ਓਡੀਸ਼ਾ : ਭੁਵਨੇਸ਼ਵਰ ਹਵਾਈ ਅੱਡੇ ਦੇ ਟਰਮੀਨਲ 'ਤੇ ਨਿਰਮਾਣ ਅਧੀਨ ਛੱਤ ਡਿੱਗੀ, 1 ਦੀ ਮੌਤ

01/25/2020 10:43:05 AM

ਓਡੀਸ਼ਾ— ਓਡੀਸ਼ਾ ਦੇ ਭੁਵਨੇਸ਼ਵਰ ਹਵਾਈ ਅੱਡੇ ਦੇ ਟਰਮੀਨਲ 1 ਅਤੇ ਟਰਮੀਨਲ 2 ਨੂੰ ਜੋੜਨ ਵਾਲੀ ਇਕ ਲਿੰਕ ਇਮਾਰਤ ਦੇ ਨਿਰਮਾਣ ਅਧੀਨ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਉੱਥੇ ਹੀ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਜ਼ਖਮੀ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਐੱਨ. ਡੀ. ਆਰ. ਐੱਫ., ਸੂਬਾ ਆਫਤ ਪ੍ਰਤੀਕਿਰਿਆ ਬਲ ਅਤੇ ਮੌਕੇ 'ਤੇ ਮੌਜੂਦ ਫਾਇਰ ਬ੍ਰਿਗੇਡ ਸੇਵਾ ਦੇ ਕਰਮਚਾਰੀ ਪਹੁੰਚੇ ਹਨ। 


ਹਾਦਸੇ ਵਾਲੀ ਥਾਂ ਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਵਾਲੀ ਥਾਂ 'ਤੇ ਪੁਲਸ ਟੀਮ ਦੇ ਨਾਲ-ਨਾਲ ਸਥਾਨਕ ਪ੍ਰਸ਼ਾਸਨ ਦੇ ਲੋਕ ਵੀ ਪਹੁੰਚੇ ਹਨ। ਪੁਲਸ ਹਾਦਸੇ ਬਾਰੇ ਲੋਕਾਂ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ। ਹਾਦਸੇ ਦੀ ਵਜ੍ਹਾ ਸਾਫ ਨਹੀਂ ਹੋ ਸਕੀ ਹੈ।

Tanu

This news is Content Editor Tanu