ਰਿਸੈਪਸ਼ਨ ਪਾਰਟੀ ਤੋਂ ਪਹਿਲਾਂ ਕੁਝ ਅਜਿਹੀ ਲੁੱਕ ''ਚ ਦਿਖੀ ਐੱਨ. ਆਈ. ਆਰ. ਸ਼ਾਹੀ ਪਰਿਵਾਰ ਦੀ ਨੂੰਹ (Watch Pics)

04/29/2016 11:18:12 AM

ਮੇਰਠ/ਸਹਾਰਨਪੁਰ— ਐੱਨ. ਆਰ. ਆਈ. ਅਜੇ ਗੁਪਤਾ ਦੇ ਬੇਟੇ ਕਮਲ ਦੀ ਸ਼ਾਹੀ ਰਿਸੈਪਸ਼ਨ ਦੀਆਂ ਤਿਆਰੀਆਂ ਦੌਰਾਨ ਮਹਿਮਾਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਥੇ ਹੀ ਵੀਰਵਾਰ ਨੂੰ ਗੁਪਤਾ ਪਰਿਵਾਰ ''ਚ ਵਿਆਹ ਤੋਂ ਬਾਅਦ ਦੀਆਂ ਰਿਵਾਇਤੀ ਰਸਮਾਂ ਨਿਭਾਈਆਂ ਗਈਆਂ। ਇਸ ਦੌਰਾਨ ਨੂੰਹ ਪਲਕ ਵੀ ਸਿੰਪਲ ਲੁੱਕ ''ਚ ਨਜ਼ਰ ਆਈ। ਤੁਹਾਨੂੰ ਦੱਸ ਦਈਏ 26 ਅਪ੍ਰੈਲ ਨੂੰ ਕਮਲ ਅਤੇ ਪਲਕ ਜੈਨ ਵਿਆਹ ਦੇ ਬੰਧਨ ''ਚ ਬੱਝੇ ਸਨ। ਤੁਰਕੀ ''ਚ ਹੋਏ ਇਸ ਗ੍ਰੈਂਡ ਵਿਆਹ ''ਚ ਰਿਤਿਕ ਰੌਸ਼ਨ ਅਤੇ ਅਨਿਲ ਕਪੂਰ ਸਮੇਤ ਕਈ ਸੈਲੇਬਸ ਪਹੁੰਚੇ ਸਨ। ਰਿਸੈਪਸ਼ਨ ਪਾਰਟੀ ਤੋਂ ਪਹਿਲਾਂ ਵੀਰਵਾਰ ਦੁਪਹਿਰ ਅਜੇ ਗੁਪਤਾ ਦੇ ਘਰ ਪਹੁੰਚੇ ਸ਼ਿਵਪਾਲ ਯਾਦਵ ਨੇ ਨਵੇਂ ਜੋੜੇ ਨੂੰ ਆਸ਼ੀਰਵਾਦ ਦਿੰਦੇ ਹੋਏ ਪਲਕ ਨੂੰ ਸ਼ਗਨ ਦਿੱਤਾ। 
ਰਸਮ ਅਦਾਇਗੀ ਦੌਰਾਨ ਇਕ ਪਾਸੇ ਜਿੱਥੇ ਕਮਲ ਗੁਪਤਾ ਕੁਰਤੇ-ਪਜਾਮੇ ''ਚ ਨਜ਼ਰ ਆਏ ਉਥੇ ਹੀ ਫਲਕ ਲਾਲ ਰੰਗ ਦੀ ਸਾੜੀ ''ਚ ਨਜ਼ਰ ਆਈ। ਸਹਾਰਨਪੁਰ ਦੇ ਮਿਸ਼ਨ ਕੰਪਾਊਂਡ ਸਥਿਤ ਅਜੇ ਗੁਪਤਾ ਦੀ ਜੱਦੀ ਰਿਹਾਇਸ਼ ''ਤੇ ਕਮਲ ਅਤੇ ਪਲਕ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਦੁਪਹਿਰ ਨੂੰ ਰਿਹਾਇਸ਼ ''ਤੇ ਦੇਵ ਪੂਜਾ ਅਤੇ ਵਡੇਰਿਆਂ ਦੀ ਪੂਜਾ ਦੀਆਂ ਰਸਮਾਂ ਨੂੰ ਅਦਾ ਕੀਤਾ ਗਿਆ। ਇਸ ਦੌਰਾਨ ਮਹਿਮਾਨਾਂ ਦੀ ਨਜ਼ਰ ਪਲਕ ''ਤੇ ਟਿਕੀ ਰਹੀ। ਔਰਤਾਂ ਨੇ ਨੂੰਹ ਦਾ ਰੀਤੀ-ਰਿਵਾਜ਼ਾਂ ਨਾਲ ਗ੍ਰਹਿ ਪ੍ਰਵੇਸ਼ ਕਰਵਾਇਆ। ਇਸ ਦੌਰਾਨ ਪਲਕ ਦੇ ਨਾਲ ਅਜੇ ਗੁਪਤਾ ਤੋਂ ਇਲਾਵਾ ਉਨ੍ਹਾਂ ਦੀ ਮਾਂ ਅੰਗੂਰੀ ਦੇਵੀ, ਪਤਨੀ ਸ਼ਿਵਾਨੀ ਵੀ ਇੱਕਠੇ ਨਜ਼ਰ ਆਈਆਂ।