ਓਡੀਸ਼ਾ : ਬੱਸ ਹਾਦਸੇ ''ਚ ਮਾਰੇ ਗਏ 8 ਲੋਕਾਂ ਦਾ ਇਕੱਠਿਆਂ ਅੰਤਿਮ ਸੰਸਕਾਰ, ਪਸਰਿਆ ਮਾਤਮ

02/10/2020 6:14:20 PM

ਓਡੀਸ਼ਾ— ਓਡੀਸ਼ਾ ਦੇ ਦੰਗਲਪਾਦੁ ਪਿੰਡ ਵਿਚ ਉਨ੍ਹਾਂ 8 ਲੋਕਾਂ ਦਾ ਅੰਤਿਮ ਸੰਸਕਾਰ ਇਕੱਠੇ ਕਰ ਦਿੱਤਾ ਗਿਆ, ਜਿਨ੍ਹਾਂ ਦੀ ਮੌਤ ਇਕ ਬੱਸ 'ਤੇ ਬਿਜਲੀ ਦੀ ਹਾਈਵੋਲਟੇਜ਼ ਤਾਰ ਦੇ ਸੰਪਰਕ 'ਚ ਆਉਣ ਨਾਲ ਲੱਗੀ ਅੱਗ ਤੋਂ ਬਾਅਦ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਮਾਤਮ ਦਾ ਮਾਹੌਲ ਪਸਰਿਆ ਹੋਇਆ ਹੈ। ਸੰਬੰਧਤ ਬੱਸ ਵਿਚ ਸਵਾਰ ਲੋਕ ਨੇੜਲੇ ਪਿੰਡ ਵਿਚ ਕੁੜਮਾਣੀ ਸਮਾਰੋਹ ਵਿਚ ਸ਼ਿਰਕਤ ਕਰਨ ਜਾ ਰਹੇ ਸਨ। ਬਿਜਲੀ ਦੀ ਹਾਈਵੋਲਟੇਜ਼ ਵਾਲੀ ਤਾਰ ਦੇ ਸੰਪਰਕ ਵਿਚ ਆਉਣ ਨਾਲ ਬੱਸ 'ਚ ਅੱਗ ਲੱਗ ਗਈ ਸੀ। ਇਹ ਹਾਦਸਾ ਐਤਵਾਰ ਦੀ ਦੁਪਹਿਰ ਨੂੰ ਵਾਪਰਿਆ। 

PunjabKesari

ਇਸ ਗਮਗੀਨ ਮਾਹੌਲ 'ਚ ਦੰਗਲਾਪਦੁ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਪੀੜਤਾਂ ਦੇ ਪਰਿਵਾਰਾਂ ਨੂੰ ਹੌਂਸਲਾ ਦੇਣ ਲਈ ਆਏ। ਇਸ ਪਿੰਡ 'ਚ ਰਹਿਣ ਵਾਲੇ 80 ਸਾਲਾ ਇਕ ਵਿਅਕਤੀ ਨੇ ਕਿਹਾ ਕਿ ਮੈਂ ਬਹੁਤ ਦੁਖੀ ਹਾਂ। ਅਜਿਹਾ ਪਹਿਲੀ ਵਾਰ ਮੇਰੀ ਜ਼ਿੰਦਗੀ 'ਚ ਹੋ ਰਿਹਾ ਹੈ, ਜਦੋਂ ਮੈਂ 8 ਲਾਸ਼ਾਂ ਨੂੰ ਇਕੱਠੇ ਚਿਤਾ 'ਤੇ ਬਲਦਿਆਂ ਦੇਖਿਆ ਹੈ। ਇਸ ਹਾਦਸੇ 'ਚ 6 ਔਰਤਾਂ ਸਮੇਤ 10 ਯਾਤਰੀਆਂ ਦੀ ਝੁਲਸਣ ਨਾਲ ਮੌਤ ਹੋ ਗਈ ਸੀ, ਜਦਕਿ 22 ਹੋਰ ਝੁਲਸ ਗਏ ਸਨ।


Tanu

Content Editor

Related News