ਜਵਾਈ ਰਿਸ਼ੀ ਸੁਨਕ ਦੇ ਬ੍ਰਿਟੇਨ ਦਾ PM ਬਣਨ ’ਤੇ ਸਹੁਰੇ ਨੇ ਦਿੱਤੀ ਵਧਾਈ, ਜਾਣੋ ਕੀ ਬੋਲੇ ਇੰਫੋਸਿਸ ਦੇ ਫਾਊਂਡਰ

10/25/2022 1:26:54 PM

ਬੇਂਗਲੁਰੂ- ਇੰਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਨੇ ਮੰਗਲਵਾਰ ਯਾਨੀ ਕਿ ਅੱਜ ਕਿਹਾ ਕਿ ਉਨ੍ਹਾਂ ਨੂੰ ਬ੍ਰਿਟੇਨ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਆਪਣੇ ਜਵਾਈ ਰਿਸ਼ੀ ਸੁਨਕ ’ਤੇ ਮਾਣ ਹੈ। ਮੂਰਤੀ ਨੇ ਜਾਰੀ ਬਿਆਨ ’ਚ ਕਿਹਾ ਕਿ ਰਿਸ਼ੀ ਨੂੰ ਵਧਾਈ। ਸਾਨੂੰ ਉਨ੍ਹਾਂ ’ਤੇ ਮਾਣ ਹੈ ਅਤੇ ਅਸੀਂ ਉਨ੍ਹਾਂ ਦੀ ਸਫ਼ਲਤਾ ਦੀ ਕਾਮਨਾ ਕਰਦੇ ਹਾਂ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਸਾਨੂੰ ਯਕੀਨ ਹੈ ਕਿ ਉਹ ਬ੍ਰਿਟੇਨ ਦੇ ਲੋਕਾਂ ਲਈ ਸਭ ਤੋਂ ਬਿਹਤਰ ਕਰਨਗੇ।

ਇਹ ਵੀ ਪੜ੍ਹੋ-  ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ’ਤੇ PM ਮੋਦੀ ਨੇ ਰਿਸ਼ੀ ਸੁਨਕ ਨੂੰ ਦਿੱਤੀ ਵਧਾਈ, ਕਿਹਾ- ਅਸੀਂ ਮਿਲ ਕੇ ਕਰਾਂਗੇ ਕੰਮ

ਨਾਰਾਇਣ ਮੂਰਤੀ ਦੀ ਧੀ ਨਾਲ ਵਿਆਹ ਹਨ ਰਿਸ਼ੀ ਸੁਨਕ

ਦੱਸ ਦੇਈਏ ਕਿ ਰਿਸ਼ੀ ਸੁਨਕ ਦਾ ਇੰਫੋਸਿਸ ਦੇ ਸਹਿ-ਸੰਸਥਾਪਕ ਦੀ ਧੀ ਅਕਸ਼ਤਾ ਮੂਰਤੀ ਨਾਲ ਸਾਲ 2009 ’ਚ ਵਿਆਹ ਹੋਇਆ ਸੀ। ਉਨ੍ਹਾਂ ਦੀਆਂ ਦੋ ਧੀਆਂ ਅਨੁਸ਼ਕਾ ਅਤੇ ਕ੍ਰਿਸ਼ਨਾ ਹਨ। ਸੁਨਕ ਨੂੰ ਸੋਮਵਾਰ ਦੀਵਾਲੀ ਵਾਲੇ ਦਿਨ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਇਸ ਨੂੰ ਸੰਜੋਗ ਹੀ ਕਿਹਾ ਜਾਵੇਗਾ ਕਿ ਦੀਵਾਲੀ ਦੇ ਦਿਨ ਸੁਨਕ ਨੂੰ ਇਹ ਮੌਕਾ ਮਿਲਿਆ ਅਤੇ ਇਸ ਤੋਂ ਇਸ ਤਿਉਹਾਰ ਦਾ ਉਤਸ਼ਾਹ ਦੁੱਗਣਾ ਹੋ ਗਿਆ। 

ਇਹ ਵੀ ਪੜ੍ਹੋ- ਕਾਰਗਿਲ ’ਚ PM ਮੋਦੀ ਨੇ ਜਵਾਨਾਂ ਨਾਲ ਗਾਇਆ ‘ਵੰਦੇ ਮਾਤਰਮ’, ਆਪਣੇ ਹੱਥਾਂ ਨਾਲ ਖੁਆਈ ਮਠਿਆਈ

ਕੌਣ ਨੇ ਰਿਸ਼ੀ ਸੁਨਕ

ਦੱਸ ਦੇਈਏ ਕਿ ਰਿਸ਼ੀ ਸੁਨਕ ਦਾ ਜਨਮ ਬ੍ਰਿਟੇਨ ਦੇ ਸਾਊਥੈਂਪਟਨ ’ਚ ਇਕ ਭਾਰਤੀ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦੀ ਮਾਂ ਇਕ ਫਾਰਮਾਸਿਸਟ ਹੈ ਅਤੇ ਪਿਤਾ ਨੈਸ਼ਨਲ ਹੈਲਥ ਸਰਵਿਸ (NHS) ਵਿਚ ਇਕ ਡਾਕਟਰ ਹਨ। ਸੁਨਕ ਦੇ ਦਾਦਾ-ਦਾਦੀ ਪੰਜਾਬ ਤੋਂ ਹਨ। ਰਿਸ਼ੀ ਸੁਨਕ ਸੁਨਕ ਆਕਸਫੋਰਡ ਯੂਨੀਵਰਸਿਟੀ ਅਤੇ ਸਟੈਨਫੋਰਡ ਦੇ ਗ੍ਰੈਜੂਏਟ ਹਨ। 

ਇਹ ਵੀ ਪੜ੍ਹੋ-  ਗਿਨੀਜ਼ ਬੁੱਕ ’ਚ ਮੁੜ ਦਰਜ ਹੋਈ ‘ਅਯੁੱਧਿਆ’, ਸਭ ਤੋਂ ਵੱਧ ਦੀਵੇ ਜਗਾਉਣ ਦਾ ਤੋੜਿਆ ਆਪਣਾ ਹੀ ਰਿਕਾਰਡ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ’ਤੇ ਭਾਰਤ ’ਚ ਜਸ਼ਨ ਦਾ ਮਾਹੌਲ

ਬ੍ਰਿਟੇਨ ਵਿਚ ਭਾਰਤੀ ਲੋਕਾਂ ਨੇ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ। ਭਾਰਤ ਵਿਚ ਵੀ ਇਸ ਮੌਕੇ ਨੂੰ ਜਸ਼ਨ ਵਜੋਂ ਮਨਾਇਆ ਗਿਆ। ਵੈਸਟਮਿੰਸਟਰ ਦੇ ਸਭ ਤੋਂ ਅਮੀਰ ਸਿਆਸਤਦਾਨਾਂ ’ਚੋਂ ਇਕ ਸੁਨਕ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿਚ ਬ੍ਰਿਟੇਨ ਦੇ ਤੀਜੇ ਪ੍ਰਧਾਨ ਮੰਤਰੀ ਬਣ ਗਏ ਹਨ। ਉਹ ਆਧੁਨਿਕ ਸਮੇਂ ’ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਸਭ ਤੋਂ ਨੌਜਵਾਨ ਨੇਤਾ ਹਨ।

Tanu

This news is Content Editor Tanu