ਸਰਕਾਰ ਨੂੰ ਸਵਾਲ ਕਰਨ ਜਾਂ ਇਸ ਲਈ ਜੇਲ੍ਹ ਜਾਣ ਤੋਂ ਨਹੀਂ ਡਰਦੀ: ਸਵਾਤੀ ਮਾਲੀਵਾਲ

01/31/2024 1:55:52 PM

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਬਣੀ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਸਰਗਰਮ ਰਾਜਨੀਤੀ ਵਿਚ ਆਉਣ ਤੋਂ ਡਰਿਆ ਹੋਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਰਕਾਰ ਨੂੰ ਸਵਾਲ ਕਰਨ ਜਾਂ ਇਸ ਲਈ ਜੇਲ੍ਹ ਜਾਣ ਤੋਂ ਨਹੀਂ ਡਰਦੀ। ਬੁੱਧਵਾਰ ਯਾਨੀ ਕਿ ਅੱਜ ਸੰਸਦ ਮੈਂਬਰ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਮਾਲੀਵਾਲ ਨੇ ਕਿਹਾ ਕਿ ਰਸਮੀ ਰੂਪ ਤੋਂ ਜਿਸ ਪਲ ਉਹ ਅਹੁਦਾ ਗ੍ਰਹਿਣ ਕਰੇਗੀ, ਉਹ ਉਨ੍ਹਾਂ ਦੀ ਜ਼ਿੰਦਗੀ ਦਾ ਬਿਹਤਰੀਨ ਅਤੇ ਮਹੱਤਵਪੂਰਨ ਮੌਕਾ ਹੋਵੇਗਾ। 

ਮਾਲੀਵਾਲ ਨੇ ਕਿਹਾ ਕਿ ਉਹ ਬੇਹੱਦ ਉਤਸ਼ਾਹਿਤ ਹੈ। ਪਹਿਲੀ ਵਾਰ ਸੰਸਦ ਮੈਂਬਰ ਹੋਣ ਦੇ ਨਾਅਤੇ ਮੇਰੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਮੈਨੂੰ ਲੱਗਦਾ ਹੈ ਕਿ ਮੈਂ ਹਮੇਸ਼ਾ ਇਕ ਵਰਕਰ ਰਹੀ ਹਾਂ ਅਤੇ ਅੱਗੇ ਵੀ ਰਹਾਂਗੀ। ਮੈਂ ਜ਼ਮੀਨੀ ਪੱਧਰ ਦੇ ਮੁੱਦੇ ਚੁੱਕਾਂਗੀ ਅਤੇ ਮੈਂ ਇਸ ਦੀ ਉਡੀਕ ਕਰ ਰਹੀ ਹਾਂ। 

ਮਾਲੀਵਾਲ ਨੇ ਕਿਹਾ ਕਿ ਮੇਰਾ ਇਹ ਸਫ਼ਰ ਮੈਨੂੰ ਮਹਿਸੂਸ ਕਰਾਉਂਦਾ ਹੈ ਕਿ ਪਰਮਾਤਮਾ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਮੇਰੀ ਰੱਖਿਆ ਕੀਤੀ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਰਾਜ ਸਭਾ ਤੱਕ ਪਹੁੰਚਾਂਗੀ। ਇਹ ਮੇਰਾ ਟੀਚਾ ਜਾਂ ਇੱਛਾ ਨਹੀਂ ਸੀ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਦਾ ਹਰ ਪਲ ਇਸ ਦੇਸ਼ ਦੀ ਸੇਵਾ ਲਈ ਸਮਰਪਿਤ ਹੋਵੇਗਾ। ਮੈਨੂੰ ਲੱਗਦਾ ਹੈ ਕਿ ਲੋਕਤੰਤਰ ਵਿਚ ਸੰਸਦ ਸਭ ਤੋਂ ਪਵਿੱਤਰ ਸਥਾਨ ਹੈ ਅਤੇ ਹਰੇਕ ਸੰਸਦ ਮੈਂਬਰ ਦੀ ਜ਼ਿੰਮੇਵਾਰੀ ਹੈ ਕਿ ਉਹ ਸਰਕਾਰ ਨੂੰ ਜਵਾਬਦੇਹ ਬਣਾਏ ਰੱਖੇ।

Tanu

This news is Content Editor Tanu