ਕ੍ਰਿਸਮਿਸ ਦੇ ਮੌਕੇ 9 ਰੁਪਏ ਦੀ ਟਿਕਟ 'ਚ ਕਰੋ ਦੇਸ਼-ਵਿਦੇਸ਼ ਦੀ ਸੈਰ

12/17/2019 5:59:56 PM

ਨਵੀਂ ਦਿੱਲੀ — ਵੀਅਤਨਾਮ ਦੀ ਹਵਾਬਾਜ਼ੀ ਕੰਪਨੀ ਵਿਅਤਜੈੱਟ ਨੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਮੰਗਲਵਾਰ ਨੂੰ 50 ਲੱਖ ਸੂਪਰ ਸੇਵਰ ਟਿਕਟ ਦੀ ਤਿਉਹਾਰੀ ਪੇਸ਼ਕਸ਼ ਕੀਤੀ ਹੈ। ਇਸ ਪੇਸ਼ਕਸ਼ ਤਹਿਤ ਵੀਅਤਨਾਮ ਅਤੇ ਏਸ਼ੀਆ ਲਈ ਟਿਕਟ ਸਿਰਫ 9 ਰੁਪਏ (ਟੈਕਸ ਅਤੇ ਚਾਰਜ ਨੂੰ ਛੱਡ ਕੇ) ਤੋਂ ਸ਼ੁਰੂ ਹੋਣਗੀਆਂ। ਵੀਅਤਜੈੱਟ ਦਾ ਇਹ ਪ੍ਰਮੋਸ਼ਨ 16 ਦਸੰਬਰ ਯਾਨੀ ਕਿ ਬੀਤੇ ਕੱਲ੍ਹ ਤੋਂ ਸ਼ੁਰੂ ਹੋਇਆ ਹੈ ਅਤੇ ਇਕ ਹਫ਼ਤੇ 22 ਦਸੰਬਰ ਤੱਕ ਚੱਲੇਗਾ। ਟਿਕਟ ਪ੍ਰੋਮੋਸ਼ਨ ਦੀ ਮਿਆਦ 'ਚ ਪੂਰੇ ਸਮੇਂ ਅਤੇ ਕੰਪਨੀ ਦੇ ਪੂਰੇ ਉਡਾਣ ਨੈਟਵਰਕ ਜਿਵੇਂ ਕਿ ਨਵੀਂ ਦਿੱਲੀ, ਹਨੋਈ ਅਤੇ ਹੋ ਚੀ ਮਿਨਟ ਸਿਟੀ ਸਾਰਿਆਂ 'ਤੇ ਲਾਗੂ ਹੋਣਗੇ। ਪ੍ਰਮੋਸ਼ਨ ਦੀਆਂ ਟਿਕਟਾਂ ਵੀਅਤਨਾਮ 'ਚ ਘਰੇਲੂ ਮਾਰਗਾਂ ਅਤੇ ਉਸ ਨਾਲ ਜੁੜੇ ਹੋਰ ਮਾਰਗਾਂ ਜਿਵੇਂ ਕਿ ਏਸ਼ੀਆ ਦੇ ਆਕਰਸ਼ਕ ਸਥਾਨ- ਜਪਾਨ, ਕੋਰੀਆ, ਤਾਈਵਾਨ, ਹਾਂਗ-ਕਾਂਗ, ਇੰਡੋਨੇਸ਼ੀਆ, ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਮਿਆਂਮਾਰ, ਕੰਬੋਡੀਆ ਆਦਿ ਅਤੇ ਥਾਈ ਵੀਅਤਜੇਟ  ਦੇ ਸਾਰੇ ਮਾਰਗਾਂ 'ਤੇ ਲਾਗੂ ਹੋਣਗੇ।

