੀਕਰ ਅਹੁਦੇ ਦੀ ਕੁਰਸੀ ਸੰਭਾਲੀ ਅਤੇ ਸਦਨ ਦੀ ਕਾਰਵਾਈ ਅੱਗੇ ਵਧੀ। ਕਾਂਗਰਸ ਪਾਰਟੀ ਵਲੋਂ ਵੀ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਗਿਆ ਹੈ।

ਜਾਣੋ ਕੌਣ ਹਨ ਓਮ ਬਿਰਲਾ
ਓਮ ਬਿਰਲਾ ਰਾਜਸਥਾਨ ਦੇ ਕੋਟਾ ਤੋਂ ਸੰਸਦ ਮੈਂਬਰ ਹਨ ਅਤੇ ਦੂਜੀ ਵਾਰ ਲੋਕ ਸਭਾ ਚੋਣਾਂ ਜਿੱਤੇ ਹਨ। ਇਸ ਤੋਂ ਪਹਿਲਾਂ ਉਹ ਰਾਜਸਥਾਨ ਸਰਕਾਰ 'ਚ ਸੰਸਦੀ ਸਕੱਤਰ ਰਹੇ ਹਨ। 2014 'ਚ ਕਈ ਸੰਸਦੀ ਕਮੇਟੀਆਂ 'ਚ ਰਹੇ। ਇਸ ਤੋਂ ਇਲਾਵਾ ਉਨ੍ਹਾਂ ਦੀ ਪ੍ਰਬੰਧਨ ਸਮਰੱਥਾ ਵੀ ਚੰਗੀ ਹੈ। ਵੱਡੇ ਨੇਤਾਵਾਂ ਨਾਲ ਰਿਸ਼ਤੇ ਵੀ ਚੰਗੇ ਹਨ। ਊਰਜਾਵਾਨ ਵੀ ਹਨ। ਹਾਲਾਂਕਿ ਵਸੁੰਧਰਾ ਰਾਜੇ ਨਾਲ ਉਨ੍ਹਾਂ ਦੇ ਰਿਸ਼ਤੇ ਜ਼ਿਆਦਾ ਬਿਹਤਰ ਨਹੀਂ ਦੱਸੇ ਜਾਂਦੇ ਹਨ।
ਜੇਕਰ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ ਓਮ ਬਿਰਲਾ 2014 'ਚ 16ਵੀਂ ਲੋਕ ਸਭਾ ਦੀਆਂ ਚੋਣਾਂ 'ਚ ਪਹਿਲੀ ਵਾਰ ਕੋਟਾ ਤੋਂ ਸੰਸਦ ਮੈਂਬਰ ਬਣੇ। ਫਿਰ 2019 ਦੀਆਂ ਲੋਕ ਸਭਾ ਚੋਣਾਂ 'ਚ ਉਹ ਮੁੜ ਇਸ ਸੀਟ ਤੋਂ ਸੰਸਦ ਮੈਂਬਰ ਬਣੇ। ਇਸ ਤੋਂ ਪਹਿਲਾਂ 2003, 2008 ਅਤੇ 2013 'ਚ ਕੋਟਾ ਤੋਂ ਹੀ ਵਿਧਾਇਕ ਬਣੇ। ਇਸ ਤਰ੍ਹਾਂ ਉਹ ਕੁੱਲ 3 ਵਾਰ ਵਿਧਾਇਕ ਅਤੇ 2 ਵਾਰ ਸੰਸਦ ਮੈਂਬਰ ਰਹਿ ਚੁਕੇ ਹਨ।

DIsha

This news is Content Editor DIsha