ਹੁਣ 5ਜੀ ਅਫਵਾਹਾਂ ਦੇ ਨਿਸ਼ਾਨੇ 'ਤੇ, ਰੇਡੀਏਸ਼ਨ ਨਾਲ ਹੋ ਰਹੀਆਂ ਲੋਕਾਂ ਦੀਆਂ ਮੌਤਾਂ

05/10/2021 8:20:25 PM

ਨਵੀਂ ਦਿੱਲੀ - ਸੋਸ਼ਲ ਮੀਡੀਆ 'ਤੇ ਅਫਵਾਹਾਂ ਦਾ ਬਾਜ਼ਾਰ ਇੱਕ ਵਾਰ ਫਿਰ ਗਰਮ ਹੈ ਅਤੇ ਇਸ ਵਾਰ 5ਜੀ ਤਕਨੀਕ ਅਫਵਾਹ ਫੈਲਾਉਣ ਵਾਲਿਆਂ ਦੇ ਨਿਸ਼ਾਨੇ 'ਤੇ ਹੈ। ਯੋਜਨਾਬੱਧ ਤਰੀਕੇ ਨਾਲ 5ਜੀ ਨੈੱਟਵਰਕ ਦੇ “ਟ੍ਰਾਇਲ ਦੇ ਦੌਰਾਨ” ਰੇਡੀਏਸ਼ਨ ਨਾਲ ਲੋਕਾਂ ਦੀਆਂ ਮੌਤਾਂ ਦੀ ਅਫਵਾਹ ਫੈਲਾਈ ਜਾ ਰਹੀ ਹੈ, ਜਦੋਂ ਦੀ ਦੇਸ਼ ਵਿੱਚ ਅਜੇ ਸਿਰਫ ਟ੍ਰਾਇਲ ਦੀ ਇਜਾਜ਼ਤ ਮਿਲੀ ਹੈ ਅਤੇ ਕੁੱਝ ਸਮੇਂ ਵਿੱਚ ਟ੍ਰਾਇਲ ਸ਼ੁਰੂ ਹੋਣਗੇ। ਬਿਨਾਂ ਸੱਚਾਈ ਜਾਣ, ਲੋਕ ਇਸ ਅਫਵਾਹ ਨੂੰ ਸੋਸ਼ਲ ਮੀਡੀਆ ਪਲੇਟ ਫਾਰਮ 'ਤੇ ਫਾਰਵਰਡ ਕਰ ਰਹੇ ਹਨ। ਅਫਵਾਹਾਂ ਨੂੰ ਫੈਲਾਉਣ ਵਾਲੀ ਕੁੱਝ ਕਾਲ ਰਿਕਾਰਡਿੰਗ ਵੀ ਵਾਇਰਲ ਹੋ ਰਹੀ ਹਨ।

ਅਫਵਾਹਾਂ ਦੇ ਚੱਲਦੇ ਦੂਰਸੰਚਾਰ ਟਾਵਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਯੂ.ਪੀ. ਦੇ ਫਤਿਹਪੁਰ, ਸਿੱਧਾਰਥ ਨਗਰ, ਗੋਰਖਪੁਰ, ਸੁਲਤਾਨਪੁਰ ਦੇ ਕੁੱਝ ਪਿੰਡਾਂ ਵਿੱਚ ਵੀ 5ਜੀ ਟਾਵਰ ਟੈਸਟਿੰਗ ਨਾਲ ਲੋਕਾਂ ਦੀ ਮੌਤ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ 5ਜੀ ਟਾਵਰ ਨੂੰ ਬੰਦ ਕਰਾਓ ਅਤੇ ਉਸ ਨੂੰ ਉਖਾੜ ਸੁੱਟੋ, ਜਦੋਂ ਦੀ ਅਜਿਹਾ ਕੋਈ ਟਾਵਰ ਉੱਥੇ ਸੀ ਹੀ ਨਹੀਂ। ਘਟਨਾ ਦਾ ਨੋਟਿਸ ਲੈਂਦੇ ਹੋਏ ਯੂ.ਪੀ. ਪੁਲਸ ਹੈੱਡਕੁਆਰਟਰ ਨੇ ਪ੍ਰਦੇਸ਼ ਦੇ ਸਾਰੇ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਅਫਵਾਹਾਂ ਫੈਲਾਉਣ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਜਾਰੀ ਕਰ ਦਿੱਤਾ ਹੈ। 

