ਗੁਜਰਾਤ ''ਚ ਕੋਰੋਨਾ ਪਾਜ਼ੀਟਿਵ ਦੀ ਸੰਖਿਆਂ 4 ਹਜ਼ਾਰ ਦੇ ਪਾਰ, ਹੁਣ ਤਕ 197 ਦੀ ਮੌਤ

04/30/2020 12:28:22 AM

ਅਹਿਮਦਾਬਾਦ— ਗੁਜਰਾਤ 'ਚ ਕੋਰੋਨਾ ਪਾਜ਼ੀਟਿਵ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਲਾਕਡਾਊਨ ਦੇ ਬਾਵਜੂਦ ਕੋਵਿਡ-19 ਦੀ ਇਨਫੈਕਸ਼ਨ ਰੁਕ ਨਹੀਂ ਰਹੀ ਹੈ। ਗੁਜਰਾਤ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਸੰਖਿਆਂ 4 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਸੂਬੇ 'ਚ ਅਹਿਮਦਾਬਾਦ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਵਿਤ ਸ਼ਹਿਰ ਹੈ। ਅਹਿਮਦਾਬਾਦ 'ਚ ਕੋਰੋਨਾ ਪੀੜਤਾਂ ਦੀ ਸੰਖਿਆਂ ਵੱਧ ਕੇ 2,777 ਹੋ ਗਈ ਹੈ। ਬੀਤੇ 24 ਘੰਟਿਆਂ 'ਚ ਗੁਜਰਾਤ 'ਚ 308 ਨਵੇਂ ਕੇਸ ਸਾਹਮਣੇ ਆਏ ਹਨ। ਨਾਲ ਹੀ 16 ਲੋਕਾਂ ਦੀ ਮੌਤ ਵੀ ਹੋਈ ਹੈ। ਗੁਜਰਾਤ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਵਜ੍ਹਾ ਨਾਲ 197 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਅਹਿਮਦਾਬਾਦ ਸ਼ਹਿਰ ਹੀ ਕੋਰੋਨਾ ਦੇ ਹਾਟਸਪਾਟ 'ਚ ਤਬਦੀਲ ਹੋ ਗਿਆ ਹੈ। ਬੀਤੇ 24 ਘੰਟੇ 'ਚ 234 ਕੇਸ ਅਹਿਮਦਾਬਾਦ ਤੋਂ ਰਿਪੋਰਟ ਕੀਤੇ ਗਏ ਹਨ।
ਬੀਤੇ 24 ਘੰਟਿਆਂ 'ਚ ਅਹਿਮਦਾਬਾਦ 'ਚ 9 ਲੋਕਾਂ ਦੀ ਮੌਤ ਵੀ ਹੋਈ ਹੈ। ਅਹਿਮਦਾਬਾਦ 'ਚ ਹੁਣ ਤਕ ਕੁਲ 137 ਲੋਕਾਂ ਦੀ ਮੌਤ ਹੋਈ ਹੈ। ਗੁਜਰਾਤ 'ਚ ਪੀੜਤਾਂ ਦੇ ਕੁਲ ਮਾਮਲੇ ਵੱਧ ਕੇ 4,082 ਹੋ ਗਏ ਹਨ। ਸੂਬੇ 'ਚ ਕੋਰੋਨਾ ਨਾਲ ਸੰਕਰਮਿਤ 3324 ਮਰੀਜ਼ਾਂ ਦੀ ਸਥਿਤੀ ਸਥਿਰ ਹੈ। ਕੋਵਿਡ-19 ਨਾਲ ਪੀੜਤ ਮਰੀਜ਼ ਜਿਨ੍ਹਾਂ ਨੂੰ ਵੇਂਟੀਲੇਂਟਰ 'ਤੇ ਰੱਖਿਆ ਗਿਆ ਹੈ, ਉਨ੍ਹਾਂ ਦੀ ਸੰਖਿਆ 34 ਹੈ। ਕੋਵਿਡ-19 ਨਾਲ ਹੁਣ ਤਕ ਸੂਬੇ 'ਚ 527 ਲੋਕ ਠੀਕ ਹੋ ਗਏ ਹਨ। 308 ਨਵੇਂ ਕੇਸ ਸਾਹਮਣੇ ਆਏ ਹਨ। ਬੀਤੇ 24 ਘੰਟਿਆਂ 'ਚ 93 ਲੋਕ ਠੀਕ ਹੋ ਕੇ ਡਿਸਚਾਰਜ ਵੀ ਹੋਏ ਹਨ।


Gurdeep Singh

Content Editor

Related News