ਬੀ.ਜੇ.ਪੀ ਨੇ ਨੋਟਬੰਦੀ ਦੇ ਸਫਲ ਹੋਣ ''ਤੇ ਕੱਢੀ ਵਿਸ਼ਾਲ ਰੈਲੀ

11/07/2017 6:02:59 PM

ਦੇਹਰਾਦੂਨ— ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਭਾਜਪਾ ਦੇ ਨੇਤਾਵਾਂ ਅਤੇ ਵਰਕਰਾਂ ਨੇ ਗਾਂਧੀ ਪਾਰਕ ਤੋਂ ਨੋਟਬੰਦੀ ਦੇ ਸਮਰਥਨ ਨੂੰ ਲੈ ਕੇ ਵਿਸ਼ਾਲ ਸੰਖਿਆ 'ਚ ਰੈਲੀ ਦਾ ਆਯੋਜਨ ਕੀਤਾ। ਇਸ ਰੈਲੀ ਦਾ ਉਦੇਸ਼ ਲੋਕਾਂ 'ਚ ਸਕਾਰਤਮਕ ਸੰਦੇਸ਼ ਨੂੰ ਪਹੁੰਚਾਉਣਾ ਹੈ। 
ਨੋਟਬੰਦੀ ਅਤੇ ਜੀ.ਐਸ.ਟੀ ਦੋ ਅਜਿਹੇ ਮੁੱਦੇ ਹਨ ਜੋ 125 ਕਰੋੜ ਦੇਸ਼ ਵਾਸੀਆਂ ਦੇ ਹਿੱਤਾਂ ਦੇ ਸਪਨੇ ਉਜ਼ਾਗਰ ਕਰਨ 'ਚ ਮਦਦਗਾਰ ਹੋਣਗੇ। ਨੋਟਬੰਦੀ ਹੋਣ ਨਾਲ ਬੈਂਕਾਂ 'ਚ ਕਈ ਹਜ਼ਾਰ ਕਰੋੜ ਰੁਪਏ ਆਏ ਹਨ। ਇਸ ਨਾਲ ਕਾਲੇਧਨ 'ਤੇ ਰੋਕ ਲੱਗਣ ਦੇ ਨਾਲ-ਨਾਲ ਗੈਰ-ਕਾਨੂੰਨੀ ਸੰਪਤੀ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਦੇਸ਼ 'ਚ ਹਰੇਕ ਵਰਗ ਦੇ ਲੋਕ ਨੋਟਬੰਦੀ ਦਾ ਸਮਰਥਨ ਕਰ ਰਹੇ ਹਨ।
ਮਹਾਨਗਰ ਪ੍ਰਧਾਨ ਵਿਨੈ ਗੋਇਲ ਨੇ ਬੈਠਕ 'ਚ ਕਿਹਾ ਕਿ ਪਿਛਲੇ ਸਾਲ ਮੋਦੀ ਜੀ ਨੇ ਨੋਟਬੰਦੀ ਕਰਕੇ ਦੇਸ਼ ਨੂੰ ਨਵੀਂ ਉਚਾਈਆਂ 'ਤੇ ਪਹੁੰਚਾਉਣ ਦਾ ਕੰਮ ਕੀਤਾ ਹੈ। 8 ਨਵੰਬਰ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਰਾਧਾਮੋਹਨ ਸਿੰਘ ਦੀ ਮੌਜੂਦਗੀ 'ਚ ਵਿਚਾਰ ਮੀਟਿੰਗ ਆਯੋਜਿਤ ਕੀਤੀ ਜਾਵੇਗੀ। ਭਾਜਪਾ ਪ੍ਰਦੇਸ਼ ਪ੍ਰਧਾਨ ਅਜੈ ਭੱਟ, ਮਹਾਨਗਰ ਪ੍ਰਧਾਨ ਵਿਨੈ ਗੋਇਲ ਅਤੇ ਵਿਧਾਇਕ ਵਿਨੋਦ ਚਮੋਲੀ ਦੀ ਅਗਵਾਈ 'ਚ ਰੈਲੀ ਦਾ ਆਰੰਭ ਕੀਤਾ ਜਾਵੇਗਾ।