ਮਜ਼ਦੂਰਾਂ ਨੂੰ ਲੈ ਕੇ ਗੁਜਰਾਤ ਤੋਂ ਓਡੀਸ਼ਾ ਵਾਪਸ ਆ ਰਹੀ ਬੱਸ ਹਾਦਸਾਗ੍ਰਸਤ

05/03/2020 3:09:54 PM

ਭੁਵਨੇਸ਼ਵਰ-ਗੁਜਰਾਤ ਦੇ ਸੂਰਤ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਵਾਪਸ ਆ ਰਹੀ ਬੱਸ ਓਡੀਸ਼ਾ ਦੇ ਗੰਜਾਮ ਅਤੇ ਕੰਧਮਾਲ ਦੀ ਸਰਹੱਦ 'ਤੇ ਕਲਿੰਗਾ ਘਾਟ ਦੇ ਨੇੜੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ 'ਚ ਬੱਸ ਡਰਾਈਵਰ ਸਮੇਤ 5 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚੀ। ਦੱਸ ਦੇਈਏ ਕਿ ਬੱਸ 'ਚ 3 ਔਰਤਾਂ ਸਮੇਤ 57 ਲੋਕ ਸਵਾਰ ਸੀ। ਇਨ੍ਹਾਂ ਸਾਰਿਆਂ ਨੂੰ ਬੱਸ ਰਾਹੀਂ ਗੰਜਾਮ ਲਿਜਾਇਆ ਜਾ ਰਿਹਾ ਸੀ।

ਇਸ ਸਬੰਧੀ ਉਦੈਗਿਰੀ ਦੇ ਐੱਸ.ਡੀ.ਪੀ.ਓ ਜੇ.ਕੇ. ਬੇਹਰਾ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਤ ਹਨ। ਇਹ 24 ਘੰਟਿਆਂ ਦੌਰਾਨ ਤੀਜਾ ਵਾਹਨ ਹਾਦਸਾਗ੍ਰਸਤ ਹੋਇਆ ਹੈ। 3 ਹਾਦਸਿਆਂ ਤੋਂ ਬਾਅਦ ਸੂਬੇ ਦਾ ਟਰਾਂਸਪੋਰਟ ਮੰਤਰੀ ਪਦਮਨਾਭਾ ਬੇਹੇਰਾ ਨੇ ਹੁਣ ਯਾਤਰਾ ਦਾ ਮਾਰਗ ਬਦਲਣ ਨੂੰ ਕਿਹਾ ਹੈ। 

ਜ਼ਿਕਰਯੋਗ ਹੈ ਕਿ ਸੂਰਤ ਤੋਂ ਓਡੀਸ਼ਾ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਆ ਰਹੀ ਇਕ ਬੱਸ ਸ਼ਨੀਵਾਰ ਸ਼ਾਮ ਨੂੰ ਗੰਜਾਮ-ਕੰਧਮਾਲ ਸਰਹੱਦ 'ਤੇ ਅੰਧਰਾਕੋਟ 'ਚ ਕਲਿੰਗਾਘਾਟੀ ਦੇ ਨੇੜੇ ਹਾਦਸਾਗ੍ਰਸਤ ਹੋ ਗਈ ਸੀ। ਇਸ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਕਈ ਜ਼ਖਮੀ ਹੋ ਗਏ ਸੀ। ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਓਡੀਸ਼ਾ ਆ ਰਹੀ ਬੱਸ ਮਹਾਰਾਸ਼ਟਰ 'ਚ ਨਾਗਪੁਰ-ਅਮਰਾਵਤੀ ਨੈਸ਼ਨਲ ਹਾਈਵੇਅ 'ਤੇ ਕਰੰਜਾ ਨੇੜੇ ਪਲਟ ਗਈ ਸੀ। ਇਸ ਹਾਦਸੇ 'ਚ ਕਈ ਯਾਤਰੀ ਜ਼ਖਮੀ ਹੋ ਗਏ ਸੀ। ਬੱਸ 'ਚ 50 ਪ੍ਰਵਾਸੀ ਮਜ਼ਦੂਰ ਸਵਾਲ ਸੀ।

ਦੱਸਣਯੋਗ ਹੈ ਕਿ ਦੇਸ਼ 'ਚ ਲਾਕਡਾਊਨ ਕਾਰਨ ਓਡੀਸ਼ਾ ਦੇ ਮਜ਼ਦੂਰ ਕਈ ਸੂਬਿਆਂ 'ਚ ਫਸੇ ਹੋਏ ਸੀ। ਤਾਮਿਲਨਾਡੂ ਤੋਂ ਕਈ ਮਜ਼ਦੂਰ ਕਿਸ਼ਤੀਆਂ ਰਾਹੀਂ ਸਮੁੰਦਰ ਦੇ ਰਸਤਿਓ ਓਡੀਸ਼ਾ ਪਹੁੰਚਣ ਲੱਗੇ ਸੀ। ਹੁਣ ਗ੍ਰਹਿ ਮੰਤਰਾਲੇ ਵੱਲੋਂ ਹੋਰ ਸੂਬਿਆਂ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਛੋਟ ਮਿਲਣ ਤੋਂ ਬਾਅਦ ਸਰਗਰਮ ਹੋਈ ਸੂਬੇ ਦੇ ਮੁੱਖ ਮੰਤਰੀ ਨੇ ਹੋਰ ਸੂਬਿਆਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ।

Iqbalkaur

This news is Content Editor Iqbalkaur