ਹਰ ਮਰਜ਼ ਦੀ ਦਵਾਈ ਅਦਾਲਤ ਨਹੀਂ- ਸੁਪਰੀਮ ਕੋਰਟ

02/28/2017 10:08:42 AM

ਨਵੀਂ ਦਿੱਲੀ— ਹਰ ਤਰ੍ਹਾਂ ਦੀ ਸਮੱਸਿਆ ਦੇ ਹੱਲ ਲਈ ਅਦਾਲਤ ਦਾ ਰੁਖ ਕਰਨ ''ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਰ ਮਰਜ਼ ਦਾ ਇਲਾਜ ਸਾਡੇ ਕੋਲ ਨਹੀਂ ਹੈ। ਸਰਵਉੱਚ ਅਦਾਲਤ ਨੇ ਕਿਹਾ ਕਿ ਸਾਨੂੰ ਅੰਮ੍ਰਿਤ-ਧਾਰਾ ਨਾ ਸਮਝਿਆ ਜਾਵੇ। ਕੋਰਟ ਨੇ ਜਨਹਿੱਤ ਪਟੀਸ਼ਨਾਂ ਦਾਇਰ ਕਰਨ ਦੀ ਹੋੜ ''ਤੇ ਚਿੰਤਾ ਜ਼ਾਹਰ ਕੀਤੀ ਹੈ। ਇਨ੍ਹਾਂ ਪਟੀਸ਼ਨਾਂ ਤੋਂ ਦੁਖੀ ਚੀਫ ਜਸਟਿਸ ਜੇ.ਐੱਸ. ਖੇਹਰ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਸਾਡੇ ਕੋਲ ਹਰ ਮਰਜ਼ ਦੀ ਦਵਾਈ ਨਹੀਂ ਹੈ। ਚੀਫ ਜਸਟਿਸ ਨੇ ਕਿਹਾ ਕਿ ਸਾਡੇ ਕੋਲ ਕੋਈ ਅੰਮ੍ਰਿਤ ਧਾਰਾ ਨਹੀਂ ਹੈ, ਜਿਸ ਨਾਲ ਕਈ ਸਮੱਸਿਆ ਹੱਲ ਹੋ ਜਾਣ। ਅਸਲ ''ਚ ਬੈਂਚ ਨੇ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਫਿਜ਼ੂਲ ਦੀ ਜਨਹਿੱਤ ਪਟੀਸ਼ਨ ਦਾਖਲ ਨਾ ਕਰਨ। 
ਸੁਣਵਾਈ ਦੌਰਾਨ ਚੀਫ ਜਸਟਿਸ ਜੇ.ਐੱਸ. ਖੇਹਰ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਸ ਸਮੇਂ ''ਅੰਮ੍ਰਿਤ-ਧਾਰਾ'' ਨਾਮੀ ਜੜ੍ਹੀ-ਬੂਟੀ ਹੁੰਦੀ ਸੀ। ਇਸ ਜੜ੍ਹੀ-ਬੂਟੀ ਦਾ ਇਸਤੇਮਾਲ ਹਰ ਮਰਜ਼ ਲਈ ਹੁੰਦਾ ਸੀ। ਭਾਵੇਂ ਪੇਟ ਦਰਦ ਹੋਵੇ ਜਾਂ ਸਿਰ ਦਰਦ, ਹਰ ਪਰੇਸ਼ਾਨੀ ਲਈ ਅੰਮ੍ਰਿਤ ਧਾਰਾ ਦੇ ਇਸਤੇਮਾਲ ਦੀ ਸਲਾਹ ਦਿੱਤੀ ਜਾਂਦੀ ਸੀ। ਕੁਝ ਅਜਿਹਾ ਹੀ ਅਦਾਲਤਾਂ ਨਾਲ ਹੋ ਰਿਹਾ ਹੈ। ਲੋਕ ਅਦਾਲਤ ਨੂੰ ਅੰਮ੍ਰਿਤ-ਧਾਰਾ ਸਮਝ ਰਹੇ ਹਨ।

Disha

This news is News Editor Disha