ਓਡੀਸ਼ਾ ਦੇ ਗਰੀਬ ਖੇਤਰ ਦੀਆਂ 4 ਲੋਕ ਸਭਾ ਸੀਟਾਂ ''ਤੇ 10 ਕਰੋੜਪਤੀ ਉਮੀਦਵਾਰ

04/08/2019 3:52:25 PM

ਭੁਵਨੇਸ਼ਵਰ— ਓਡੀਸ਼ਾ ਦੇ ਗਰੀਬ ਖੇਤਰ 'ਚ ਸਥਿਤ ਲੋਕ ਸਭਾ ਦੀਆਂ 4 ਸੀਟਾਂ 'ਤੇ ਘੱਟੋ-ਘੱਟ 10 ਅਜਿਹੇ ਉਮੀਦਵਾਰ ਹਨ, ਜੋ ਕਰੋੜਪਤੀ ਹਨ। ਇੱਥੇ 11 ਅਪ੍ਰੈਲ ਨੂੰ ਪਹਿਲੇ ਪੜਾਅ 'ਚ ਚੋਣਾਂ ਹੋਣੀਆਂ ਹਨ। ਪਹਿਲੇ ਪੜਾਅ ਦੀਆਂ ਚੋਣਾਂ ਕੋਰਾਪੁਟ, ਕਾਲਾਹਾਂਡੀ, ਨਬਰੰਗਪੁਰ ਅਤੇ ਬ੍ਰਹਮਾਪੁਰ ਲੋਕ ਸਭਾ ਸੀਟਾਂ 'ਤੇ ਹੋਣਗੀਆਂ। ਬ੍ਰਹਮਾਪੁਰ ਸੰਸਦੀ ਖੇਤਰ ਨੂੰ ਛੱਡ ਕੇ ਕੋਰਾਪੁਟ, ਨਬਰੰਗਪੁਰ ਅਤੇ ਕਾਲਾਹਾਂਡੀ ਕੇ.ਬੀ.ਕੇ. (ਕਾਲਾਹਾਂਬੀ-ਬੇਲੰਗਿਰ-ਕੋਰਾਪੁਟ) ਖੇਤਰ ਗਰੀਬੀ ਲਈ ਵਾਂਟੇਡ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਦੇ ਓਡੀਸ਼ਾ ਇਲੈਕਸ਼ਨ ਵਾਚ ਦੇ ਰਾਜ ਕਨਵੀਨਰ ਰੰਜਨ ਕੁਮਾਰ ਮੋਹੰਤੀ ਨੇ ਕਿਹਾ,''ਚੋਣ ਕਮਿਸ਼ਨ 'ਚ ਦਾਖਲ ਕੀਤੇ ਗਏ ਹਲਫਨਾਮੇ ਅਨੁਸਾਰ 26 ਲੋਕ ਸਭਾ ਉਮੀਦਵਾਰਾਂ 'ਚੋਂ 10 (39 ਫੀਸਦੀ) ਕਰੋੜਪਤੀ ਹਨ।''

ਇਨ੍ਹਾਂ 10 ਕਰੋੜਪਤੀਆਂ 'ਚੋਂ 3-3 ਬੀਜਦ, ਕਾਂਗਰਸ ਅਤੇ ਭਾਜਪਾ ਦੇ ਹਨ, ਜਦੋਂ ਕਿ ਇਕ ਆਜ਼ਾਦ ਉਮੀਦਵਾਰ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਹਮਾਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਚੰਦਰਸ਼ੇਖਰ ਨਾਇਡੂ ਸਭ ਤੋਂ ਅਮੀਰ ਉਮੀਦਵਾਰ ਹਨ ਅਤੇ ਉਨ੍ਹਾਂ ਦੀ ਜਾਇਦਾਦ 36 ਕਰੋੜ ਰੁਪਏ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਭਾਰਤੀ ਜਨਤਾ ਪਾਰਟੀ ਦੇ ਨਬਰੰਗਪੁਰ ਤੋਂ ਉਮੀਦਵਾਰ ਬਲਭੱਦਰ ਮਾਝੀ ਹਨ, ਜਿਨ੍ਹਾਂ ਦੀ ਜਾਇਦਾਦ 8 ਕਰੋੜ ਰੁਪਏ ਹੈ। ਮੋਹੰਤੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਚੋਣਾਂ ਲੜ ਰਹੇ ਹਰ ਉਮੀਦਵਾਰ ਔਸਤ ਜਾਇਦਾਦ 2.67 ਕਰੋੜ ਰੁਪਏ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 26 ਉਮੀਦਵਾਰਾਂ 'ਚੋਂ 12 ਦੀ ਸਿੱਖਿਆ ਯੋਗਤਾ 5ਵੀਂ ਜਮਾਤ ਤੋਂ 12 ਜਮਾਤ ਦਰਮਿਆਨ ਹੈ, ਜਦੋਂ ਕਿ 14 ਉਮੀਦਵਾਰ ਗਰੈਜੂਏਟ ਅਤੇ ਉਸ ਤੋਂ ਵਧ ਪੜ੍ਹੇ ਹੋਏ ਹਨ। ਚਾਰ ਲੋਕ ਸਭਾ ਸੀਟਾਂ 'ਤੇ 26 ਉਮੀਦਵਾਰਾਂ 'ਚੋਂ ਸਿਰਫ 2 ਹੀ ਔਰਤਾਂ ਹਨ।

DIsha

This news is Content Editor DIsha