ਹੁਣ ਟ੍ਰੇਨ 'ਚ ਵੀ ਮੰਗਵਾ ਸਕੋਗੇ ਆਪਣਾ ਮਨਪਸੰਦ ਭੋਜਨ, ਰੇਲਵੇ ਨੇ ਸ਼ੁਰੂ ਕੀਤੀ ਵਿਸ਼ੇਸ਼ ਸਹੂਲਤ

02/04/2021 5:57:04 PM

ਨਵੀਂ ਦਿੱਲੀ : ਰੇਲਵੇ ਵਿਭਾਗ ਸਮੇਂ-ਸਮੇਂ 'ਤੇ ਯਾਤਰੀਆਂ ਦੀ ਸਹੂਲਤ ਨੂੰ ਲੈ ਕੇ ਨਵੇਂ-ਨਵੇਂ ਤਜਰਬੇ ਕਰਦਾ ਰਹਿੰਦਾ ਹੈ।  ਇਸ ਵਾਰ ਕੋਰੋਨਾ ਆਫ਼ਤ ਦਰਮਿਆਨ ਯਾਤਰੀਆਂ ਲਈ ਭੋਜਨ ਸਹੂਲਤ ਨੂੰ ਲੈ ਕੇ ਰੇਲਵੇ ਵਿਭਾਗ ਨੇ ਅਹਿਮ ਯੋਜਨਾ ਬਣਾਈ ਹੈ। ਹੁਣ ਟ੍ਰੇਨ ਵਿਚ ਯਾਤਰਾ ਕਰਨ ਵਾਲਿਆਂ ਨੂੰ ਬਿਲਕੁਲ ਵੀ ਭੋਜਨ ਲਈ ਖੇਚਲ ਨਹੀਂ ਕਰਨੀ ਪਏਗੀ। ਭਾਰਤੀ ਰੇਲਵੇ ਨੇ ਯਾਤਰੀਆਂ ਲਈ ਈ-ਕੈਟਰਿੰਗ ਸੇਵਾ ਦੀ ਸਹੂਲਤ ਸ਼ੁਰੂ ਕੀਤੀ ਹੈ। ਇਹ ਸੇਵਾ 1 ਫਰਵਰੀ ਤੋਂ ਅਰੰਭ ਹੋ ਗਈ ਹੈ। ਹਾਲਾਂਕਿ ਈ-ਕੈਟਰਿੰਗ ਸੇਵਾ ਸਿਰਫ ਕੁਝ ਚੁਣੇ ਰੇਲਵੇ ਸਟੇਸ਼ਨਾਂ 'ਤੇ ਹੀ ਸ਼ੁਰੂ ਹੋਈ ਹੈ। ਰੇਲਵੇ ਨੇ ਦੱਸਿਆ ਕਿ 250 ਰੇਲ ਗੱਡੀਆਂ ਦੇ ਯਾਤਰੀਆਂ ਨੂੰ 65 ਸਟੇਸ਼ਨਾਂ 'ਤੇ ਇਹ ਸਹੂਲਤ ਮਿਲੇਗੀ। ਦੱਸ ਦਈਏ ਕਿ ਕੋਵਿਡ -19 ਦੀ ਲਾਗ ਨੂੰ ਰੋਕਣ ਲਈ ਭਾਰਤੀ ਰੇਲਵੇ ਨੇ ਈ-ਕੈਟਰਿੰਗ ਦੀ ਸੇਵਾ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਸੀ।

