ਦਿੱਲੀ 'ਚ ਪੁਲਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ, ਗੋਗੀ ਗੈਂਗ ਦਾ ਸ਼ਾਰਪ ਸ਼ੂਟਰ ਗ੍ਰਿਫ਼ਤਾਰ

08/02/2022 10:41:47 AM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਸਪੈਸ਼ਲ ਸੈੱਲ ਨੇ ਗੋਗੀ ਗਿਰੋਹ ਦੇ ਇਕ ਮੈਂਬਰ ਨੂੰ ਨਵੀਂ ਦਿੱਲੀ ਦੇ ਭਲਸਵਾ ਡੇਅਰੀ ਕੋਲ ਖੱਟਾ ਇਲਾਕੇ 'ਚ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ। ਦਿੱਲੀ ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਸ਼ੀ ਦੀ ਪਛਾਣ ਗੋਗੀ ਗੈਂਗ ਅਤੇ ਬਾਕਸਰ ਗੈਂਗ ਦੇ ਸ਼ਾਰਪ ਸ਼ੂਟਰ ਭਗਵਾਨ ਸਿੰਘ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਇਹ ਗਿਰੋਹ ਲਾਰੈਂਸ ਬਿਸ਼ਨੋਈ ਲਈ ਵੀ ਕੰਮ ਕਰਦਾ ਸੀ। ਪੁਲਸ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਨੂੰ ਆਤਮਸਮਰਪਣ ਕਰਨ ਲਈ ਕਿਹਾ ਗਿਆ ਪਰ ਉਸ ਨੇ ਪੁਲਸ ਟੀਮ 'ਤੇ ਫਾਇਰਿੰਗ ਕਰ ਦਿੱਤੀ। ਸਪੈਸ਼ਲ ਸੈੱਲ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਸ ਦੇ ਖੱਬੇ ਪੈਰ 'ਤੇ ਗੋਲੀ ਮਾਰ ਦਿੱਤੀ। 

ਇਹ ਵੀ ਪੜ੍ਹੋ : ਆਖ਼ਿਰ 9 ਸਾਲ ਬਾਅਦ ਮਿਲਿਆ ਇਨਸਾਫ਼! ਪਰਿਵਾਰ ਦੇ 7 ਮੈਂਬਰਾਂ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ

ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਮੁਕਾਬਲੇ ਦੀ ਯੋਜਨਾ ਬਣਾਈ। ਤੜਕੇ 12.10 ਵਜੇ ਬਾਈਕ 'ਤੇ ਸਵਾਰ ਇਕ ਵਿਅਕਤੀ (ਭਗਵਾਨ ਸਿੰਘ ਦੇ ਰੂਪ 'ਚ ਪਛਾਣਿਆ ਗਿਆ) ਨੂੰ ਸਵਰੂਪ ਨਗਰ ਵੱਲ ਆਉਂਦੇ ਹੋਏ ਅਤੇ ਲੈਂਡਫਿਲ ਵੱਲ ਜਾਂਦੇ ਹੋਏ ਦੇਖਿਆ ਗਿਆ। ਪੁਲਸ ਟੀਮ ਦੇ ਮੈਂਬਰਾਂ ਨੇ ਪੁਲਸ ਦੀ ਪਛਾਣ ਦੱਸ ਕੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਬਾਈਕ ਉਲਟ ਕਰ ਕੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਉਸ ਨੂੰ ਘੇਰ ਲਿਆ ਅਤੇ ਆਤਮਸਮਰਪਣ ਕਰਨ ਲਈ ਕਿਹਾ ਪਰ ਭਗਵਾਨ ਸਿੰਘ ਨੇ ਆਪਣੀ ਪਿਸਟਲ ਕੱਢ ਕੇ ਟੀਮ ਵੱਲ ਫਾਇਰਿੰਗ ਕਰ ਦਿੱਤੀ। ਟੀਮ ਦੇ ਮੈਂਬਰਾਂ ਨੇ ਦੋਸ਼ੀ ਨੂੰ ਕਾਬੂ ਕਰਨ ਲਈ ਆਤਮ ਰੱਖਿਆ 'ਚ ਫਾਇਰਿੰਗ ਵੀ ਕੀਤੀ, ਜਿਸ 'ਚ ਉਸ ਨੂੰ ਖੱਬੇ ਪੈਰ 'ਤੇ ਗੋਲੀ ਲੱਗ ਗਈ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।'' ਭਗਵਾਨ ਸਿੰਘ ਉਰਫ਼ ਮੁਕੇਸ਼ (32) ਰੰਗਦਾਰੀ, ਕਤਲ, ਫਾਇਰਿੰਗ ਵਰਗੀਆਂ ਕਈ ਘਟਨਾਵਾਂ 'ਚ ਸ਼ਾਮਲ ਰਿਹਾ ਹੈ। ਉਸ ਖ਼ਿਲਾਫ਼ ਕਈ ਮਾਮਲੇ ਦਰਜ ਹਨ। ਦੋਸ਼ੀ ਕੋਲੋਂ 3 ਜ਼ਿੰਦਾ ਕਾਰਤੂਸ ਦੇ ਨਾਲ .32 ਦੀ ਇਕ ਸੈਮੀ-ਆਟੋਮੈਟਿਕ ਪਿਸਟਲ ਬਰਾਮਦ ਕੀਤੀ ਗਈ ਹੈ ਅਤੇ ਉਸ ਨੂੰ ਜਹਾਂਗੀਰਪੁਰੀ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੋਸ਼ੀ ਭਗਵਾਨ ਸਿੰਘ 7 ਤੋਂ ਵੱਧ ਅਪਰਾਧਕ ਮਾਮਲਿਆਂ 'ਚ ਸ਼ਾਮਲ ਸੀ, ਜਿਸ 'ਚ ਕਤਲ ਦੇ 2 ਮਾਮਲੇ, ਕਤਲ ਦੀ ਕੋਸ਼ਿਸ਼ ਦੇ 2 ਮਾਮਲੇ, ਪੁਲਸ 'ਤੇ ਹਮਲੇ ਦੇ 2 ਮਾਮਲੇ ਅਤੇ ਹੋਰ 'ਤੇ ਹਮਲਾ, ਸੱਟ, ਧਮਕੀ, ਦੰਗਾ, ਚੋਰੀ, ਹਥਿਆਰ ਐਕਟ ਆਦਿ ਸ਼ਾਮਲ ਸਨ। 

ਇਹ ਵੀ ਪੜ੍ਹੋ : ਹਸਪਤਾਲ 'ਚ ਐਂਬੂਲੈਂਸ ਨਹੀਂ ਮਿਲੀ ਤਾਂ ਮਾਂ ਦੀ ਲਾਸ਼ ਮੋਟਰਸਾਈਕਲ 'ਤੇ ਘਰ ਲੈ ਗਿਆ ਬੇਟਾ

DIsha

This news is Content Editor DIsha