ਵਿਅਤਜੈੱਟ ਦੇ ਉਪ ਪ੍ਰਧਾਨ ਗੁਇਨ ਥਾਨਹ ਸਨ ਨੇ ਪ੍ਰਮੋਸ਼ਨ ਟਿਕਟ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੀ ਉਡਾਣ ਦੀ ਮਿਆਦ 23 ਦਸੰਬਰ ਤੋਂ ਲਾਗੂ ਹੋ ਕੇ ਅਗਲੇ ਸਾਲ 31 ਜੁਲਾਈ ਤੱਕ (ਜਨਤਕ ਛੁੱਟੀਆਂ ਨੂੰ ਛੱਡ ਕੇ) ਰਹੇਗੀ। ਸ੍ਰੀ ਸਨ ਨੇ ਕਿਹਾ, 'ਕ੍ਰਿਸਮਿਸ ਅਤੇ ਨਵਾਂ ਸਾਲ ਪਿਆਰ, ਵਟਾਂਦਰੇ, ਪਰਿਵਾਰਕ ਅਤੇ ਦੋਸਤੀ ਵਰਗੇ ਸੰਬੰਧਾਂ ਲਈ ਸੁਖਦ ਅਤੇ ਮਿਠਾਸ ਭਰੇ ਮੌਕੇ ਹੁੰਦੇ ਹਨ। ਵਿਅਤਜੈੱਟ 50 ਲੱਖ ਤੋਂ ਵੱਧ ਪ੍ਰਚਾਰ ਵਾਲੀਆਂ ਟਿਕਟਾਂ ਦੇ ਨਾਲ ਕੰਪਨੀ ਦੇ ਸਾਰੇ ਘਰੇਲੂ ਅਤੇ ਵਿਦੇਸ਼ੀ ਗਾਹਕਾਂ ਨੂੰ ਇਹ ਮੌਕਾ ਦੇ ਰਹੀ ਹੈ ਤਾਂ ਜੋ ਗਾਹਕ ਆਪਣੇ ਸਕੇ-ਸੰਬੰਧੀਆਂ ਨਾਲ ਸਮਾਂ ਬਿਤਾ ਸਕਣ। ਪਿਛਲੇ ਕੁਝ ਸਾਲਾਂ ਤੋਂ ਕੰਪਨੀ ਲਗਭਗ ਦਸ ਕਰੋੜ ਯਾਤਰੀਆਂ ਨਾਲ ਜੁੜੀ ਹੋਈ ਹੈ। ਕੰਪਨੀ ਆਪਣੇ ਨਾਲ ਹੋਰ ਵਧੇਰੇ ਯਾਤਰੀਆਂ ਨੂੰ ਜੋੜਨ ਲਈ ਫਲਾਈਟ ਨੈੱਟਵਰਕ ਵਿਚ ਵਿਸਥਾਰ ਦੇ ਨਾਲ ਹੋਰ ਮਾਰਗਾਂ ਦੇ ਨੈੱਟਵਰਕ ਨੂੰ ਜੋੜਣ ਲਈ ਤੇਜ਼ੀ ਨਾਲ ਕੋਸ਼ਿਸ਼ ਕਰੇਗੀ। ਸ੍ਰੀ ਸਨ ਨੇ ਕਿਹਾ ਕਿ ਹੁਣ ਤੋਂ ਲੈ ਕੇ ਅਗਲੇ ਸਾਲ 16 ਜਨਵਰੀ ਤੱਕ ਟਿਕਟ ਖਰੀਦਣ ਵਾਲੇ ਯਾਤਰੀਆਂ ਨੂੰ ਸੁਪਰ ਲੱਕੀ ਪ੍ਰੋਗਰਾਮ, 'ਏਸ਼ੀਆ 'ਚ ਉੱਡੋ ਅਤੇ ਇਕ ਕਿਲੋ ਸੋਨੇ ਦੇ ਜਹਾਜ਼ ਦੀ ਭਾਲ ਕਰੋ' 'ਚ ਹਿੱਸਾ ਲੈਣ ਦਾ ਮੌਕਾ ਵੀ ਮਿਲੇਗਾ। ਵਿਅਤਜੈੱਟ ਹਫਤੇ 'ਚ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚਾਰ ਵਾਪਸੀ ਉਡਾਣਾਂ ਦੇ ਨਾਲ ਨਵੀਂ ਦਿੱਲੀ ਤੋਂ ਹੋ ਚੀ ਮਿੰਟ ਸਿਟੀ ਦੇ ਰਸਤੇ 'ਤੇ ਕੰਮ ਕਰ ਰਿਹਾ ਹੈ। ਨਵੀਂ ਦਿੱਲੀ ਹਨੋਈ ਰੂਟ 'ਤੇ ਪ੍ਰਤੀ ਹਫਤੇ ਤਿੰਨ ਵਾਪਸੀ ਉਡਾਣਾਂ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸੰਚਾਲਿਤ ਕੀਤੀਆਂ ਜਾਂਦੀਆਂ ਹਨ।