ਨੋਟਬੰਦੀ ਦੇ ਇਕ ਸਾਲ ਪੂਰੇ, ਲਾਲੂ ਬੋਲੇ-ਕੇਂਦਰ ਸਰਕਾਰ ਦਾ ਹੁਣ ਵਾਲਾ ਹੈ ਖਾਤਮਾ

Wednesday, Nov 08, 2017 - 02:56 PM (IST)

ਪਟਨਾ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਨੋਟਬੰਦੀ ਦੀ ਵਰ੍ਹੇਗੰਢ 'ਤੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨੋਟਬੰਦੀ ਖਿਲਾਫ ਹਾਜੀਪੁਰ 'ਚ ਜਨਸਭਾ ਆਯੋਜਿਤ ਕਰਨਗੇ। ਲਾਲੂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਹੁਣ ਖਾਤਮਾ ਹੋਣ ਵਾਲਾ ਹੈ, ਇਸ ਲਈ ਅਸੀਂ ਅੱਜ ਦੇ ਦਿਨ ਨੂੰ ਵਿਜੈ ਦਿਵਸ ਦੇ ਰੂਪ 'ਚ ਮਨਾਂ ਰਹੇ ਹਾਂ।
ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਭਾਜਪਾ ਖਿਲਾਫ ਜੰਗ ਦੀ ਸ਼ੁਰੂਆਤ ਕਰ ਚੁੱਕੀ ਹੈ। ਬਹੁਤ ਜਲਦੀ ਦੇਸ਼ ਤੋਂ ਭਾਜਪਾ ਦਾ ਸਫਾਇਆ ਹੋ ਜਾਵੇਗਾ। ਉਨ੍ਹਾਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ 'ਤੇ ਸ਼ਿਕੰਜਾ ਕੱਸਦੇ ਹੋਏ ਕਿਹਾ ਕਿ ਕਾਲੇਧਨ ਦਾ ਹਵਾਲਾ ਦੇ ਕੇ ਨੋਟਬੰਦੀ ਕੀਤੀ ਗਈ ਜੋ ਪੂਰੀ ਤਰ੍ਹਾਂ ਨਾਲ ਅਸਫਲ ਰਹੀ। ਨੋਟਬੰਦੀ ਆਪਣੇ ਘੁਮੰਡ ਨੂੰ ਸੰਤੁਸ਼ਟ ਕਰਨ ਲਈ ਕੀਤੀ ਗਈ।
ਰਾਜਦ ਪ੍ਰਧਾਨ ਲਾਲੂ ਨੇ ਕਿਹਾ ਕਿ ਭਾਜਪਾ ਦੇ ਇਸ ਫੈਸਲੇ ਦਾ ਵਿਰੋਧ ਕਰਨ ਲਈ ਅੱਜ ਸਾਰੀਆਂ ਪਾਰਟੀਆਂ ਇਕ ਜੁੱਟ ਹੋ ਕੇ ਜਨਤਾ ਨੂੰ ਜਾਗਰੁੱਕ ਕਰੇਗੀ ਤਾਂ ਜੋ ਲੋਕਾਂ ਨੂੰ ਭਾਜਪਾ ਦੇ ਅਸਲੀ ਚਿਹਰੇ ਦਾ ਸਾਹਮਣਾ ਕਰਵਾਇਆ ਜਾ ਸਕੇ।


Related News