ਓਡੀਸ਼ਾ ਦੇ ਦਿਹਾੜੀ ਮਜ਼ਦੂਰ ਨੂੰ ਇਨਕਮ ਟੈਕਸ ਵਿਭਾਗ ਦਾ ਨੋਟਿਸ, ਉੱਡੇ ਹੋਸ਼

02/04/2020 12:29:14 PM

ਭੁਵਨੇਸ਼ਵਰ— ਓਡੀਸ਼ਾ ਦੇ ਨਬਰੰਗਪੁਰ ਜ਼ਿਲੇ 'ਚ ਆਦਿਵਾਸੀ ਦਿਹਾੜੀ ਮਜ਼ਦੂਰ ਨੂੰ ਇਕ ਨੋਟਿਸ ਮਿਲਣ ਨਾਲ ਉਸ ਦੇ ਹੋਸ਼ ਉੱਡ ਗਏ ਹਨ। ਦਰਅਸਲ ਦਿਹਾੜੀ ਮਜ਼ਦੂਰ ਸੰਧਾਰਾ ਨੂੰ ਇਨਕਮ ਟੈਕਸ ਵਿਭਾਗ ਨੇ 2.59 ਲੱਖ ਰੁਪਏ ਟੈਕਸ ਚੁਕਾਉਣ ਦਾ ਨੋਟਿਸ ਭੇਜਿਆ ਹੈ। ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਸੰਧਾਰਾ ਨੇ ਵਿੱਤ ਸਾਲ 2013-14 'ਚ 1.47 ਕਰੋੜ ਰੁਪਏ ਬੈਂਕ 'ਚ ਜਮ੍ਹਾ ਕੀਤੇ ਸਨ ਅਤੇ ਉਸ ਦੇ ਏਵਜ਼ 'ਚ 2.59 ਲੱਖ ਰੁਪਏ ਟੈਕਸ ਚੁਕਾਉਣਾ ਹੋਵੇਗਾ। ਇਨਕਮ ਟੈਕਸ ਵਿਭਾਗ ਦੇ ਨੋਟਿਸ 'ਚ ਕਿਹਾ ਗਿਆ ਹੈ ਕਿ ਉਮਰਕੋਟ ਪੁਲਸ ਸਟੇਸ਼ਨ ਦੇ ਅਧੀਨ ਆਉਣ ਵਾਲੇ ਪੁਜਾਰੀਭਰਾਂਡੀ ਦੇ ਸੰਧਾਰਾ ਨੇ ਸਾਲ 2013-14 'ਚ 1.47 ਕਰੋੜ ਰੁਪਏ ਉਮਰ ਕੋਟ ਸਥਿਤ ਆਈ.ਸੀ.ਆਈ.ਸੀ.ਆਈ. ਬੈਂਕ 'ਚ ਜਮ੍ਹਾ ਕਰਵਾਏ ਸਨ।

ਦੋਸਤਾਂ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਦਾ ਨੋਟਿਸ
ਨੋਟਿਸ ਮਿਲਣ ਨਾਲ ਤਣਾਅ 'ਚ ਆਏ ਸੰਧਾਰਾ ਨੇ ਕਿਹਾ,''2 ਸਾਲ ਪਹਿਲਾਂ ਵੀ ਮੈਨੂੰ ਇਸੇ ਤਰ੍ਹਾਂ ਦਾ ਨੋਟਿਸ ਮਿਲਿਆ ਸੀ ਪਰ ਮੈਂ ਉਸ 'ਤੇ ਧਿਆਨ ਨਹੀਂ ਦਿੱਤਾ। ਜਦੋਂ ਮੈਨੂੰ ਇਹ ਤਾਜ਼ਾ ਨੋਟਿਸ ਮਿਲਿਆ ਤਾਂ ਮੈਂ ਉਸ ਨੂੰ ਆਪਣੇ ਪਿੰਡ ਦੇ ਦੋਸਤਾਂ ਨੂੰ ਦਿਖਾਇਆ। ਮੇਰੇ ਦੋਸਤਾਂ ਨੇ ਦੱਸਿਆ ਕਿ ਇਹ ਇਨਕਮ ਟੈਕਸ ਵਿਭਾਗ ਦਾ ਨੋਟਿਸ ਹੈ। ਮੈਂ ਨਹੀਂ ਜਾਣਦਾ ਹਾਂ ਕਿ ਹੁਣ ਮੈਂ ਕੀ ਕਰਨਾ ਹੈ।'' ਸੰਧਾਰਾ ਨੇ ਕਿਹਾ ਕਿ ਉਹ ਇਸ ਦੀ ਪੁਲਸ 'ਚ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਰਿਸ਼ਤੇਦਾਰ ਨੇ ਲਈ ਸੀ ਆਧਾਰ ਕਾਰਡ ਤੇ ਵੋਟਰ ਕਾਰਡ ਦੀ ਕਾਪੀ
ਉਸ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਇਕ ਰਿਸ਼ਤੇਦਾਰ ਨੇ ਉਨ੍ਹਾਂ ਦੇ ਆਧਾਰ ਕਾਰਡ ਅਤੇ ਵੋਟਰ ਕਾਰਡ ਦੀ ਕਾਪੀ ਲਈ ਸੀ। ਮੈਨੂੰ ਲੱਗ ਰਿਹਾ ਹੈ ਕਿ ਉਸੇ ਨੇ ਮੇਰੇ ਨਾਂ ਤੋਂ ਗੈਰ-ਕਾਨੂੰਨੀ ਲੈਣ-ਦੇਣ ਕੀਤਾ ਹੈ। ਸੰਧਾਰਾ ਨੇ ਕਿਹਾ,''ਮੈਂ ਉਸ ਸਮੇਂ ਉਮਰਕੋਟ 'ਚ ਮਜ਼ਦੂਰ ਦੇ ਰੂਪ 'ਚ ਕੰਮ ਕਰ ਰਿਹਾ ਸੀ। ਇਕ ਵਪਾਰੀ ਜਿਸ ਨੂੰ ਮੈਂ ਜਾਣਦਾ ਹਾਂ, ਉਸ ਨੇ ਮੇਰੇ ਆਧਾਰ 'ਤੇ ਵੋਟਰ ਕਾਰਡ ਦੀ ਕਾਪੀ ਲਈ ਸੀ। ਮੈਨੂੰ ਸ਼ੱਕ ਹੈ ਕਿ ਉਸ ਨੇ ਮੇਰੇ ਨਾਂ ਤੋਂ ਬੈਂਕ ਅਕਾਊਂਟ ਖੁੱਲ੍ਹਵਾਇਆ ਹੋਵੇਗਾ ਅਤੇ ਪੈਸੇ ਜਮ੍ਹਾ ਕੀਤੇ ਹੋਣਗੇ।'' ਇਸ ਵਿਚ ਇਨਕਮ ਟੈਕਸ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਜਿਸ ਦੇ ਨਾਂ ਨਾਲ ਬੈਂਕ ਖਾਤਾ ਹੈ, ਉਸ ਨੂੰ ਨੋਟਿਸ ਭੇਜਿਆ ਗਿਆ ਹੈ। ਕੌਣ ਉਸ ਖਾਤੇ ਨੂੰ ਸੰਚਾਲਤ ਕਰਦਾ ਹੈ, ਇਸ ਨਾਲ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਹੈ।

DIsha

This news is Content Editor DIsha