ਹੁਣ ਦੇਸ਼ ''ਚ ਹੋਵੇਗੀ ਡਿਜੀਟਲ ਜਨਗਣਨਾ, ਲੋਕਾਂ ਨੂੰ ਪੁੱਛੇ ਜਾਣਗੇ ਇਹ ਸਵਾਲ

06/05/2023 4:45:50 PM

ਨਵੀਂ ਦਿੱਲੀ- ਸਾਲ 2021 ਦੀ ਜਨਗਣਨਾ ਹੁਣ ਲੋਕ ਸਭਾ ਚੋਣਾਂ ਮਗਰੋਂ ਹੋਵੇਗੀ। ਲੋਕ ਸਭਾ ਚੋਣਾਂ ਮਗਰੋਂ ਡਿਜੀਟਲ ਜਨਗਣਨਾ ਕਰਵਾਈ ਜਾਵੇਗੀ। ਇੰਨਾ ਹੀ ਨਹੀਂ ਹੁਣ ਡਿਜੀਟਲ ਤੌਰ 'ਤੇ ਜਨਤਾ ਤੋਂ ਸਵਾਲ ਪੁੱਛੇ ਜਾਣਗੇ ਅਤੇ ਉਨ੍ਹਾਂ ਦੇ ਸਵਾਲ ਸੇਵ ਕੀਤੇ ਜਾਣਗੇ। ਇਹ ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ ਹੋਵੇਗੀ। ਇਸ 'ਚ 31 ਸਵਾਲ ਪੁੱਛੇ ਜਾਣਗੇ। 

ਦੱਸ ਦੇਈਏ ਕਿ ਜਨਗਣਨਾ ਦਾ ਕੰਮ ਕੋਰੋਨਾ ਮਹਾਮਾਰੀ ਕਾਰਨ ਪਹਿਲਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਰਾਸ਼ਟਰੀ ਜਨਸੰਖਿਆ ਰਜਿਸਟਰ (NPR) ਅਪਡੇਟ ਕਰਨ ਦਾ ਕੰਮ 1 ਅਪ੍ਰੈਲ ਤੋਂ 30 ਸਤੰਬਰ 2020 ਤੱਕ ਪੂਰਾ ਹੋਣਾ ਸੀ, ਜੋ ਤਾਲਾਬੰਦੀ ਕਾਰਨ ਨਹੀਂ ਹੋ ਸਕਿਆ। ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਦੇ ਦਫ਼ਤਰ ਮੁਤਾਬਕ ਇਸ ਵਾਰ ਦੀ ਜਨਗਣਨਾ ਵਿਚ 31 ਸਵਾਲ ਪੁੱਛੇ ਜਾਣਗੇ। 

ਇਨ੍ਹਾਂ ਸਵਾਲਾਂ ਵਿਚ ਪੁੱਛਿਆ ਜਾਵੇਗਾ- 

ਪਰਿਵਾਰ ਕੋਲ ਟੈਲੀਫੋਨ ਲਾਈਨ ਹੈ ਜਾਂ ਨਹੀਂ, ਇੰਟਰਨੈੱਟ ਕੁਨੈਕਸ਼ਨ ਹੈ ਜਾਂ ਨਹੀਂ, ਮੋਬਾਈਲ ਹੈ ਜਾਂ ਸਮਾਰਟਫੋਨ ਹੈ ਜਾਂ ਨਹੀਂ।  
ਵਾਹਨ ਕਿਹੜਾ ਹੈ - ਸਾਈਕਲ, ਸਕੂਟਰ, ਸਾਈਕਲ, ਕਾਰ, ਜੀਪ ਜਾਂ ਵੈਨ। 
ਘਰ ਦਾ ਫਰਸ਼, ਕੰਧ ਅਤੇ ਛੱਤ ਬਾਰੇ। ਘਰ ਦੀ ਮੁੱਖ ਸਮੱਗਰੀ, ਇਸ ਦੀ ਸਥਿਤੀ ਬਾਰੇ।
ਪਰਿਵਾਰ ਵਿਚ ਰਹਿਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਤੋਂ ਇਲਾਵਾ ਇਹ ਵੀ ਪੁੱਛਿਆ ਜਾਵੇਗਾ ਕਿ ਕੀ ਘਰ ਦੀ ਮੁਖੀ ਔਰਤ ਹੈ, ਮੁਖੀ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ ਜਾਂ ਨਹੀਂ। 
ਇਸ ਦੇ ਨਾਲ ਹੀ ਘਰ ਦੇ ਵਿਆਹੇ ਮੈਂਬਰਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

Tanu

This news is Content Editor Tanu