ਇਸ 160 ਰੁਪਏ ਦੀ ਸਾੜੀ ''ਤੇ ਹਨ 2 ਹਜ਼ਾਰ ਦੇ ਨੋਟ!

01/11/2017 12:31:16 PM

ਸੂਰਤ— ਨੋਟਬੰਦੀ ਦੇ ਬਾਅਦ ਨਵੇਂ ਨੋਟਾਂ ਨੂੰ ਲੈ ਕੇ ਇਕ ਤੋਂ ਵਧ ਕੇ ਇਕ ਅਨੋਖੀ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਕਿਤੇ ਕਾਲਜ ਵਿਦਿਆਰਥੀ ਨੋਟਬੰਦੀ ਦੇ ਸਮਰਥਨ ''ਚ ਫੈਸ਼ਨ ਸ਼ੋਅ ਕਰ ਰਹੇ ਹਨ ਤਾਂ ਕਿਤੇ ਕੈੱਸ਼ਲੈੱਸ ਪਿੰਡ ਦੀਆਂ ਖਬਰਾਂ ਸੁਰਖੀਆਂ ''ਚ ਰਹਿੰਦੀਆਂ ਹਨ। ਇਸ ਵਾਰ ਸੂਰਤ ਤੋਂ ਅਜਿਹੀ ਇਕ ਖਬਰ ਆਈ ਹੈ। ਕੇਂਦਰ ਸਰਕਾਰ ਨੇ ਹਾਲ ਹੀ 2 ਹਜ਼ਾਰ ਰੁਪਏ ਦਾ ਗੁਲਾਬੀ ਨੋਟ ਜਾਰੀ ਕੀਤਾ ਤਾਂ ਸੂਰਤ ''ਚ ਇਕ ਸਾੜੀ ਵਪਾਰੀ ਇਸ ਨੋਟ ਦੀ ਪ੍ਰਿੰਟਿੰਗ ਵਾਲੀ ਸਾੜੀ ਸਾਹਮਣੇ ਲੈ ਆਇਆ ਹੈ। 6 ਮੀਟਰ ਲੰਬੀ ਇਸ ਸਾੜੀ ''ਚ 2 ਹਜ਼ਾਰ ਦੀ ਨੋਟ ਵਾਲੇ 504 ਨੋਟ ਪ੍ਰਿੰਟ ਹੈ ਅਤੇ ਇਕ ਸਾੜੀ ਦੀ ਕੀਮਤ 160 ਰੁਪਏ ਹੈ। ਰੇਨੀਅਲ ਦੇ ਕੱਪੜੇ ਨਾਲ ਬਣੀ ਇਸ ਸਾੜੀ ਨੂੰ ਸੂਰਤ ਦੇ ਇਕ ਸਾੜੀ ਵਪਾਰੀ ਨੇ ਪੇਸ਼ ਕੀਤਾ ਹੈ। ਨਵੀਂ ਕਰੰਸੀ ਨੂੰ ਲੈ ਕੇ ਸਾੜੀ ਡਿਜ਼ਾਈਨਰ ਤਰ੍ਹਾਂ-ਤਰ੍ਹਾਂ ਦੇ ਪ੍ਰਯੋਗ ਕਰ ਰਹੇ ਹਨ। ਔਰਤਾਂ ਜਲਦ ਹੀ 2 ਹਜ਼ਾਰ ਦੀ ਨੋਟ ਪ੍ਰਿੰਟੇਡ ਇਹ ਸਾੜੀ ਪਾਏ ਤੁਹਾਨੂੰ ਨਜ਼ਰ ਆ ਸਕਦੀਆਂ ਹਨ।
ਸਾੜੀ ਵਪਾਰੀ ਸ਼ਿਵ ਸੈਨੀ ਇਸ ਨਵੀਂ ਧਾਰਨਾ ਨਾਲ ਬਾਜ਼ਾਰ ''ਚ ਆਏ, ਕਿਉਂਕਿ ਉਹ ਕੁਝ ਨਵਾਂ ਅਜਮਾਉਣਾ ਚਾਹੁੰਦੇ ਸਨ। ਸ਼ਿਵ ਅਨੁਸਾਰ 2 ਹਜ਼ਾਰ ਦੇ ਨੋਟ ਵਾਲੀ ਇਸ ਸਾੜੀ ਤੋਂ ਪਹਿਲੇ ਪ੍ਰਧਾਨ ਮੰਤਰੀ ਦੇ ਚਿਹਰੇ ਵਾਲੀ ਸਾੜੀ ਵੀ ਬਾਜ਼ਾਰ ''ਚ ਆਈ ਸੀ। ਇਸ ਤੋਂ ਬਾਅਦ ਹੀ 2 ਹਜ਼ਾਰ ਦੀ ਨਵੀਂ ਕਰੰਸੀ ਸਾੜੀ ''ਤੇ ਪ੍ਰਿੰਟ ਕਰਨ ਦਾ ਆਈਡੀਆ ਆਇਆ। ਸੈਨੀ ਅਨੁਸਾਰ ਤਾਂ ਇਸ ਸਾੜੀ ਦੀ ਉੱਤਰ ਪ੍ਰਦੇਸ਼, ਮਣੀਪੁਰ, ਪੰਜਾਬ, ਗੋਆ ਅਤੇ ਉਤਰਾਖੰਡ ਤੋਂ ਖੂਬ ਡਿਮਾਂਡ ਆ ਰਹੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ 5 ਰਾਜਾਂ ''ਚ ਆਉਣ ਵਾਲੇ ਕੁਝ ਮਹੀਨਿਆਂ ''ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਨੋਟਬੰਦੀ ਨੂੰ ਲੋਕਾਂ ਨੇ ਸਵੀਕਾਰ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ ਪਰ ਵਪਾਰੀਆਂ ਨੇ ਆਪਣੇ ਬਿਜ਼ਨੈੱਸ ਅਤੇ ਮੁਨਾਫੇ ਦੇ ਲਿਹਾਜ ਨਾਲ ਇਸ ਦਾ ਬਹੁਤ ਇਸਤੇਮਾਲ ਕੀਤਾ ਹੈ।

 

Disha

This news is News Editor Disha