ਗੋਆ: ਹੁਣ ਸਰੀਰਕ ਸੰਬੰਧ ਬਣਾਉਣ ਲਈ ਵੀ ਆਧਾਰ ਕਾਰਡ ਜ਼ਰੂਰੀ!

12/17/2017 3:30:06 PM

ਗੋਆ— ਬੈਂਕ ਖਾਤਾ ਅਤੇ ਮੋਬਾਇਲ ਨੰਬਰ ਤੋਂ ਲੈ ਕੇ ਕਈ ਸਰਕਾਰੀ ਕੰਮਾਂ ਲਈ ਆਧਾਰ ਕਾਰਡ ਜ਼ਰੂਰੀ ਹੋ ਗਿਆ ਹੈ ਪਰ ਜੇਕਰ ਤੁਸੀਂ ਕਿਸੇ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦੇ ਹੋ ਤਾਂ ਇਸ ਲਈ ਹੁਣ ਆਧਾਰ ਜ਼ਰੂਰੀ ਹੋਵੇਗਾ। ਜੀ ਹਾਂ, ਗੋਆ 'ਚ ਹੁਣ ਵੇਸਵਾਪੁਣੇ ਲਈ ਵੀ ਆਧਾਰ ਮੰਗਿਆ ਜਾ ਰਿਹਾ ਹੈ, ਜੇਕਰ ਤੁਸੀਂ ਕਿਸੇ ਔਰਤ ਨਾਲ ਪੈਸੇ ਦੇ ਕੇ ਸੰਬੰਧ ਬਣਾਉਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਆਧਾਰ ਕਾਰਡ ਦੇਣਾ ਪੈ ਸਕਦਾ ਹੈ। ਦਰਅਸਲ ਦਿੱਲੀ ਦੇ 5 ਨੌਜਵਾਨਾਂ ਤੋਂ ਇਸ ਦੀ ਮੰਗ ਕੀਤੀ ਗਈ ਸੀ। ਏਜੰਟਾਂ ਵੱਲੋਂ ਪੁਲਸ ਤੋਂ ਬਚਣ ਲਈ ਅਜਿਹਾ ਕਰਨ ਦੀ ਗੱਲ ਸਾਹਮਣੇ ਆਈ ਹੈ। ਦਿੱਲੀ ਦੇ 5 ਲੜਕੇ ਗੋਆ ਪੁੱਜੇ ਅਤੇ ਇੱਥੇ ਇਕ ਹੋਟਲ 'ਚ ਰੁਕੇ। ਇੱਥੇ ਉਨ੍ਹਾਂ ਨੇ ਇਕ ਏਜੰਟ ਨਾਲ ਸੰਪਰਕ ਕਰ ਕੇ 5 ਲੜਕੀਆਂ ਬਾਰੇ ਮੰਗ ਰੱਖੀ ਤਾਂ ਉਹ ਤਿਆਰ ਹੋ ਗਏ। 
ਸ਼ਖਸ ਨੇ ਇਸ ਲਈ ਪਹਿਲਾਂ ਲੜਕਿਆਂ ਤੋਂ ਉਨ੍ਹਾਂ ਦੇ ਆਧਾਰ ਦੀ ਮੰਗ ਕੀਤੀ। ਲੜਕਿਆਂ ਨੇ ਆਪਣੇ ਆਧਾਰ ਦੀ ਫੋਟੋ ਕਾਪੀ ਸ਼ਖਸ ਦੇ ਵਟਸਐੱਪ ਨੰਬਰ 'ਤੇ ਭੇਜ ਦਿੱਤੀ। ਇੰਨਾ ਹੀ ਨਹੀਂ ਏਜੰਟ ਨੇ ਉਨ੍ਹਾਂ ਦੇ ਹੋਟਲ ਰੂਮ ਦੀ ਚਾਬੀ ਦੀ ਫੋਟੋ ਉਹ ਵੀ ਹੋਟਲ ਦੇ ਟੈਗ ਨਾਲ ਭੇਜਣ ਲਈ ਕਿਹਾ। ਸਾਰੀ ਜਾਣਕਾਰੀ ਉਪਲੱਬਧ ਕਰਵਾਉਣ ਤੋਂ ਬਾਅਦ ਲੜਕਿਆਂ ਦੇ ਰੂਮ 'ਚ ਲੜਕੀਆਂ ਭੇਜ ਦਿੱਤੀਆਂ ਗਈਆਂ। ਦਿੱਲੀ ਦੇ ਲੜਕਿਆਂ ਨੇ ਮੌਜ ਮਸਤੀ ਕੀਤੀ ਅਤੇ ਇਸ ਘਟਨਾ ਨੂੰ ਭੁੱਲ ਗਏ ਪਰ ਏਜੰਟ ਨੇ ਉਸ ਹੋਟਲ ਜਿੱਥੇ ਲੜਕੇ ਰੁਕੇ ਸਨ ਦੇ ਨੇੜੇ-ਤੇੜੇ ਦੇ ਇਲਾਕਿਆਂ ਦੀ ਜਾਂਚ ਵੀ ਕੀਤੀ ਸੀ ਤਾਂ ਕਿ ਕਿਸੇ ਤਰ੍ਹਾਂ ਦੇ ਜ਼ੋਖਮ ਦਾ ਪਤਾ ਲਗਾਇਆ ਜਾ ਸਕੇ।
ਖਾਸ ਕਰ ਕੇ ਪੁਲਸ ਦੀ ਦਬਿਸ਼ ਤੋਂ ਬਚਣ ਦੀ ਕੋਸ਼ਿਸ਼ ਦੇ ਅਧੀਨ ਨੇੜੇ-ਤੇੜੇ ਦੇ ਖੇਤਰਾਂ ਬਾਰੇ ਜਾਣਕਾਰੀ ਜੁਟਾਈ ਗਈ ਸੀ। ਦਰਅਸਲ ਏਜੰਟ ਇਕੱਠੇ 5-10 ਲੜਕੀਆਂ ਭੇਜਣ ਤੋਂ ਡਰਦੇ ਹਨ, ਕਿਉਂਕਿ ਇਸ ਦੀ ਪੁਲਸ ਨੂੰ ਭਣਕ ਲੱਗ ਸਕਦੀ ਹੈ ਅਤੇ ਛਾਪੇ ਦੌਰਾਨ ਸਾਰੇ ਫੜੇ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੇ ਧੰਦੇ ਨੂੰ ਨੁਕਸਾਨ ਪੁੱਜਦਾ ਹੈ। ਆਧਾਰ ਕਾਰਡ ਦੀ ਮੰਗ ਇਸ ਲਈ ਕੀਤੀ ਗਈ ਤਾਂ ਕਿ ਇਹ ਪਤਾ ਲੱਗ ਸਕੇ ਕਿ ਕਿਤੇ ਇਹ ਨੌਜਵਾਨ ਪੁਲਸ ਦੇ ਅਧਿਕਾਰੀ ਜਾਂ ਉਨ੍ਹਾਂ ਦੇ ਭੇਜੇ ਆਦਮੀ ਨਾ ਹੋਣ।