ਕੱਲ ਜਾਰੀ ਹੋਵੇਗੀ ਐੱਨ.ਆਰ.ਸੀ. ਦੀ ਸੂਚੀ, ਅਸਮ ਤੋਂ 41 ਲੱਖ ਲੋਕ ਹੋਣਗੇ ਬਾਹਰ

08/30/2019 10:36:42 PM

ਗੁਹਾਟੀ — ਰਾਸ਼ਟਰੀ ਨਾਗਰਿਕ ਰਜਿਸ਼ਟਰ ਲਿਸਟ ਦੇ ਆਉਣ ਤੋਂ ਪਹਿਲਾਂ ਅਸਮ ’ਚ ਕਈ ਲੋਕਾਂ ਦਾ ਤਣਾਅ ਵਧ ਗਿਆ ਹੈ। ਐੱਨ.ਆਰ.ਸੀ. ਲਿਸਟ ’ਚ ਨਾਂ ਨਹੀਂ ਹੋਣ ਦੇ ਡਰ ਕਾਰਨ ਲੋਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ 31 ਅਗਸਤ ਨੂੰ ਸਵੇਰੇ 10 ਵਜੇ ਐੱਨ.ਆਰ.ਸੀ. ਦੀ ਫਾਇਨਲ ਸੂਚੀ ਜਾਰੀ ਕੀਤੀ ਜਾਵੇਗੀ। ਇਸ ਸੂੂਚੀ ’ਚ 41 ਲੱਖ ਲੋਕਾਂ ਨੂੰ ਬਾਹਰ ਕੀਤਾ ਜਾ ਸਕਦਾ ਹੈ। ਫਿਲਹਾਲ ਇਨ੍ਹਾਂ ਲੋਕਾਂ ਦਾ ਭਵਿੱਖ ਅੱਧ ਵਿਚਾਲੇ ਲਟਕਿਆ ਹੋਇਆ ਹੈ।

ਐੱਨ.ਆਰ.ਸੀ. ਨੂੰ ਲੈ ਕੇ ਪ੍ਰੇਸ਼ਾਨ 55 ਸਾਲਾ ਅੰਜਲੀ ਦਾਸ ਨੇ ਪਿਛਲੇ ਤਿੰਨ ਦਿਨ ਤੋਂ ਚੰਗੀ ਤਰ੍ਹਾਂ ਕੁਝ ਨਹੀਂ ਖਾਦਾ ਹੈ ਤੇ ਨਾ ਹੀ ਚੰਗੀ ਨੀਂਦ ਸੋਇਆ ਹੈ। ਅੰਜਲੀ ਦਾਸ ਦਾ ਕਹਿਣਾ ਹੈ ਕਿ ਪਹਿਲਾਂ ਵਾਲੀ ਸੂਚੀ ’ਚ ਉਸ ਦਾ ਤੇ ਉਸ ਦੇ ਪਰਿਵਾਰ ਦਾ ਨਾਂ ਸ਼ਾਮਲ ਸੀ ਪਰ ਫਾਇਨਲ ਸੂਚੀ ’ਚੋਂ ਉਸ ਦੇ ਪਰਿਵਾਰ ਦੇ ਮੈਂਬਰਾਂ ਦਾ ਨਾਂ ਹਟਾ ਦਿੱਤਾ ਗਿਆ ਹੈ। ਸਾਨੂੰ ਵਿਦੇਸ਼ੀ ਕਿਹਾ ਜਾ ਰਿਹਾ ਹੈ। ਇ ਹ ਕਿਵੇਂ ਹੋ ਸਕਦਾ ਹੈ? ਸਾਡੇ ਕੋਲ ਭਾਰਤੀ ਹੋਣ ਦੀ ਗੱਲ ਸਾਬਿਤ ਕਰਨ ਦੇ ਸਾਰੇ ਪੁਖਤਾ ਦਸਤਾਵੇਜ਼ ਹਨ। ਮੇਰੇ ਪਿਤਾ ਨਾਂ ਅਤੇ ਪਤਾ ਸਭ ਕੁਝ ਇਥੇ ਦਾ ਹੈ। ਅਸੀਂ ਕਾਫੀ ਤਣਾਅ ਭਰੇ ਸਮੇਂ ਤੋਂ ਲੰਘ ਰਹੇ ਹਾਂ।

ਅਜਿਹੇ ਹਾਲਾਤ ਸਿਰਫ ਅਸਮ ਦੇ ਇਕ ਜ਼ਿਲੇ ’ਚ ਹੀ ਨਹੀਂ ਸਗੋਂ ਪੂਰੇ ਸੂਬੇ ’ਚ ਹਨ। ਅਸਮ ਦੇ ਨੇਲੀ ਇਲਾਕੇ ’ਚ ਕੁਝ ਪਰਿਵਾਰ ਦੀ ਅਜਿਹੀ ਕਹਾਣੀ ਹੈ ਕਿ ਮਾਂ ਪਿਓ ਦਾ ਨਾਂ ਸੂਚੀ ’ਚ ਸ਼ਾਮਲ ਹੈ ਪਰ ਉਨ੍ਹਾਂ ਦੇ ਬੱਚਿਆਂ ਦਾ ਨਾਂ ਸੂਚੀ ’ਚ ਨਹੀਂ ਹੈ। ਨਸੀਮ ਉਲ ਨੇਸਾ ਨੇ ਕਿਹਾ, ‘ਮੇਰਾ ਤੇ ਮੇਰੇ ਪਤੀ ਦਾ ਨਾਂ ਸੂਚੀ ’ਚ ਹੈ ਪਰ ਮੇਰੇ ਸਾਰੇ ਚਾਰ ਬੱਚਿਆਂ ਦਾ ਨਾਂ ਐੱਨ.ਆਰ.ਸੀ. ਸੂਚੀ ’ਚ ਨਹੀਂ ਹੈ। ਹੁਣ ਕੀ ਹੋਵੇਗਾ, ਇਸ ਦਾ ਕੁਝ ਪਤਾ ਨਹੀਂ ਹੈ, ਕੀ ਬੱਚਿਆਂ ਨੂੰ ਵੀ ਦੇਸ਼ ਤੇ ਸਕੂਲ ਛੱਡਣ ਲਈ ਕਿਹਾ ਜਾਵੇਗਾ? ਅਸੀਂ ਇਹ ਸੋਚ ਕੇ ਕਾਫੀ ਨਿਰਾਸ਼ ਹਾਂ।’   


Inder Prajapati

Content Editor

Related News