 ਦੂਰਸੰਚਾਰ ਕੰਪਨੀਆਂ ਦੇ ਸੰਗਠਨ ਸੀ.ਓ.ਏ.ਆਈ. ਨੇ 5ਜੀ ਨਾਲ ਮੌਤ ਦੇ ਮਾਮਲੇ ਵਿੱਚ ਬਿਆਨ ਜਾਰੀ ਕਰ ਦੱਸਿਆ ਹੈ ਕਿ ਇਹ ਕੋਰੀ ਅਫਵਾਹ ਹੈ ਅਤੇ 5ਜੀ ਟ੍ਰਾਇਲ ਨੂੰ ਰੋਕਣ ਦੇ ਮਕਸਦ ਨਾਲ ਇਹ ਅਫਵਾਹ ਫੈਲਾਈ ਜਾ ਰਹੀ ਹੈ। ਭਾਰਤ ਸਰਕਾਰ ਦੇ ਪੀ.ਆਈ.ਬੀ. ਯਾਨੀ ਪ੍ਰੈੱਸ ਇਨਫਾਰਮੇਸ਼ਨ ਬਿਊਰੋ ਨੇ ਵੀ ਇਨ੍ਹਾਂ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇੱਕ ਫੈਕਟ ਚੈਕ ਦੇ ਜ਼ਰੀਏ ਪੀ.ਆਈ.ਬੀ. ਨੇ ਅਫਵਾਹਾਂ ਨੂੰ ਤਰਕਾਂ ਦੇ ਆਧਾਰ 'ਤੇ ਇਨਕਾਰ ਕੀਤਾ ਹੈ। ਉਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਵੀ ਸਪੱਸ਼ਟ ਕੀਤਾ ਹੈ ਦੀ ਵਾਇਰਸ ਰੇਡੀਓ ਤਰੰਗਾਂ/ਮੋਬਾਇਲ ਨੈੱਟਵਰਕ ਰਾਹੀਂ ਨਹੀਂ ਫੈਲ ਸਕਦਾ ਹੈ।

ਦੱਸ ਦਈਏ ਕਿ ਪਿਛਲੇ ਹਫਤੇ ਹੀ ਭਾਰਤ ਸਰਕਾਰ ਨੇ 5ਜੀ ਟ੍ਰਾਇਲ ਨੂੰ ਮਨਜ਼ੂਰੀ ਦਿੱਤੀ ਸੀ। ਦੇਸ਼ ਵਿੱਚ 5ਜੀ ਮੋਬਾਇਲ ਨੈੱਟਵਰਕ ਦੇ ਟ੍ਰਾਇਲ ਵਿੱਚ ਚੀਨੀ ਕੰਪਨੀਆਂ ਨੂੰ ਮੌਕਾ ਨਹੀਂ ਮਿਲਣ ਨਾਲ ਚੀਨ ਕਾਫੀ ਬੇਚੈਨ ਹੈ। ਭਾਰਤ-ਚੀਨ ਸਰਹੱਦ 'ਤੇ ਚੀਨੀ ਸੈਨਿਕਾਂ ਦੀ ਨਾਪਾਕ ਹਰਕੱਤ ਤੋਂ ਬਾਅਦ ਭਾਰਤ ਸਰਕਾਰ ਨੇ ਚੀਨੀ ਕੰਪਨੀਆਂ ਜ਼ੈੱਡ.ਟੀ.ਈ. ਅਤੇ ਹੁਵਾਵੇ ਨੂੰ 5ਜੀ ਟ੍ਰਾਇਲ ਤੋਂ ਵੀ ਬਾਹਰ ਰੱਖਣਾ ਸਹੀ ਸਮਝਿਆ। ਸਾਈਬਰ ਵਾਰ ਮਾਹਰਾਂ ਦਾ ਮੰਨਣਾ ਹੈ ਅਫਵਾਹਾਂ ਦੇ ਪਿੱਛੇ ਚੀਨ ਦੀ ਇਹ ਬੇਚੈਨੀ ਵਜ੍ਹਾ ਹੋ ਸਕਦੀ ਹੈ। ਵਜ੍ਹਾ ਚਾਹੇ ਜੋ ਵੀ ਹੋਣ ਪਰ ਅਫਵਾਹਾਂ ਨਾਲ 5ਜੀ ਟ੍ਰਾਇਲ ਨੂੰ ਧੱਕਾ ਨਹੀਂ ਲੱਗੇ ਇਸ ਲਈ ਰਾਜ ਸਰਕਾਰਾਂ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 

Inder Prajapati

This news is Content Editor Inder Prajapati