...ਹੁਣ ਬਕਾਇਆ ਬਿਜਲੀ ਬਿੱਲ ''ਤੇ ਮਿਲੇਗੀ 80 ਫੀਸਦੀ ਦੀ ਛੋਟ
Monday, Aug 17, 2015 - 12:56 PM (IST)

ਨਵੀਂ ਦਿੱਲੀ- ਕੇਜਰੀਵਾਲ ਸਰਕਾਰ ਬਿਜਲੀ ਬਿੱਲ ਨਾ ਭਰ ਸਕਣ ਵਾਲਿਆਂ ਖਾਸ ਕਰ ਕੇ ਝੁੱਗੀ ਬਸਤੀ ਅਤੇ ਕੱਚੀਆਂ ਕਾਲੋਨੀਆਂ ਦੇ ਲੋਕਾਂ ਲਈ ਬਕਾਇਆ ਬਿੱਲ ''ਤੇ 80 ਫੀਸਦੀ ਤਕ ਛੋਟ ਦੀ ਯੋਜਨਾ ਬਣਾ ਰਹੀ ਹੈ। ਊਰਜਾ ਮੰਤਰੀ ਸੱਤਿਯੇਂਦਰ ਜੈਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਯੋਜਨਾ ਮੁਤਾਬਕ ਜਿਨਾਂ ਲੋਕਾਂ ਦਾ ਬਿੱਲ ਬਕਾਇਆ ਹੈ, ਉਨ੍ਹਾਂ ਨੂੰ 250 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਬਿੱਲ ਭਰਨਾ ਹੋਵੇਗਾ।
ਇਸ ਯੋਜਨਾ ਦਾ ਮਕਸਦ ਬਿਜਲੀ ਦੀ ਚੋਰੀ ਦੇ ਮਾਮਲੇ ਨੂੰ ਖਤਮ ਕਰਨਾ ਹੈ। ਸਰਕਾਰ ਨੇ ਇਸ ਲਈ ਆਰਡਰ ਪਾਸ ਕਰ ਦਿੱਤੇ ਹਨ, ਹਾਲਾਂਕਿ ਇਸ ਦਾ ਅਜੇ ਅਧਿਕਾਰਤ ਤੌਰ ''ਤੇ ਐਲਾਨ ਨਹੀਂ ਕੀਤਾ ਗਿਆ ਹੈ।