ਇਹ ਵੀ ਪੜ੍ਹੋ: ਜਾਣੋ ਇੰਪੋਰਟ ਡਿਊਟੀ ਘਟਾਉਣ ਤੋਂ ਬਾਅਦ ਕਿੰਨਾ ਸਸਤਾ ਹੋਵੇਗਾ ਸੋਨਾ

ਇਨ੍ਹਾਂ ਸਟੇਸ਼ਨਾਂ 'ਤੇ ਮਿਲੇਗੀ ਇਹ ਸਹੂਲਤ

ਰੇਲਵੇ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਪੱਛਮੀ ਬੰਗਾਲ ਦੇ ਮਾਲਦਾ ਟਾਊਨ, ਉੜੀਸਾ ਦਾ ਰੁੜਕੇਲਾ, ਝਾਰਖੰਡ ਦੇ ਟਾਟਾ, ਪੱਛਮੀ ਬੰਗਾਲ ਦੇ ਹਾਵੜਾ, ਸਿਆਲਦਾਹ, ਆਸਨਸੋਲ, ਨਿਊ ਜਲਪਾਈਗੁੜੀ, ਬਿਹਾਰ ਵਿਚ ਪਟਨਾ, ਅਸਾਮ ਵਿਚ ਗੁਹਾਟੀ, ਝਾਰਖੰਡ ਵਿਚ ਧਨਬਾਦ, ਮੱਧ ਪ੍ਰਦੇਸ਼ ਵਿਚ ਭੋਪਾਲ, ਮਹਾਰਾਸ਼ਟਰ ਵਿਚ ਨਾਗਪੁਰ, ਰਾਜਸਥਾਨ ਦੇ ਕੋਟਾ ਸਮੇਤ 65 ਰੇਲਵੇ ਸਟੇਸ਼ਨਾਂ ਦੀ ਚੋਣ ਕੀਤੀ ਗਈ ਹੈ। ਇਸ ਦੇ ਨਾਲ ਹੀ ਬਾਕੀ ਸਟੇਸ਼ਨਾਂ 'ਤੇ ਵੀ ਜਲਦੀ ਹੀ ਇਹ ਸਹੂਲਤ ਸ਼ੁਰੂ ਕਰ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ: LPG ਸਿਲੰਡਰ ਬੁੱਕ ਕਰਨ ਲਈ ਕਰੋ ਸਿਰਫ਼ ਇਕ ‘ਫੋਨ ਕਾਲ’, ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ

ਭੋਜਨ ਆਰਡਰ ਕਰਨ ਲਈ ਕਰਨਾ ਹੋਵੇਗਾ ਇਹ ਕੰਮ

  • ਰੇਲਵੇ ਨੇ ਕਿਹਾ ਕਿ ਯਾਤਰੀ ਆਪਣੇ ਖਾਣੇ ਦਾ ਈ-ਕੈਟਰਿੰਗ ਮੋਬਾਈਲ ਐਪ 'ਫੂਡ ਆਨ ਟਰੈਕ' ਰਾਹੀਂ ਆਨ ਲਾਈਨ ਆਰਡਰ ਦੇ ਸਕਦੇ ਹਨ। ਤੁਸੀਂ ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
  • ਇਸਦੇ ਨਾਲ ਹੀ ਤੁਸੀਂ ਆਈਆਰਸੀਟੀਸੀ ਈ-ਕੇਟਰਿੰਗ ਲਈ ਅਧਿਕਾਰਤ ਵੈਬਸਾਈਟ https://www.ecatering.irctc.co.in/ ਤੋਂ ਆਪਣੇ ਲਈ ਖਾਣੇ ਦਾ ਆਰਡਰ ਦੇ ਸਕਦੇ ਹੋ। ਰੇਲਵੇ ਯਾਤਰੀਆਂ ਨੂੰ ਉਨ੍ਹਾਂ ਦੀਆਂ ਸੀਟਾਂ 'ਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਬੁਕਿੰਗ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ।
  • ਇਸ ਸਹੂਲਤ ਤਹਿਤ ਯਾਤਰੀ ਦੇਸ਼ ਭਰ ਦੇ 500 ਤੋਂ ਵੱਧ ਰੈਸਟੋਰੈਂਟਾਂ ਤੋਂ ਆਪਣੇ ਮਨਪਸੰਦ ਖਾਣੇ ਦਾ ਆਰਡਰ ਕਰ ਸਕਦੇ ਹਨ। ਖਾਣੇ ਦਾ ਆਰਡਰ ਦਿੰਦੇ ਸਮੇਂ, ਯਾਤਰੀਆਂ ਨੂੰ ਯਾਤਰਾ ਦੇ ਵੇਰਵੇ ਜਿਵੇਂ ਪੀ ਐਨ ਆਰ ਨੰਬਰ, ਰੇਲਗੱਡੀ ਦਾ ਨਾਮ, ਸੀਟ / ਬਰਥ ਨੰਬਰ ਦੇਣਾ ਹੁੰਦਾ ਹੈ।

ਇਹ ਵੀ ਪੜ੍ਹੋ: ਬਜਟ ਦੀ ਘੋਸ਼ਣਾ ਤੋਂ ਬਾਅਦ ਤਨਖ਼ਾਹ ਅਤੇ ਸੇਵਾ ਮੁਕਤੀ ਦੀ ਬਚਤ ਨੂੰ ਪਵੇਗੀ ਦੋਹਰੀ ਮਾਰ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur