ਟਿਕਟ ਵੈਂਡਿੰਗ ਮਸ਼ੀਨ ਦੀ ਸਕ੍ਰੀਨ ’ਤੇ ਪਬਲਿਕ ਸਾਹਮਣੇ ਚੱਲੀ ਪੋਰਨ ਵੀਡੀਓ

11/24/2019 10:08:24 AM

ਭੋਪਾਲ–ਸਥਾਨਕ ਬੱਸ ਰੈਪਿਡ ਟਰਾਂਜ਼ਿਟ ਸਿਸਟਮ (ਬੀ.ਆਰ.ਟੀ.ਐੱਸ.) ਦੇ ਬੱਸ ਸਟਾਪ ਦੀ ਇਕ ਟਿਕਟ ਵੈਂਡਿੰਗ ਮਸ਼ੀਨ ਦੀ ਸਕ੍ਰੀਨ ’ਤੇ ਪੋਰਨ ਵੀਡੀਓ ਚੱਲਣ ’ਤੇ ਸਾਈਬਰ ਸੈੱਲ ਪੁਲਸ ਕੋਲ ਮਾਮਲਾ ਦਰਜ ਕੀਤਾ ਗਿਆ ਹੈ। ਇਹ ਵੀਡੀਓ ਸ਼ਹਿਰ ਦੇ ਵਿਦਿਆ ਨਗਰ ਇਲਾਕੇ ਦੀ ਟਿਕਟ ਵੈਂਡਿੰਗ ਮਸ਼ੀਨ ’ਤੇ 28 ਅਕਤੂਬਰ ਨੂੰ ਲਗਭਗ 30 ਸੈਕਿੰਡ ਤੱਕ ਚੱਲੀ ਸੀ ਪਰ ਮਾਮਲਾ 2 ਦਿਨ ਪਹਿਲਾਂ ਹੀ ਧਿਆਨ 'ਚ ਆਇਆ। ਭੋਪਾਲ ਸਿਟੀ ਲਿੰਕ ਲਿਮਟਿਡ ਦੇ ਮੁੱਖ ਅਧਿਕਾਰੀ ਪਵਨ ਕੁਮਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਜਦੋਂ ਉਕਤ ਵੀਡੀਓ ਚੱਲੀ ਤਾਂ ਮਸ਼ੀਨ ਦੇ ਨੇੜੇ ਕਈ ਔਰਤਾਂ ਅਤੇ ਕੁੜੀਆਂ ਵੀ ਮੌਜੂਦ ਸਨ।


Iqbalkaur

Content Editor

Related News