ਓਡੀਸ਼ਾ ਦਾ ਗੰਜਾਮ ਬਣਿਆ ‘ਪਹਿਲਾ ਬਾਲ ਵਿਆਹ ਮੁਕਤ’ ਜ਼ਿਲ੍ਹਾ, ਇੰਝ ਹਾਸਲ ਹੋਈ ਇਹ ਪ੍ਰਾਪਤੀ

01/05/2022 10:56:48 AM

ਭੁਵਨੇਸ਼ਵਰ- ਓਡੀਸ਼ਾ ਦਾ ਗੰਜਾਮ ਜ਼ਿਲਾ ਸੂਬੇ ਦਾ ‘ਪਹਿਲਾ ਬਾਲ ਵਿਆਹ ਮੁਕਤ’ ਜ਼ਿਲ੍ਹਾ ਬਣ ਚੁੱਕਿਆ ਹੈ। ਇਸ ਮੁਹਿੰਮ ’ਤੇ ਪਿਛਲੇ 2 ਸਾਲਾਂ ਤੋਂ ਕੰਮ ਕੀਤਾ ਜਾ ਰਿਹਾ ਸੀ। ਜ਼ਿਲ੍ਹਾ ਕੁਲੈਕਟਰ ਵਿਜੇ ਅੰਮ੍ਰਿਤਾ ਕੁਲਾਂਗੇ ਨੇ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹੇ ਦੇ ਹਰ ਇਕ ਪਿੰਡ ’ਚ ਵੱਡੇ ਪੈਮਾਨੇ ’ਤੇ ‘ਨਿਰਭੈ ਕੜੀ’ ਨਾਮੀ ਮੁਹਿੰਮ ਚਲਾਈ ਹੈ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਬਾਲ ਵਿਆਹ ਦੀ ਜਾਣਕਾਰੀ ਦੇਣ ਵਾਲੇ ਲੋਕਾਂ ਨੂੰ 5000 ਰੁਪਏ ਦੀ ਰਾਸ਼ੀ ਦਾ ਇਨਾਮ ਦਿੱਤਾ ਜਾਂਦਾ ਸੀ। ਹੁਣ ਇਸ ਇਨਾਮ ਦੀ ਰਾਸ਼ੀ ਨੂੰ ਵਧਾ ਕੇ 50,000 ਰੁਪਏ ਕਰ ਦਿੱਤੀ ਗਈ ਹੈ। ਜ਼ਿਲ੍ਹੇ ’ਚ ਪਿਛਲੇ 2 ਸਾਲਾਂ ’ਚ ਤਕਰੀਬਨ 450 ਬਾਲ ਵਿਆਹਾਂ ਨੂੰ ਸਫਲਤਾਪੂਰਵਕ ਰੋਕਿਆ ਗਿਆ। 

ਇਹ ਵੀ ਪੜ੍ਹੋ : ਕੋਵਿਡ ਟੀਕਾਕਰਨ ਨੂੰ ਲੈ ਕੇ ਉਤਸ਼ਾਹ, ਇਕ ਦਿਨ ’ਚ ਇੰਨੇ ਲੱਖ ਬੱਚਿਆਂ ਨੇ ਲਈ ਪਹਿਲੀ ਖ਼ੁਰਾਕ

ਕੁਲਾਂਗੇ ਨੇ ਦੱਸਿਆ ਕਿ ਬਾਲ ਵਿਆਹ ਬੱਚੀਆਂ ਦੇ ਵਿਕਾਸ ’ਚ ਰੁਕਾਵਟ ਪੈਦਾ ਕਰਦਾ ਹੈ। ਇਸ ਲਈ ਜ਼ਿਲ੍ਹੇ ਵਿਚ ਬਾਲ ਵਿਆਹ ’ਤੇ ਰੋਕ ਲਾਉਣ ਲਈ 2019 ਵਿਚ ਮਿਸ਼ਨ ਮਾਡਲ ਆਧਾਰਿਤ ‘ਨਿਰਭੈ ਕੜੀ’ ਨਾਮੀ ਮੁਹਿੰਮ ਸ਼ੁਰੂ ਕੀਤੀ ਸੀ। ਨਾਲ ਹੀ ਪਿੰਡਾਂ ਦੇ ਸਰਪੰਚ ਅਤੇ ਹੋਰ ਲੋਕਾਂ ਨਾਲ ਮਿਲ ਕੇ ਇਕ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਜ਼ਿਲ੍ਹੇੇ ਦੇ ਹਰ ਪਿੰਡ ਵਿਚ ਬਾਲ ਵਿਆਹ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ। 

ਇਹ ਵੀ ਪੜ੍ਹੋ : ਗਲਵਾਨ ’ਚ ਚੀਨ ਦੀ ਚਾਲ ਨੂੰ ਮੂੰਹ ਤੋੜ ਜਵਾਬ; ਭਾਰਤੀ ਫ਼ੌਜੀ ਜਵਾਨਾਂ ਨੇ ਲਹਿਰਾਇਆ ‘ਤਿਰੰਗਾ’

ਜ਼ਿਲ੍ਹੇ ਦੇ ਕਰੀਬ 3309 ਪਿੰਡਾਂ, 280 ਵਾਰਡਾਂ ਅਤੇ 503 ਪੰਚਾਇਤਾਂ ਨੂੰ ਬਾਲ ਵਿਆਹ ਮੁਕਤ ਐਲਾਨਿਆ ਗਿਆ ਹੈ। ਮੁਹਿੰਮ ਦੇ ਸ਼ੁਰੂ ਹੋਣ ਤੋਂ ਬਾਅਦ 2019 ਵਿਚ 45 ਬਾਲ ਵਿਆਹ ਨੂੰ ਸਫ਼ਲਤਾਪੂਰਵਕ ਰੋਕਿਆ ਗਿਆ। ਉੱਥੇ ਹੀ ਸਾਲ 2020 ’ਚ 228 ਅਤੇ ਸਾਲ 2021 ’ਚ 201 ਬਾਲ ਵਿਆਹ ’ਤੇ ਰੋਕ ਲਾਈ ਗਈ। ਹਾਲਾਂਕਿ ਇਹ ਸਫ਼ਰ ਕਾਫੀ ਮੁਸ਼ਕਲ ਭਰਿਆ ਰਿਹਾ। ਪਿੰਡ ਵਿਚ ਸਰਪੰਚ, ਅਧਿਆਪਕਾਂ ਅਤੇ ਟਾਸਕ ਫੋਰਸ ਦੀ ਮਦਦ ਨਾਲ ਬੱਚੀਆਂ ਦੀ ਪਛਾਣ ਕੀਤੀ ਗਈ। ਬਾਲ ਵਿਆਹ ਨੂੰ ਰੋਕਣ ਲਈ ਪਿਛਲੇ ਦੋ ਸਾਲਾਂ ਦੌਰਾਨ ਕਰੀਬ 1 ਲੱਖ ਬੱਚਿਆਂ ਦੀ ਕੌਂਸਲਿੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : ਓਮੀਕਰੋਨ ਨੇ ਵਧਾਈ ਟੈਨਸ਼ਨ; ਦਿੱਲੀ ’ਚ ਵੀਕੈਂਡ ਕਰਫਿਊ ਦਾ ਐਲਾਨ

ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ’ਚ ਦੱਸੋ

Tanu

This news is Content Editor Tanu