ਓਡੀਸ਼ਾ ਰੇਲ ਹਾਦਸਾ: ਭੁਵਨੇਸ਼ਵਰ ਦੇ ਏਮਜ਼ ''ਚ 39 ਹੋਰ ਲਾਸ਼ਾਂ ਲਿਆਂਦੀਆਂ ਗਈਆਂ

06/07/2023 5:14:11 PM

ਭੁਵਨੇਸ਼ਵਰ- ਬਾਲਾਸੋਰ ਰੇਲ ਹਾਦਸੇ 'ਚ ਜਾਨ ਗੁਆਉਣ ਵਾਲੇ 39 ਹੋਰ ਲੋਕਾਂ ਦੀਆਂ ਲਾਸ਼ਾਂ ਨੂੰ ਇੱਥੋਂ ਦੇ ਏਮਜ਼ ਲਿਆਂਦਾ ਗਿਆ ਤਾਂ ਜੋ ਸ਼ਨਾਖਤ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕੀਤਾ ਜਾ ਸਕੇ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਬਾਲਾਸੋਰ ਤੋਂ ਲਿਆਂਦੀਆਂ ਲਾਸ਼ਾਂ ਨੂੰ ਐਤਵਾਰ ਨੂੰ ਸ਼ਹਿਰ ਦੇ 6 ਹਸਪਤਾਲਾਂ 'ਚ ਰੱਖਿਆ ਗਿਆ ਸੀ ਪਰ ਦੁਖੀ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਆਪਣੇ ਅਜ਼ੀਜ਼ਾਂ ਦੀ ਭਾਲ 'ਚ ਵੱਖ-ਵੱਖ ਮੈਡੀਕਲ ਸੰਸਥਾਵਾਂ ਦਾ ਦੌਰਾ ਕਰ ਰਹੇ ਹਨ।

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਮੌਤਾਂ ਦੀ ਗਿਣਤੀ ਨੂੰ ਲੈ ਕੇ ਭੰਬਲਭੂਸੇ 'ਚ ਸਰਕਾਰ, ਹੁਣ ਤੱਕ 108 ਦੀ ਹੋ ਸਕੀ ਪਛਾਣ

ਏਮਜ਼ ਅਧਿਕਾਰੀਆਂ ਨੇ ਦੱਸਿਆ ਕਿ 39 ਹੋਰ ਲਾਸ਼ਾਂ ਨੂੰ ਏਮਜ਼ ਭੁਵਨੇਸ਼ਵਰ ਲਿਆਂਦਾ ਗਿਆ ਅਤੇ ਬੁੱਧਵਾਰ ਸਵੇਰੇ ਫਰਿੱਜ ਦੇ ਕੰਟੇਨਰਾਂ 'ਚ ਰੱਖਿਆ ਗਿਆ। ਏਮਜ਼ ਭੁਵਨੇਸ਼ਵਰ 'ਚ ਸ਼ੁਰੂ 'ਚ 123 ਲਾਸ਼ਾਂ ਸਨ, ਜਿਨ੍ਹਾਂ 'ਚੋਂ 71 ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਹਸਪਤਾਲ ਦੇ ਇਕ ਅਧਿਕਾਰੀ ਨੇ ਕਿਹਾ ਕਿ 39 ਹੋਰ ਲਾਸ਼ਾਂ ਲਿਆਏ ਜਾਣ ਨਾਲ ਹੁਣ ਸਾਡੇ ਕੋਲ 91 ਲਾਸ਼ਾਂ ਹਨ। ਆਪਣੇ ਅਜ਼ੀਜ਼ਾਂ ਦੀ ਭਾਲ ਕਰਨ ਵਾਲੇ ਪਰਿਵਾਰਾਂ ਨੂੰ ਇੱਥੇ ਆਉਣਾ ਪਵੇਗਾ। ਈਸਟ ਕੋਸਟ ਰੇਲਵੇ ਨੇ ਬੁੱਧਵਾਰ ਨੂੰ ਕਿਹਾ ਕਿ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਲਾਸ਼ਾਂ ਦੀ ਪਛਾਣ ਲਈ ਹੋਰ ਹਸਪਤਾਲਾਂ 'ਚ ਜਾਣ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਜਦੋਂ ਮੁਰਦਾਘਰ 'ਚ ਲਾਸ਼ਾਂ ਦੇ ਢੇਰ 'ਚੋਂ ਜ਼ਿੰਦਾ ਮਿਲਿਆ ਪੁੱਤ, ਪਿਤਾ ਨੇ ਸੁਣਾਈ ਦਰਦ ਭਰੀ ਕਹਾਣੀ

ਓਡੀਸ਼ਾ ਦੇ ਮੁੱਖ ਸਕੱਤਰ ਪੀ. ਕੇ. ਜੇਨਾ ਨੇ ਮੰਗਲਵਾਰ ਸ਼ਾਮ ਨੂੰ ਕਿਹਾ ਕਿ ਬਾਲਾਸੋਰ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 275 ਹੋ ਗਈ ਹੈ। ਸਾਰੇ ਸਾਰੀਆਂ ਅਣਪਛਾਤੀਆਂ ਲਾਸ਼ਾਂ ਨੂੰ ਵਿਗਿਆਨਕ ਤੌਰ 'ਤੇ ਪਛਾਣ ਲਈ ਏਮਜ਼ 'ਚ ਸੁਰੱਖਿਅਤ ਰੱਖਿਆ ਗਿਆ ਹੈ। ਜੇਨਾ ਨੇ ਕਿਹਾ ਕਿ ਹਸਪਤਾਲ 'ਚ ਮ੍ਰਿਤਕ ਦੇ ਵਾਰਸਾਂ ਦੀ ਸਹਾਇਤਾ ਲਈ ਇਕ ਹੈਲਪ ਡੈਸਕ ਵੀ ਸਥਾਪਤ ਕੀਤਾ ਗਿਆ ਹੈ। ਮੁੱਖ ਸਕੱਤਰ ਨੇ ਇਹ ਵੀ ਕਿਹਾ ਕਿ ਏਮਜ਼ ਭੁਵਨੇਸ਼ਵਰ ਨੇ ਲਾਸ਼ਾਂ ਦੀ ਸਹੀ ਪਛਾਣ ਲਈ DNA ਨਮੂਨੇ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਰੇਲ ਹਾਦਸਾ: 100 ਤੋਂ ਵੱਧ ਲਾਸ਼ਾਂ ਦੀ ਪਛਾਣ ਬਾਕੀ, DNA ਨਮੂਨੇ ਇਕੱਠੇ ਕਰਨ ਦਾ ਕੰਮ ਸ਼ੁਰੂ

Tanu

This news is Content Editor Tanu