ਮਨਾਲੀ’ਚ ਬਣਿਆ ਦੇਸ਼ ਦਾ ਸਭ ਤੋਂ ਉੱਚਾ ਸਾਈਕਲਿੰਗ ਟ੍ਰੈਕ (ਤਸਵੀਰਾਂ)

08/30/2019 6:18:39 PM

ਮਨਾਲੀ—ਹਿਮਾਚਲ ਪ੍ਰਦੇਸ਼ ’ਚ ਸ਼ਿਮਲਾ, ਡਲਹੌਜੀ, ਮਨਾਲੀ ਅਤੇ ਕੁੱਲੂ ’ਚ ਹਰ ਸਾਲ ਲੱਖਾਂ ਦੀ ਗਿਣਤੀ ’ਚ ਸੈਲਾਨੀ ਜਿੱਥੇ ਪੈਰਾਗਲਾਈਡਿੰਗ ਅਤੇ ਰਿਵਰ ਰਾਫਟਿੰਗ ਕਰਦੇ ਹੋਏ ਕੁਦਰਤ ਦਾ ਆਨੰਦ ਮਾਣਦੇ ਹਨ, ਉੱਥੇ ਹੁਣ ਮਨਾਲੀ ’ਚ ਸੈਲਾਨੀ ਹਵਾ ’ਚ ਸਾਈਕਲਿੰਗ ਵੀ ਕਰ ਸਕਦੇ ਹਨ। ਸ਼ਾਇਦ ਤੁਸੀਂ ਇਸ ਨੂੰ ਸੁਣ ਕੇ ਹੈਰਾਨ ਹੋ ਜਾਵੋਗੇ ਪਰ ਇਹ ਸੱਚ ਹੈ। 

ਦਰਅਸਲ ਮਨਾਲੀ ’ਚ ਸਕਾਈ ਸਾਈਕਲਿੰਗ ਦਾ ਸਫਲ ਟ੍ਰਾਇਲ ਹੋਇਆ ਹੈ। ਮਨਾਲੀ ਦੇ ਯਾਤਰੀ ਸਥਾਨ ਗੁਲਾਬਾ ’ਚ ਲਗਭਗ 9,000 ਫੁੱਟ ਦੀ ਉਚਾਈ ’ਤੇ ਦੇਸ਼ ਦਾ ਸਭ ਤੋਂ ਉੱਚਾ ਸਕਾਈ ਸਾਈਕਲਿੰਗ ਦਾ ਟ੍ਰੈਕ ਬਣ ਕੇ ਤਿਆਰ ਹੋ ਗਿਆ ਹੈ, ਜਿਸ ਦਾ ਵੀਰਵਾਰ (29 ਅਗਸਤ) ਨੂੰ ਸਫਲ ਟ੍ਰਾਇਲ ਹੋ ਗਿਆ ਹੈ। ਹੁਣ ਜਲਦ ਹੀ ਇਸ ਨੂੰ ਸੈਲਾਨੀਆਂ ਲਈ ਖੋਲਿ੍ਹਆ ਜਾਵੇਗਾ। ਹੁਣ ਸੈਲਾਨੀ ਮਨਾਲੀ ’ਚ ਪੈਰਾਗਲਾਈਡਿੰਗ, ਰਿਵਰ ਰਾਫਟਿੰਗ ਤੋਂ ਇਲਾਵਾ ਸਕਾਈ ਸਾਈਕਲਿੰਗ ਦਾ ਮਜ਼ਾ ਵੀ ਲੈ ਸਕਦੇ ਹਨ।

ਵਣ ਵਿਭਾਗ ਦੇ ਅਰਨਿਆਪਾਲ ਅਨਿਲ ਸ਼ਰਮਾ ਨੇ ਦੱਸਿਆ ਹੈ ਕਿ ਸੈਲਾਨੀ ਸਥਾਨ ਗੁਲਾਬਾ ’ਚ ਵਣ ਵਿਭਾਗ ਨੇਚਰ ਪਾਰਕ ਤਿਆਰ ਕਰ ਰਿਹਾ ਹੈ। ਗੁਲਾਬਾ ਨੇਚਰ ਪਾਰਕ ’ਚ ਇੱਕ ਜਿਪ ਲਾਈਨ, ਜੋ 450 ਮੀਟਰ ਲੰਬੀ ਹੈ। ਇਸ ’ਚ ਇੱਕ ਸਕਾਈ ਸਾਈਕਲਿੰਗ ਟ੍ਰੈਕ ਤਿਆਰ ਕੀਤਾ ਹੈ, ਜੋ 350 ਮੀਟਰ ਲੰਬਾ ਹੈ, ਇਸ ਦਾ ਸਫਲ ਟ੍ਰਾਇਲ ਕੀਤਾ ਹੈ।
ਅਨਿਲ ਸ਼ਰਮਾ ਨੇ ਦੱਸਿਆ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਅਟਲ ਬਿਹਾਰੀ ਵਾਜਪਾਈ ਪਹਾੜੀ ਸਿਖਲਾਈ ਸੰਸਥਾ ਵੱਲੋਂ ਗਤੀਵਿਧੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਨੂੰ ਚਲਾਉਣ ਲਈ ਸਥਾਨਕ ਨੌਜਵਾਨਾਂ ਨੂੰ ਇਸ ਸੰਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ। 

ਅਨਿਲ ਸ਼ਰਮਾ ਨੇ ਦੱਸਿਆ ਹੈ ਕਿ ਸਕਾਈ ਸਾਈਕਲਿੰਗ ਦਾ ਟ੍ਰੈਕ 3,000 ਮੀਟਰ ਤੱਕ ਫੈਲਿਆ ਹੋਇਆ ਹੈ। ਇੰਨੀ ਉਚਾਈ ’ਤੇ ਇਹ ਦੇਸ਼ ਦਾ ਪਹਿਲਾਂ ਅਜਿਹਾ ਟ੍ਰੈਕ ਹੈ, ਜਿੱਥੇ ਸਕਾਈ ਸਾਈਕਲਿੰਗ ਕੀਤੀ ਜਾਵੇਗੀ।

Iqbalkaur

This news is Content Editor Iqbalkaur