ਕੋਰੋਨਾ : ਮੇਰੇ ਵਿਆਹ ''ਚ ਨਾ ਹੋਵੇ ਅਜਿਹਾ, PM ਮੋਦੀ ਨੂੰ ਲਿਖੀ ਚਿੱਠੀ

03/25/2020 2:23:46 AM

ਨਵੀਂ ਦਿੱਲੀ — ਓਡੀਸ਼ਾ ਦੇ 27 ਸਾਲਾ ਇਕ ਵਿਅਕਤੀ ਨੇ ਪੀ.ਐੱਮ. ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਸ ਦੇ ਮਾਤਾ ਪਿਤਾ ਨੂੰ ਇਸ ਗੱਲ ਲਈ ਰਾਜ਼ੀ ਕਰਨ ਕਿ ਅਗਲੇ ਮਹੀਨੇ ਹੋਣ ਵਾਲੇ ਉਸ ਦੇ ਵਿਆਹ 'ਚ 'ਮਹਿਮਾਨਾਂ ਦਾ ਇਕੱਠ' ਨਾ ਹੋਵੇ। ਓਡੀਸ਼ਾ ਦੇ ਦਿਹਾਤੀ ਵਿਕਾਸ ਰੇਜੀਡੈਂਸ਼ੀਅਲ ਸਕੂਲ ਦੇ ਰਣਨੀਤਕਾਰ ਅਤੇ ਮੀਡੀਆ ਕੋਆਰਡੀਨੇਟਰ ਰੋਹਿਤ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ ਸਮਝਾਉਣ ਕਿਉਂਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦਾ ਪ੍ਰਸ਼ੰਸਕ ਹੈ ਅਤੇ ਉਨ੍ਹਾਂ ਦੀ ਗੱਲ ਮੰਨਦਾ ਹੈ।
ਕੁਮਾਰ ਦਾ ਵਿਆਹ ਅਪ੍ਰੈਲ ਦੇ ਆਖਿਰ 'ਚ ਹੋਣ ਵਾਲੀ ਹੈ। ਉਨ੍ਹਾਂ ਕਿਹਾ, 'ਮੈਂ ਆਪਣੇ ਪਰਿਵਾਰ ਨੂੰ ਇਹ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਬਿਨਾਂ ਭੀੜ ਇਕੱਠਾ ਕੀਤੇ ਵਿਆਹ ਪੂਰਾ ਕਰਵਾਉਣ ਪਰ ਮੇਰਾ ਪਰਿਵਾਰ ਮੇਰੀ ਗੱਲ ਮੰਨ ਨਹੀਂ ਰਿਹਾ ਹੈ। ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਕ ਮਹੀਨੇ 'ਚ ਹਾਲਾਤ ਆਮ ਹੋ ਜਾਣਗੇ ਪਰ ਮੈਨੂੰ ਡਰ ਹੈ ਕਿ ਭਾਵੇ ਇਕ ਮਹੀਨੇ 'ਚ ਚੀਜ਼ਾਂ ਪਹਿਲਾਂ ਵਾਂਗ ਆਮ ਹੋ ਜਾਣ ਪਰ ਉਸ ਸਮੇਂ ਵੀ ਲੋਕਾਂ ਨੂੰ ਇਕੱਠਾ ਕਰਨਾ ਖਤਰਾ ਭਰਿਆ ਹੋਵੇਗਾ।
ਉਨ੍ਹਾਂ ਕਿਹਾ ਕਿ ਉਹ ਇਸ ਪੱਤਰ ਨੂੰ ਮੀਡੀਆ 'ਚ ਜਾਰੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਇਹ ਪੱਤਰ ਪ੍ਰਧਾਨ ਮੰਤਰੀ ਕੋਲ ਕਿਸੇ ਹੋਰ ਜ਼ਰੀਏ ਪਹੁੰਚਣ 'ਚ ਪ੍ਰੇਸ਼ਾਨੀ ਹੋਵੇਗੀ। ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਦੇਸ਼ਭਰ 'ਚ 21 ਦਿਨ ਤਕ ਬੰਦ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਲਗਾਤਾਰ ਫੈਲਦਾ ਜਾ ਰਿਹਾ ਹੈ ਅਤੇ ਪੂਰਾ ਦੇਸ਼ ਉਸ ਨੂੰ ਰੋਕਣ ਲਈ ਲਾਕਡਾਊਨ ਕੀਤਾ ਜਾ ਚੁੱਕਾ ਹੈ।


Inder Prajapati

Content Editor

Related News