ਓਡੀਸ਼ਾ ''ਚ ਸ਼ਿਕਾਰੀ ਗ੍ਰਿਫਤਾਰ, 13 ਪੰਛੀਆਂ ਦੀਆਂ ਲਾਸ਼ਾਂ ਬਰਾਮਦ

11/28/2019 2:16:20 PM

ਬਰਹਮਪੁਰ (ਓਡੀਸ਼ਾ)— ਓਡੀਸ਼ਾ 'ਚ ਚਿਲਕਾ ਝੀਲ ਕੋਲੋਂ ਇਕ ਸ਼ਿਕਾਰੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਪ੍ਰਵਾਸੀ ਪੰਛੀਆਂ ਦੀਆਂ 13 ਲਾਸ਼ਾਂ ਬਰਾਮਦ ਹੋਈਆਂ ਹਨ। ਹੋਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਚਿਲਕਾ ਜੰਗਲੀ ਜੀਵ ਡਵੀਜ਼ਨ ਦੇ ਜੰਗਲਾਤ ਅਧਿਕਾਰੀ ਆਲੋਕ ਰੰਜਨ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਪਰਮੇਸ਼ਵਰ ਪ੍ਰਧਾਨ ਦੇ ਰੂਪ 'ਚ ਹੋਈ ਹੈ। ਉਸ ਨੂੰ ਬੁੱਧਵਾਰ ਨੂੰ ਮੋਟਰਸਾਈਕਲ 'ਚ ਮ੍ਰਿਤਕ ਨਾਰਦਰਨ ਪਿਨਟੇਲ ਪੰਛੀਆਂ ਦਾ ਲਾਸ਼ਾਂ ਲਿਜਾਂਦੇ ਫੜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਉਸ ਦਾ ਦੋਪਹੀਆ ਵਾਹਨ ਵੀ ਜ਼ਬਤ ਕਰ ਲਿਆ ਗਿਆ ਹੈ।

ਅਧਿਕਾਰੀ ਨੇ ਦੱਸਿਆ ਕਿ ਇਕ ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਜੰਗਲੀ ਜੀਵ ਕਰਮਚਾਰੀਆਂ ਨੇ ਅਜਿਹਾ ਤੀਜਾ ਮਾਮਲਾ ਦਰਜ ਕੀਤਾ ਹੈ। ਮਾਮਲੇ 'ਚ ਹੁਣ ਤੱਕ 2 ਮਛੇਰਿਆਂ ਸਮੇਤ 4 ਸ਼ਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਰ ਸਰਦੀਆਂ 'ਚ ਉੱਤਰੀ ਯੂਰੇਸ਼ੀਆ, ਕੈਪਸਪੀਅਨ ਖੇਤਰ, ਸਾਈਬੇਰੀਆ, ਕਜਾਕਿਸਤਾਨ, ਬੈਕਾਲ ਝੀਲ ਅਤੇ ਰੂਸ ਦੇ ਦੂਰ ਦੇ ਖੇਤਰਾਂ 'ਚ ਜ਼ਿਆਦਾਤਰ ਪੰਛੀ ਭਾਰਤ ਦੇ ਚਿਲਕਾ ਝੀਲ ਖੇਤਰ ਆਉਂਦੇ ਹਨ। ਡੀ.ਐੱਫ.ਓ. ਨੇ ਦੱਸਿਆ ਕਿ ਖੇਤਰ 'ਚ ਸ਼ਿਕਾਰੀਆਂ ਦੀ ਸਰਗਰਮੀ ਵਧ ਗਈ ਹੈ, ਜਿਸ ਕਾਰਨ ਗਸ਼ਤ ਦੌਰਾਨ ਨਿਗਰਾਨੀ ਵਧਾ ਦਿੱਤੀ ਗਈ ਹੈ।


DIsha

Content Editor

Related News