ਹੁਣ ਵਿਦੇਸ਼ੀ ਜੀਵ ਤੇ ਪੌਦੇ ਰੱਖਣ ਦੇ ਲਈ ਲੈਣੀ ਹੋਵੇਗੀ ਇਜਾਜ਼ਤ

06/11/2020 11:18:46 PM

ਨਵੀਂ ਦਿੱਲੀ (ਯੂ . ਐੱਨ. ਆਈ.)- ਵਿਦੇਸ਼ੀ ਜੀਵ ਤੇ ਪੌਦੇ ਰੱਖਣ ਵਾਲਿਆਂ ਨੂੰ ਹੁਣ ਸਰਕਾਰ ਨੂੰ ਇਸਦੀ ਜਾਣਕਾਰੀ ਦੇਣੀ ਹੋਵੇਗੀ ਅਤੇ ਆਯਾਤ ਦੇ ਲਈ ਇਜਾਜ਼ਤ ਦੀ ਵੀ ਜ਼ਰੂਰਤ ਹੋਵੇਗੀ। ਵਾਤਾਵਰਣ, ਜੰਗਲਾਤ ਤੇ ਜਲਵਾਯੂ ਤਬਦੀਲੀ ਦੇ ਮੰਤਰਾਲੇ ਦੇ ਜੰਗਲੀ ਜੀਵ ਵਿਭਾਗ ਨੇ ਇਕ ਮਸ਼ਵਿਰਾ ਪੱਤਰ ਜਾਰੀ ਕਰ ਖਤਰੇ ਵਿਚ ਆਈ ਪ੍ਰਜਾਤੀਆਂ ਦੇ ਅੰਤਰਰਾਸ਼ਟਰੀ ਵਪਾਰਕ ਕਾਨਫਰੰਸ (ਸੀ. ਆਈ. ਟੀ. ਈ. ਐੱਸ.) ਦੀ ਪਹਿਲੀ, ਦੂਜੀ ਤੇ ਤੀਜੀ ਅਨੁਸੂਚੀ ਵਿਚ ਸ਼ਾਮਲ ਵਿਦੇਸ਼ੀ ਜੀਵਾਂ ਤੇ ਪੌਦਿਆਂ ਦੇ ਰਜਿਸਟ੍ਰੇਸ਼ਨ ਤੇ ਆਯਾਤ ਦੇ ਨਿਯਮ ਤੈਅ ਕੀਤੇ ਹਨ। ਜਿਨ੍ਹਾਂ ਵਿਅਕਤੀਆਂ ਦੇ ਕੋਲ ਪਹਿਲਾਂ ਤੋਂ ਅਜਿਹੇ ਜੀਵ ਜਾਂ ਪੌਦੇ ਹਨ ਉਨ੍ਹਾਂ ਨੂੰ ਵੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਅਗਲੇ 6 ਮਹੀਨੇ ਤਕ ਰਜਿਸਟ੍ਰੇਸ਼ਨ ਕਰਵਾਉਣ 'ਤੇ ਉਹ ਇਨ੍ਹਾਂ ਜੀਵਾਂ ਤੇ ਪੌਦਿਆਂ ਦੇ ਆਯਾਤ ਸਬੂਤ ਦੇ ਰੂਪ ਵਿਚ ਕੋਈ ਕਾਗਜ਼ਾਤ ਨਹੀਂ ਦੇਣਾ ਹੋਵੇਗਾ। 6 ਮਹੀਨੇ ਬਾਅਦ ਉਨ੍ਹਾਂ ਨੂੰ ਇਸ ਦੇ ਲਈ ਕਾਗਜ਼ਾਤ ਪੇਸ਼ ਕਰਨੇ ਹੋਣਗੇ।

Gurdeep Singh

This news is Content Editor Gurdeep Singh