ਦਿੱਲੀ ਦੀ ਸੱਤਾ 'ਤੇ ਮੁੜ ਕਾਬਜ਼ ਹੁੰਦਿਆਂ ਹੀ ਗਾਇਬ ਹੋਈਆਂ 'ਮੈ ਹੂੰ ਆਮ ਆਦਮੀ' ਦੀਆਂ ਟੋਪੀਆਂ

02/16/2020 2:49:51 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਦਿੱਲੀ ਦੇ ਰਾਮਲੀਲਾ ਮੈਦਾਨ 'ਚ ਕੇਜਰੀਵਾਲ ਨਾਲ 6 ਵਿਧਾਇਕਾਂ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਦੌਰਾਨ ਇਕ ਬਹੁਤ ਹੀ ਖਾਸ ਗੱਲ ਰਹੀ, ਉਹ ਇਹ ਕਿ ਇਸ ਵਾਰ 'ਮੈ ਹੂੰ ਆਮ ਆਦਮੀ' ਦੀਆਂ ਟੋਪੀਆਂ ਸਿਰ ਤੋਂ ਗਾਇਬ ਰਹੀਆਂ।

PunjabKesari

ਇਕੱਲੇ ਕੇਜਰੀਵਾਲ ਹੀ ਨਹੀਂ, ਸਗੋਂ ਕਿ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ 6 ਵਿਧਾਇਕਾਂ ਦੇ ਸਿਰ ਤੋਂ ਵੀ ਪਾਰਟੀ ਦੀਆਂ ਟੋਪੀਆਂ ਗਾਇਬ ਰਹੀਆਂ।

PunjabKesari


ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਨੇ 70 'ਚੋਂ 62 ਸੀਟਾਂ 'ਤੇ ਜਿੱਤ ਦਰਜ ਕੀਤੀ। ਸਹੁੰ ਚੁੱਕ ਸਮਾਰੋਹ ਦੌਰਾਨ ਅਰਵਿੰਦ ਕੇਜਰੀਵਾਲ ਦਾ ਸਾਦਗੀ ਭਰਿਆ ਅੰਦਾਜ਼ ਨਜ਼ਰ ਆਇਆ। ਕੇਜਰੀਵਾਲ ਆਪਣੇ ਆਮ ਲਿਬਾਸ 'ਚ ਹੀ ਨਜ਼ਰ ਆਏ। ਇਸ ਵਾਰ ਉਨ੍ਹਾਂ ਨੇ ਨੀਲੇ ਦੀ ਥਾਂ ਲਾਲ ਰੰਗ ਦਾ ਸਵੈਟਰ ਪਹਿਨਿਆ ਹੋਇਆ ਸੀ। ਕੇਜਰੀਵਾਲ ਨੇ ਕਾਲੇ ਰੰਗ ਦੀ ਪੈਂਟ ਨਾਲ ਸਫੈਦ ਰੰਗ ਦੀ ਸ਼ਰਟ ਪਹਿਨੀ ਸੀ ਪਰ ਉਨ੍ਹਾਂ ਦੀ ਟੋਪੀ ਸਿਰ ਤੋਂ ਗਾਇਬ ਸੀ, ਜੋ ਪਹਿਲਾਂ ਦੋ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਦਿਆਂ ਉਨ੍ਹਾਂ ਨੇ ਪਹਿਨੀ ਸੀ।

PunjabKesari

ਸਾਲ 2013 'ਚ ਜਦੋਂ ਕੇਜਰੀਵਾਲ ਨੇ 28 ਸੀਟਾਂ ਜਿੱਤ ਕੇ ਪਹਿਲੀ ਵਾਰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ, ਉਦੋਂ ਉਨ੍ਹਾਂ ਦਾ ਰੂਪ ਕੁਝ ਵੱਖਰਾ ਸੀ। ਆਪਣੇ ਪਹਿਲੇ ਸਹੁੰ ਚੁੱਕ ਸਮਾਰੋਹ 'ਚ ਕੇਜਰੀਵਾਲ ਨੇ ਚੈਕ ਸ਼ਰਟ ਦੇ ਉੱਪਰ ਨੀਲੇ ਰੰਗ ਦਾ ਸਵੈਟਰ ਪਹਿਨਿਆ ਸੀ ਅਤੇ ਉਨ੍ਹਾਂ ਦੇ ਸਿਰ 'ਤੇ ਆਮ ਆਦਮੀ ਪਾਰਟੀ ਦੀ ਸਿਗਨੇਚਰ ਟੋਪੀ ਸੀ।

PunjabKesari

ਸਾਲ 2015 'ਚ ਹੋਏ ਦੂਜੇ ਸਹੁੰ ਚੁੱਕ ਸਮਾਰੋਹ 'ਚ ਕੇਜਰੀਵਾਲ ਨੇ ਹਲਕੀ ਨੀਲੇ ਰੰਗ ਦੀ ਸ਼ਰਟ 'ਤੇ ਨੀਲੇ ਰੰਗ ਦਾ ਸਵੈਟਰ ਪਹਿਨਿਆ ਸੀ। ਉਸ ਸਮੇਂ ਵੀ ਕੇਜਰੀਵਾਲ ਦੇ ਸਿਰ 'ਤੇ ਆਮ ਆਦਮੀ ਪਾਰਟੀ ਦੀ ਸਿਗਨੇਚਰ ਟੋਪੀ ਸੀ। ਪਹਿਲੇ ਅਤੇ ਅੱਜ ਦੇ ਲੁਕ 'ਚ ਇੰਨਾ ਹੀ ਫਰਕ ਆਇਆ ਹੈ ਕਿ ਅੱਜ ਕੇਜਰੀਵਾਲ ਦੇ ਸਿਰ 'ਤੇ ਆਮ ਆਦਮੀ ਦੇ ਸਿਗਨੇਚਰ ਟੋਪੀ ਦੀ ਥਾਂ ਮੱਥੇ 'ਤੇ ਲਾਲ ਰੰਗ ਦਾ ਟਿਕਾ ਲਾਇਆ ਸੀ।
 


Tanu

Content Editor

Related News