ਭਾਜਪਾ ਸੰਸਦ ਮੈਂਬਰ ਓਮ ਬਿੜਲਾ ਹੋਣਗੇ ਲੋਕ ਸਭਾ ਦੇ ਨਵੇਂ ਸਪੀਕਰ

06/18/2019 10:29:09 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ 'ਚ ਮਿਲੀ ਬੰਪਰ ਜਿੱਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੂਜੀ ਵਾਰ ਸੱਤਾ 'ਚ ਆਈ ਹੈ। ਮੋਦੀ ਨੇ ਇਕ ਵਾਰ ਫਿਰ ਹੈਰਾਨ ਕਰ ਦਿੱਤਾ ਹੈ। ਦਰਅਸਲ ਲੋਕ ਸਭਾ ਪ੍ਰਧਾਨ ਦਾ ਨਾਂ ਘੋਸ਼ਿਤ ਕੀਤੇ ਜਾਣ ਨਾਲ ਹੀ ਪੀ. ਐੱਮ. ਮੋਦੀ ਨੇ ਇਕ ਵਾਰ ਫਿਰ ਆਪਣੇ ਫੈਸਲੇ ਨਾਲ ਸਾਰਿਆਂ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ। ਰਾਜਸਥਾਨ ਦੇ ਕੋਟਾ ਤੋਂ ਭਾਜਪਾ ਸੰਸਦ ਮੈਂਬਰ ਓਮ ਬਿੜਲਾ ਲੋਕ ਸਭਾ ਦੇ ਨਵੇਂ ਸਪੀਕਰ ਹੋਣਗੇ। ਓਮ ਅੱਜ ਹੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ, ਜਿਸ ਤੋਂ ਬਾਅਦ ਬੁੱਧਵਾਰ ਨੂੰ ਸਦਨ ਵਿਚ ਇਸ 'ਤੇ ਵੋਟਿੰਗ ਹੋਵੇਗੀ। ਸੂਤਰਾਂ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ।

ਓਧਰ ਓਮ ਦੀ ਪਤਨੀ ਅਮਿਤਾ ਬਿੜਲਾ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਅਤੇ ਖੁਸ਼ੀ ਦਾ ਪਲ ਹੈ। ਮੈਂ ਆਪਣੇ ਪਤੀ ਨੂੰ ਸਪੀਕਰ ਅਹੁਦੇ ਲਈ ਚੁਣੇ ਜਾਣ ਲਈ ਕੈਬਨਿਟ ਦੀ ਬਹੁਤ ਧੰਨਵਾਦੀ ਹਾਂ। 

ਇੱਥੇ ਦੱਸ ਦੇਈਏ ਕਿ 17ਵੀਂ ਲੋਕ ਸਭਾ ਦਾ ਸੰਸਦ ਸੈਸ਼ਨ ਕੱਲ ਤੋਂ ਸ਼ੁਰੂ ਹੋ ਚੁੱਕਾ ਹੈ, ਜੋ ਕਿ 26 ਜੁਲਾਈ ਤਕ ਚਲੇਗਾ। ਲੋਕ ਸਭਾ ਸਪੀਕਰ ਦੀ ਚੋਣ ਅੱਜ ਹੋਣੀ ਹੈ। ਲਿਹਾਜਾ ਲੋਕ ਸਭਾ ਸਪੀਕਰ ਦੇ ਅਹੁਦੇ ਨੂੰ ਲੈ ਕੇ ਤਮਾਮ ਅਟਕਲਾਂ ਲਾਈਆਂ ਜਾ ਰਹੀਆਂ ਹਨ। ਲੋਕ ਸਭਾ ਸਪੀਕਰ ਬਣਨ ਦੀ ਦੌੜ ਵਿਚ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ, ਰਾਧਾਮੋਹਨ ਸਿੰਘ, ਡਾ. ਵੀਰੇਂਦਰ ਕੁਮਾਰ, ਐੱਸ. ਐੱਸ. ਆਹਲੂਵਾਲੀਆ ਅਤੇ ਰਮਾਪਤੀ ਰਾਮ ਤ੍ਰਿਪਾਠੀ ਵਰਗੇ ਕਈ ਦਿੱਗਜ ਨੇਤਾਵਾਂ ਦੇ ਨਾਂ ਸ਼ਾਮਲ ਦੱਸੇ ਜਾ ਰਹੇ ਸਨ। ਮੋਦੀ ਸਰਕਾਰ ਦੇ 2.0 ਵਿਚ ਲੋਕ ਸਭਾ ਸਪੀਕਰ ਦੇ ਅਹੁਦੇ 'ਤੇ ਕੌਣ ਬਿਰਾਜਮਾਨ ਹੋਵੇਗਾ, ਇਸ ਦਾ ਫੈਸਲਾ ਅੱਜ ਹੋਵੇਗਾ।

Tanu

This news is Content Editor Tanu