ਦਿੱਲੀ ਹਿੰਸਾ : ਪ੍ਰਦਰਸ਼ਨਕਾਰੀਆਂ ਨੇ ਨੌਜਵਾਨ ਦੇ ਸਿਰ ’ਚ ਡਰਿੱਲ ਮਸ਼ੀਨ ਨਾਲ ਕੀਤਾ ਛੇਕ

02/26/2020 6:31:10 PM

ਨਵੀਂ ਦਿੱਲੀ— ਉੱਤਰ-ਪੂਰਬੀ ਦਿੱਲੀ ’ਚ ਭੜਕੀ ਹਿੰਸਾ ’ਚ ਮੰਗਲਵਾਰ ਨੂੰ ਕਰੀਬ 100 ਜ਼ਖਮੀਆਂ ਨੂੰ ਜੀ.ਟੀ.ਬੀ. ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇਨ੍ਹਾਂ ’ਚੋਂ 21 ਅਜਿਹੇ ਸਨ, ਜਿਨ੍ਹਾਂ ਨੂੰ ਗੋਲੀ ਲੱਗੀ ਸੀ। ਇਕ ਨੌਜਵਾਨ ਅਜਿਹਾ ਸੀ, ਜਿਸ ਦੇ ਸਿਰ ’ਚ ਡਰਿੱਲ ਮਸ਼ੀਨ ਨਾਲ ਛੇਕ ਕਰ ਦਿੱਤਾ ਗਿਆ ਸੀ। ਉਸ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। 19 ਸਾਲਾ ਵਿਵੇਕ ਚੌਧਰੀ ਨੂੰ ਜਦੋਂ ਜੀ.ਟੀ.ਬੀ. ਹਸਪਤਾਲ ਲਿਆਂਦਾ ਗਿਆ ਸੀ, ਉਦੋਂ ਉਹ ਖੂਨ ਨਾਲ ਲੱਥਪੱਥ ਸੀ। ਉਸ ਦੇ ਸਿਰ ਦੇ ਖੱਬੇ ਪਾਸੇ ਮੋਟਰ ਡਰਿੱਲ ਮਸ਼ੀਨ ਨਾਲ ਛੇਕ ਕਰ ਦਿੱਤਾ ਗਿਆ ਸੀ ਅਤੇ ਡਰਿੱਲ ਦਾ ਉਹ ਹਿੱਸਾ ਉਸ ਦੇ ਸਿਰ ਦੇ ਅੰਦਰ ਵੜਿਆ ਹੋਇਆ ਸੀ। 

PunjabKesariਦੱਸਣਯੋਗ ਹੈ ਕਿ ਵਿਵੇਕ ’ਤੇ ਹਿੰਸਕ ਭੀੜ ਨੇ ਉਸ ਸਮੇਂ ਹਮਲਾ ਕੀਤਾ, ਜਦੋਂ ਉਹ ਆਪਣੀ ਦੁਕਾਨ ਦੇ ਅੰਦਰ ਸੀ। ਵਿਵੇਕ ਦੇ ਇਕ ਦੋਸਤ ਨੇ ਦੱਸਿਆ ਕਿ ਕੁਝ ਲੋਕਾਂ ਦੇ ਝੁੰਡ ਨੇ ਵਿਵੇਕ ਤੋਂ ਨਾਂ ਪੁੱਛਿਆ, ਫਿਰ ਉਸ ਤੋਂ ਆਈ.ਡੀ. ਦੀ ਮੰਗ ਕੀਤੀ, ਜਦੋਂ ਇਸ ਦੀ ਜਾਣਕਾਰੀ ਉਸ ਨੇ ਨਹੀਂ ਦਿੱਤੀ ਤਾਂ ਭੀੜ ’ਚ ਸ਼ਾਮਲ ਇਕ ਸ਼ਖਸ ਨੇ ਡਰਿੱਲ ਮਸ਼ੀਨ ਉਸ ਦੇ ਸਿਰ ਦੇ ਅੰਦਰ ਵਾੜ ਦਿੱਤੀ। ਉਸ ਨੇ ਦੱਸਿਆ,‘‘ਡਰਿੱਲ ਦਾ ਕਰੀਬ 1.5 ਇੰਚ ਹਿੱਸਾ ਵਿਵੇਕ ਦੇ ਸਿਰ ਦੇ ਅੰਦਰ ਫਸ ਗਿਆ ਸੀ, ਜਿਸ ਨੂੰ ਜੀ.ਟੀ.ਬੀ. ਹਸਪਤਾਲ ਦੇ ਡਾਕਟਰਾਂ ਨੇ ਸਰਜਰੀ ਕਰ ਕੇ ਕੱਢਿਆ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਕਾਫੀ ਨਾਜ਼ੁਕ ਹੈ। ਉਹ ਆਪਣੇ ਮਾਂ-ਬਾਪ ਦੀ ਇਕਲੌਤੀ ਸੰਤਾਨ ਹੈ।

ਦੱਸਣਯੋਗ ਹੈ ਕਿ ਉੱਤਰ-ਪੂਰਬੀ ਦਿੱਲੀ ’ਚ ਭੜਕੀ ਫਿਰਕੂ ਹਿੰਸਾ ’ਚ ਹੁਣ ਤੱਕ 20 ਲੋਕਾਂ ਦੀ ਜਾਨ ਜਾ ਚੁਕੀ ਹੈ। 200 ਤੋਂ ਵਧ ਲੋਕ ਜ਼ਖਮੀ ਹਨ ਸੁਰੱਖਿਆ ਫੋਰਸ ਦੇ ਜਵਾਬ ਪ੍ਰਭਾਵਿਤ ਖੇਤਰਾਂ ’ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ ਕਰ ਕੇ ਹਾਲਾਤ ਆਮ ਕਰਨ ਦੀ ਕੋਸ਼ਿਸ਼ ’ਚ ਲੱਗੇ ਹਨ। ਪ੍ਰਦਰਸ਼ਨਕਾਰੀ ਲਗਾਤਾਰ ਜਾਨੀ ਨੁਕਸਾਨ ਪਹੁੰਚਾ ਰਹੇ ਹਨ।


DIsha

Content Editor

Related News