ਨੋਟ ਬੰਦੀ ਦਾ ਇਕ ਸਾਲ : ਭਾਜਪਾ ਨੇ ਥਾਪੜੀ ਆਪਣੀ ਪਿੱਠ, ਕਾਂਗਰਸ ਨੇ ਬੋਲਿਆ ਧਾਵਾ

Wednesday, Nov 08, 2017 - 04:34 PM (IST)

ਨਵੀਂ ਦਿੱਲੀ— ਅੱਜ ਨੋਟਬੰਦੀ ਨੂੰ ਪੂਰਾ ਇਕ ਸਾਲ ਹੋ ਗਿਆ ਹੈ, ਇਸ ਨੂੰ ਲੈ ਕੇ ਕੇਂਦਰ ਅਤੇ ਵਿਰੋਧੀ ਧਿਰ ਆਹਮਣੇ-ਸਾਹਮਣੇ ਹਨ। ਜਿੱਥੇ ਭਾਜਪਾ ਨੋਟਬੰਦੀ ਦੀ ਵਰ੍ਹੇਗੰਢ ਮਨਾਉਣ ਜਾ ਰਹੀ ਹੈ ਉਥੇ ਹੀ ਕਾਂਗਰਸ ਅਤੇ ਹੋਰ ਦਲ ਅੱਜ ਇਸ ਨੂੰ ਕਾਲਾ ਦਿਵਸ ਦੇ ਰੂਪ 'ਚ ਮਨਾਉਣਗੇ। ਨੋਟਬੰਦੀ ਦੀ ਵਰ੍ਹੇਗੰਢ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਵੇਰੇ ਟਵੀਟ 'ਤੇ ਦੇਸ਼ਵਾਸੀਆਂ ਨੂੰ ਨਮਨ ਕੀਤਾ ਅਤੇ ਕਿਹਾ ਕਿ ਨੋਟਬੰਦੀ ਦੇ ਇਸ ਕਦਮ 'ਚ ਸਾਥ ਦੇਣ ਲਈ ਲੋਕਾਂ ਦਾ ਧੰਨਵਾਦ।
ਦੂਜੇ ਪਾਸੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਨੋਟਬੰਦੀ ਨੂੰ ਘਟਨਾ ਕਰਾਰ ਦਿੰਦੇ ਹੋਏ ਟਵੀਟ ਕੀਤਾ, ਨੋਟਬੰਦੀ ਇਕ ਘਟਨਾ ਹੈ। ਅਸੀਂ ਉਨ੍ਹਾਂ ਲੱਖਾਂ ਈਮਾਨਦਾਰ ਭਾਰਤੀਆਂ ਦੇ ਨਾਲ ਹਾਂ, ਜਿਨ੍ਹਾਂ ਦਾ ਜੀਵਨ ਅਤੇ ਜੀਵਿਕਾ ਪੀ.ਐਮ ਦੇ ਵਿਚਾਰਹੀਣ ਕਦਮ ਨਾਲ ਬਰਬਾਦ ਹੋ ਗਿਆ।, ਅਜਿਹੇ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਸ ਦੇ ਫਾਇਦੇ ਦੱਸਣ ਵਾਲਾ ਵੀਡੀਓ ਵੀ ਪੋਸਟ ਕੀਤਾ ਹੈ। 7 ਮਿੰਟ ਦੀ ਇਸ ਵੀਡੀਓ 'ਚ ਦੱਸਿਆ ਗਿਆ ਹੈ ਕਿ ਵੱਡੀ ਕਰੰਸੀ ਨੋਟ (500-1000) ਨੂੰ ਬੰਦ ਕਰਨਾ ਕਿਉਂ ਜ਼ਰੂਰੀ ਸੀ। ਵੀਡੀਓ 'ਚ ਨੋਟਬੰਦੀ ਨੂੰ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਹਿੰਮਤੀ ਕਦਮਾਂ 'ਚੋਂ ਇਕ ਦੱਸਿਆ ਹੈ। 
2014 ਤੋਂ ਪਹਿਲੇ ਦੇਸ਼ ਭ੍ਰਿਸ਼ਟਾਚਾਰ ਅਤੇ ਕਾਲੇਧਨ ਨਾਲ ਜੂਝ ਰਿਹਾ ਸੀ। ਨੋਟਬੰਦੀ ਨਾਲ ਅੱਤਵਾਦ ਅਤੇ ਨਕਸਲਵਾਦ ਦੇ ਘੱਟ ਹੋਣ ਦੀ ਗੱਲ ਕੀਤੀ ਗਈ ਹੈ। ਨੋਟਬੰਦੀ ਦੇ ਬਾਅਦ 75 ਫੀਸਦੀ ਪੱਥਰਬਾਜ਼ੀ ਘੱਟ ਹੋ ਗਈ।


ਨੋਟਬੰਦੀ ਦੇ ਬਾਅਦ ਕਾਲਾਧਨ ਕੌਣੇ-ਕੌਣੇ ਤੋਂ ਨਿਕਲਿਆ ਸੀ। ਦਿਖਾਇਆ ਗਿਆ ਹੈ ਕਿ ਨੋਟਬੰਦੀ ਦਾ ਅਸਲ ਕੰਮ ਨੋਟਬੰਦੀ ਦੇ ਬਾਅਦ ਸ਼ੁਰੂ ਹੋਇਆ ਸੀ। ਇਸ 'ਚ ਦੱਸਿਆ ਗਿਆ ਕਿ ਨੋਟਬੰਦੀ ਕਾਰਨ ਪੈਸਾ ਬੈਂਕ 'ਚ ਜਮ੍ਹਾਂ ਹੋਇਆ, ਜਿਸ ਨਾਲ ਉਨ੍ਹਾਂ ਦੇ ਅਸਲੀ ਮਾਲਕਾਂ ਦਾ ਪਤਾ ਅਤੇ ਚਿਹਰਾ ਸਾਹਮਣੇ ਆਇਆ। ਨੋਟਬੰਦੀ ਦੇ ਬਾਅਦ 23 ਲੱਖ ਬੈਂਕ ਖਾਤੇ ਸ਼ੱਕੀ ਪਾਏ ਗਏ ਹਨ, ਜਿਨ੍ਹਾਂ ਦੀ ਜਾਂਚ ਹੋਵੇਗੀ। ਪੰਜਾਬ 'ਚ ਵੀ ਨੋਟਬੰਦੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਜਾ ਰਹੇ ਹਨ।


Related News