ਆਸਾਮ : NRC ਦੀ ਫਾਈਨਲ ਲਿਸਟ ਜਾਰੀ, 19 ਲੱਖ ਤੋਂ ਵਧੇਰੇ ਲੋਕ ਲਿਸਟ ’ਚੋਂ ਬਾਹਰ

08/31/2019 10:53:41 AM

ਗੁਹਾਟੀ— ਆਸਾਮ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਦੀ ਫਾਈਨਲ ਲਿਸਟ ਜਾਰੀ ਕਰ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਫਾਈਨਲ ਲਿਸਟ ਜਾਰੀ ਕੀਤੀ ਹੈ। ਸੂਤਰਾਂ ਮੁਤਾਬਕ ਲਿਸਟ ’ਚ 3.11 ਕਰੋੜ ਲੋਕਾਂ ਦੇ ਨਾਂ ਸ਼ਾਮਲ ਹਨ। ਕਰੀਬ 19.07 ਲੱਖ ਲੋਕ ਐੱਨ. ਆਰ. ਸੀ. ਦੀ ਫਾਈਨਲ ਲਿਸਟ ’ਚੋਂ ਬਾਹਰ ਹਨ। ਅਰਜ਼ੀ ਦੀ ਰਸੀਦ ਦਾ ਨੰਬਰ (ਏ. ਆਰ. ਐੱਨ.) ਦਾ ਇਸਤੇਮਾਲ ਕਰ ਕੇ ਲੋਕ ਆਪਣੇ ਨਾਂ ਆਨਲਾਈਨ ਦੇਖ ਸਕਦੇ ਹਨ। ਐੱਨ. ਆਰ. ਸੀ. ਦੀ ਵੈੱਬਸਾਈਟ— http://www.nrcassam.nic.in. ਹੈ।

ਇੱਥੇ ਦੱਸ ਦੇਈਏ ਕਿ ਜਿਨ੍ਹਾਂ ਲੋਕਾਂ ਦੇ ਨਾਂ ਲਿਸਟ ਵਿਚ ਸ਼ਾਮਲ ਨਹੀਂ ਹਨ, ਉਨ੍ਹਾਂ ਨੂੰ ਆਪਣੀ ਨਾਗਰਿਕਤਾ ਸਾਬਤ ਕਰਨੀ ਹੋਵੇਗੀ। ਲਿਸਟ ਤੋਂ ਬਾਹਰ ਲੋਕਾਂ ’ਚ ਆਪਣੇ ਨਾਂ ਦੇ ਸਪੈਲਿੰਗ ਅਤੇ ਕੁਝ ਮਨੁੱਖੀ ਗਲਤੀਆਂ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਜੋ ਲੋਕ ਇਸ ਤੋਂ ਸੰਤੁਸ਼ਟ ਨਹੀਂ ਹਨ, ਉਹ ਵਿਦੇਸ਼ੀ ਟਿ੍ਰਬਿਊਨਲ ਦੇ ਅੱਗੇ ਅਪੀਲ ਦਾਇਰ ਕਰ ਸਕਦੇ ਹਨ। ਲਿਸਟ ਤੋਂ ਬਾਹਰ ਲੋਕ ਵਿਦੇਸ਼ੀ ਟਿ੍ਰਬਿਊਨਲ ’ਚ 120 ਦਿਨਾਂ ਦੇ ਅੰਦਰ ਅਪਲਾਈ ਕਰ ਸਕਦੇ ਹਨ। ਦੱਸਣਯੋਗ ਹੈ ਕਿ ਆਸਾਮ ਐੱਨ. ਆਰ. ਸੀ. ਦੀ ਪਹਿਲੀ ਲਿਸਟ 1951 ’ਚ ਜਾਰੀ ਕੀਤੀ ਗਈ ਸੀ। ਜਦੋਂ 30 ਜੁਲਾਈ 2018 ਨੂੰ ਡਰਾਫਟ ਪਬਲਿਸ਼ ਹੋਇਆ ਤਾਂ ਕਰੀਬ 41 ਲੱਖ ਲੋਕਾਂ ਨੂੰ ਬਾਹਰ ਰੱਖਿਆ ਗਿਆ ਸੀ। 

Tanu

This news is Content Editor Tanu