ਓਡੀਸ਼ਾ ਰੇਲ ਹਾਦਸਾ: 200 ਲਾਸ਼ਾਂ ਦੀ ਨਹੀਂ ਹੋ ਸਕੀ ਪਛਾਣ, ਤਸਵੀਰਾਂ ''ਚ ਆਪਣਿਆਂ ਨੂੰ ਲੱਭਦੇ ਪਰਿਵਾਰ

06/04/2023 6:06:56 PM

ਬਾਲਾਸੋਰ- ਓਡੀਸ਼ਾ 'ਚ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਹੁਣ ਤੱਕ 288 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦਰਮਿਆਨ ਓਡੀਸ਼ਾ ਸਰਕਾਰ ਨੇ ਕਿਹਾ ਕਿ 200 ਤੋਂ ਵੱਧ ਲਾਸ਼ਾਂ ਅਜਿਹੀਆਂ ਹਨ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਤਸਵੀਰਾਂ ਟੇਬਲ 'ਤੇ ਰੱਖੀਆਂ ਗਈਆਂ ਹਨ। ਲੋਕ ਤਸਵੀਰਾਂ ਜ਼ਰੀਏ ਆਪਣੇ ਮ੍ਰਿਤਕ ਪਰਿਵਾਰਾਂ ਦੀ ਪਛਾਣ ਕਰ ਰਹੇ ਹਨ।

ਇਹ ਵੀ ਪੜ੍ਹੋਓਡੀਸ਼ਾ ਰੇਲ ਹਾਦਸਾ: ਆਪਣਿਆਂ ਨੂੰ ਲੱਭਦੀਆਂ ਰੋਂਦੀਆਂ ਅੱਖਾਂ, ਮ੍ਰਿਤਕਾਂ ਦੀ ਗਿਣਤੀ ਹੋਈ 288

ਮਾਰੇ ਗਏ ਬਹੁਤ ਸਾਰੇ ਯਾਤਰੀ ਪ੍ਰਵਾਸੀ ਮਜ਼ਦੂਰ ਸਨ, ਇਸ ਲਈ ਉਨ੍ਹਾਂ ਦੇ ਪਰਿਵਾਰ ਹੌਲੀ-ਹੌਲੀ ਓਡੀਸ਼ਾ ਪਹੁੰਚ ਰਹੇ ਹਨ। ਜੋ ਪਰਿਵਾਰ ਫ਼ਿਲਹਾਲ ਓਡੀਸ਼ਾ 'ਚ ਨਹੀਂ ਹਨ, ਉਨ੍ਹਾਂ ਦੀ ਮਦਦ ਲਈ ਓਡੀਸ਼ਾ ਸਰਕਾਰ ਨੇ ਤਿੰਨ ਵੈੱਬਸਾਈਟਾਂ 'ਤੇ ਮ੍ਰਿਤਕਾਂ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਹਨ। ਲਾਸ਼ਾਂ ਤੇਜ਼ੀ ਨਾਲ ਸੜ ਰਹੀਆਂ ਹਨ, ਜਿਸ ਨੂੰ ਪਛਾਣਨਾ ਮੁਸ਼ਕਲ ਹੋ ਰਿਹਾ ਹੈ।

ਇਹ ਵੀ ਪੜ੍ਹੋ-  ਓਡੀਸ਼ਾ ਰੇਲ ਹਾਦਸੇ ਦਾ ਖ਼ੌਫਨਾਕ ਮੰਜ਼ਰ; ਮਾਪੇ ਮਰ ਚੁੱਕੇ ਸਨ, ਰੋਂਦੇ-ਰੋਂਦੇ ਬੱਚੇ ਨੇ ਵੀ ਤੋੜਿਆ ਦਮ

ਰੇਲਵੇ ਬੋਰਡ ਨੇ ਪ੍ਰੈੱਸ ਕਾਨਫਰੰਸ ਕਰਕੇ ਹਾਦਸੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਰੇਲਵੇ ਬੋਰਡ ਦੀ ਮੈਂਬਰ ਜਯਾ ਵਰਮਾ ਸਿਨਹਾ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਸਾਰੇ ਸਿਗਨਲ ਗ੍ਰੀਨ ਸਨ। ਗੱਡੀਆਂ ਆਪਣੀ ਤੈਅ ਰਫ਼ਤਾਰ ਨਾਲ ਚੱਲ ਰਹੀਆਂ ਸਨ। ਕੋਰੋਮੰਡਲ 128 ਦੀ ਸਪੀਡ 'ਤੇ ਚੱਲ ਰਹੀ ਸੀ ਅਤੇ ਹਾਵੜਾ ਐਕਸਪ੍ਰੈੱਸ 126 ਦੀ ਸਪੀਡ 'ਤੇ ਚੱਲ ਰਹੀ ਸੀ, ਜਿਸਦਾ ਮਤਲਬ ਹੈ ਕਿ ਕੋਈ ਓਵਰ ਸਪੀਡ ਨਹੀਂ ਸੀ।

ਇਹ ਵੀ ਪੜ੍ਹੋ ਹੁਣ ਤੱਕ ਵਾਪਰੇ 7 ਵੱਡੇ ਰੇਲ ਹਾਦਸੇ, ਜਿਨ੍ਹਾਂ ’ਚ ਹਜ਼ਾਰਾਂ ਲੋਕ ਗੁਆ ​​ਚੁੱਕੇ ਹਨ ਆਪਣੀ ਜਾਨ

ਇਹ ਹਾਦਸਾ ਕੋਰੋਮੰਡਲ ਐਕਸਪ੍ਰੈਸ ਨਾਲ ਹੀ ਵਾਪਰਿਆ ਅਤੇ ਉਹ ਨੁਕਸਾਨੀ ਗਈ। ਇਹ LHB ਰੇਲ ਹੈ ਜੋ ਕਿ ਬਹੁਤ ਸੁਰੱਖਿਅਤ ਰੇਲ ਹੈ, ਜੇਕਰ ਇਸਦੇ ਡੱਬੇ ਨਾ ਮੁੜਦੇ ਤਾਂ ਲੋਕਾਂ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਣਾ ਸੀ ਪਰ ਇੱਥੇ ਮਾਮਲਾ ਵੱਖਰਾ ਸੀ। ਇੱਥੇ ਮਾਲ ਗੱਡੀ ਨਾਲ ਟਰੇਨ ਦੀ ਟੱਕਰ ਹੋ ਗਈ, ਜਿਸ ਕਾਰਨ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋ ਗਏ ਅਤੇ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਜ਼ਖ਼ਮੀਆਂ ਲਈ ਫ਼ਰਿਸ਼ਤਾ ਬਣਿਆ ਸ਼ਖ਼ਸ, ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਬਚਾਈ 300 ਲੋਕਾਂ ਦੀ ਜਾਨ

 

Tanu

This news is Content Editor Tanu