ਓਡੀਸ਼ਾ ਸਰਕਾਰ ਦੀ ਪਹਿਲ, ਬਜਟ ''ਚ ਕਾਗਜ਼ ਦੀ ਵਰਤੋਂ ਨਾ ਕਰ ਬਚਾਏ 700 ਦਰੱਖਤ

02/15/2020 2:24:13 PM

ਭੁਵਨੇਸ਼ਵਰ (ਭਾਸ਼ਾ)— ਓਡੀਸ਼ਾ ਸਰਕਾਰ ਨੇ ਵਿਧਾਨ ਸਭਾ 'ਚ ਇਕ ਅਜਿਹੀ ਪਹਿਲ ਕੀਤੀ ਹੈ, ਜਿਸ ਨਾਲ ਇਕ ਤਰ੍ਹਾਂ ਨਾਲ ਕਰੀਬ 700 ਦਰੱਖਤਾਂ ਨੂੰ ਕੱਟਣ ਤੋਂ ਬਚਾ ਲਿਆ ਗਿਆ ਹੈ। ਓਡੀਸ਼ਾ ਦੇ ਰਾਜਪਾਲ ਗਣੇਸ਼ੀ ਲਾਲ ਨੇ ਕਿਹਾ ਕਿ ਵਿੱਤੀ ਸਾਲ 2019-20 'ਚ ਬਜਟ ਕੰਮ ਲਈ ਕਾਗਜ਼ ਦਾ ਇਸਤੇਮਾਲ ਨਾ ਕਰ ਕੇ ਸੂਬਾ ਸਰਕਾਰ ਨੇ ਕਰੀਬ 700 ਦਰੱਖਤਾਂ ਨੂੰ ਬਚਾਇਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਰਾਜਪਾਲ ਦੇ ਹਵਾਲੇ ਤੋਂ ਦੱਸਿਆ ਕਿ ਡਿਜ਼ੀਟਲ ਤਰੀਕਿਆਂ ਨਾਲ ਕਾਫੀ ਹੱਦ ਤਕ 2019-20 ਦੇ ਸਾਲਾਨਾ ਬਜਟ ਦੌਰਾਨ ਦਸਤਾਵੇਜ਼ਾਂ ਦੀ ਛਪਾਈ ਨੂੰ ਘਟਾਇਆ ਹੈ।
ਗਣੇਸ਼ੀ ਲਾਲ ਨੇ ਸ਼ੁੱਕਰਵਾਰ ਨੂੰ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਵਿਧਾਨ ਸਭਾ 'ਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਸ ਸਾਲ ਵੱਡਾ ਬਦਲਾਅ ਹੋਇਆ ਹੈ। ਕਰੀਬ 57 ਲੱਖ ਪੰਨਿਆਂ ਦੀ ਪ੍ਰਿੰਟਿੰਗ ਨੂੰ ਘਟਾਇਆ ਗਿਆ, ਜਿਸ ਨਾਲ ਕਰੀਬ 700 ਦਰੱਖਤਾਂ ਨੂੰ ਬਚਾਇਆ ਗਿਆ। ਰਾਜਪਾਲ ਨੇ ਕਿਹਾ ਕਿ ਭਵਿੱਖ 'ਚ ਸੂਬਾ ਸਰਕਾਰ ਬਜਟ ਕੰਮ ਨੂੰ ਪੂਰੀ ਤਰ੍ਹਾਂ ਕਾਗਜ਼ ਰਹਿਤ ਬਣਾਉਣ ਦਾ ਪੱਕਾ ਇਰਾਦਾ ਰੱਖਦੀ ਹੈ।

Tanu

This news is Content Editor Tanu