ਹੁਣ ਭਾਜਪਾ ਦੇ ਜਨਰਲ ਸਕੱਤਰ ਦੁਸ਼ਯੰਤ ਨੇ ਨਹਿਰੂ ਨੂੰ ਕਿਹਾ ਦੇਸ਼ਧ੍ਰੋਹੀ

11/14/2021 2:36:18 AM

ਹਰਿਦੁਆਰ – ਭਾਜਪਾ ਦੇ ਕੌਮੀ ਜਨਰਲ ਸਕੱਤਰ, ਹਰਿਆਣਾ ਤੋਂ ਰਾਜ ਸਭਾ ਦੇ ਮੈਂਬਰ ਅਤੇ ਉਤਰਾਖੰਡ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਲੈ ਕੇ ਵਾਦ-ਵਿਵਾਦ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਸ਼ਨੀਵਾਰ ਕਿਹਾ ਕਿ ਇਹ ਦੇਸ਼ ਦੀ ਮਾੜੀ ਕਿਸਮਤ ਹੈ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਅਜਿਹਾ ਬਣ ਗਿਆ, ਜਿਸ ਹੱਥੋਂ ਦੇਸ਼ ਦੇ ਟੁੱਕੜੇ ਹੋਏ। ਦੁਸ਼ਯੰਤ ਦਾ ਇਹ ਬਿਆਨ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਆਇਆ ਹੈ।

ਇਹ ਵੀ ਪੜ੍ਹੋ - ਮਹਾਰਾਸ਼ਟਰ: ਗੜ੍ਹਚਿਰੌਲੀ ਮੁਕਾਬਲੇ 'ਚ ਸੁਰੱਖਿਆ ਬਲਾਂ 26 ਨਕਸਲੀ ਕੀਤੇ ਢੇਰ, ਤਿੰਨ ਜਵਾਨ ਜਖ਼ਮੀ

ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕਾਰਨ ਦੇਸ਼ ਦੀ ਵੰਡ ਹੋਈ ਅਤੇ ਜਿਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਕਾਰਨ ਦੇਸ਼ ਨੂੰ ਵੰਡ ਸਹਿਣੀ ਪਈ, ਉਨ੍ਹਾਂ ਨੂੰ ਵੀ ਦੇਸ਼ਧ੍ਰੋਹੀ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਫਿਲਮ ਅਭਿਨੇਤਰੀ ਕੰਗਣਾ ਰਣੌਤ ਦਾ ਬਚਾਅ ਕੀਤਾ। ਦੁਸ਼ਯੰਤ ਨੇ ਕਿਹਾ ਕਿ 1947 ਤੋਂ ਪਿੱਛੋਂ ਜਿਹੜਾ ਪ੍ਰਧਾਨ ਮੰਤਰੀ ਮਿਲਿਆ ਅਤੇ ਜਿਹੜਾ ਪ੍ਰਧਾਨ ਮੰਤਰੀ 2014 ਤੋਂ ਬਾਅਦ ਮਿਲਿਆ, ਜੇ ਉਨ੍ਹਾਂ ਦੀ ਤੁਲਨਾ ਕੀਤਾ ਜਾਵੇ ਤਾਂ 2014 ਤੋਂ ਬਾਅਦ ਦੇ ਹਾਲਾਤ ਕਾਫੀ ਚੰਗੇ ਨਜ਼ਰ ਆਉਂਦੇ ਹਨ। ਇਸ ਦੌਰਾਨ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ, ਬਜ਼ੁਰਗਾਂ ਨੂੰ ਸਤਿਕਾਰ ਮਿਲਿਆ ਅਤੇ ਭੈਣਾਂ ਤੇ ਬੇਟੀਆਂ ਦੀ ਰਾਖੀ ਹੋਈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 

Inder Prajapati

This news is Content Editor Inder Prajapati