ਹੁਣ ਡਾਕਟਰਾਂ ਦੀ ਥਾਂ ਇਹ ਲੋਕ ਕਰਵਾਉਣਗੇ ਸਰਕਾਰੀ ਹਸਪਤਾਲਾਂ ਵਿਚ ਨਾਰਮਲ ਡਿਲਵਰੀ

03/15/2019 9:49:56 AM

ਨਵੀਂ ਦਿੱਲੀ — ਸਰਕਾਰੀ ਹਸਪਤਾਲਾਂ ਵਿਚ ਨਾਰਮਲ ਡਿਲਵਰੀ ਹੁਣ ਡਾਕਟਰ ਨਹੀਂ ਕਰਵਾਉਣਗੇ। ਇਹ ਜ਼ਿੰਮੇਵਾਰੀ ਮਿਡਵਾਇਵਜ਼ ਦੀ ਹੋਵੇਗੀ। ਗਰਭ ਅਵਸਥਾ ਦੌਰਾਨ ਸਿਰਫ ਗੁੰਝਲਦਾਰ ਕੇਸ ਹੀ ਮੈਡਿਕਲ ਅਫਸਰ ਨੂੰ ਦਿੱਤੇ ਜਾਣਗੇ। ਸਰਕਾਰੀ ਹਸਪਤਾਲਾਂ ਵਿਚ ਨਾਰਮਲ ਡਿਲਵਰੀ ਕਰਵਾਉਣ ਦੀ ਜ਼ਿੰਮੇਵਾਰੀ ਹੁਣ ਮਿਡਵਾਇਵਜ਼ 'ਤੇ ਹੋਵੇਗੀ। ਦੇਸ਼ ਵਿਚ ਡਾਕਟਰਾਂ ਦੀ ਘਾਟ ਕਾਰਨ ਵੱਡੀ ਸੰਖਿਆ 'ਚ ਮਾਤਾਵਾਂ ਅਤੇ ਨਵਜੰਮੇ ਬੱਚਿਆਂ ਦੀਆਂ ਹੋ ਰਹੀਆਂ ਮੌਤਾਂ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ ਹੈ। ਗਰਭ ਅਵਸਥਾ ਦੇ ਗੁੰਝਲਦਾਰ ਮਾਮਲਿਆਂ ਨੂੰ ਗਾਇਨੋਕਲਾਜਿਸਟ ਨੂੰ ਰੈਫਰ ਕੀਤਾ ਜਾਵੇਗਾ। ਫੈਸਲੇ ਮੁਤਾਬਕ ਸਰਕਾਰੀ ਸਿਹਤ ਸੇਵਾਵਾਂ 'ਚ ਨਾਰਮਲ ਡਿਲਵਰੀ ਕਰਵਾਉਣ ਦੀ ਜ਼ਿੰਮੇਵਾਰੀ ਮਿਡਵਾਇਵਜ਼ ਦੀ ਹੋਵੇਗੀ। 4 ਸਾਲ ਦੀ ਬੀ.ਐਸ.ਸੀ. ਨਰਸਿੰਗ ਕਰਨ ਤੋਂ ਬਾਅਦ 1.5 ਸਾਲ ਦਾ ਇਕ ਵੱਖਰਾ ਟ੍ਰੈਨਿੰਗ ਕੋਰਸ ਕਰਵਾਇਆ ਜਾਵੇਗਾ। ਟ੍ਰੇਨਿੰਗ ਕੋਰਸ ਪੂਰਾ ਹੋਣ ਤੋਂ ਬਾਅਦ ਵਿਦਿਆਰਥੀ-ਵਿਦਿਆਰਥਨ ਮਿਡਵਾਇਵਜ਼  ਕਹਾਉਣਗੇ। ਡਿਲਵਰੀ ਕਰਵਾਉਣ ਤੋਂ ਲੈ ਕੇ ਨਵਜੰਮੇ ਦੀ ਸ਼ੁਰੂਆਤੀ ਦੇਖਭਾਲ, ਸਕ੍ਰੀਨਿੰਗ ਅਤੇ ਇਲਾਜ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਕੋਲ ਹੀ ਹੋਵੇਗੀ।

ਮਈ-ਜੂਨ ਤੱਕ ਨਰਸਿਜ਼ ਨੂੰ ਮਿਡਵਾਇਵਜ਼  ਬਣਾਉਣ ਦੀ ਟ੍ਰੇਨਿੰਗ ਦੇਣ ਵਾਲੇ ਟਿਊਟਰ ਦੀ ਟ੍ਰੇਨਿੰਗ ਵੀ ਸ਼ੁਰੂ ਹੋ ਜਾਵੇਗੀ। ਇਸ ਲਈ ਦੇਸ਼ 'ਚ 6 ਤੋਂ 7 ਰਾਸ਼ਟਰੀ ਅਤੇ ਖੇਤਰੀ ਇੰਸਟੀਚਿਊਟ ਦੀ ਪਛਾਣ ਕੀਤੀ ਗਈ ਹੈ। ਸਰਕਾਰ ਨੂੰ ਉਮੀਦ ਹੈ ਕਿ ਜੇਕਰ ਨਾਰਮਲ ਡਿਲਵਰੀ ਮਿਡਵਾਇਵਜ਼ ਦੀ ਨਿਗਰਾਨੀ 'ਚ ਹੋਵੇਗੀ ਤਾਂ ਦੇਸ਼ 'ਚ ਕਰੀਬ 83 ਫੀਸਦੀ ਮਾਤਾ, ਨਵਜੰਮੇ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕੇਗਾ। ਦੂਜੇ ਪਾਸੇ ਇਸ ਫੈਸਲੇ ਦੇ ਬਾਅਦ ਵੱਡੇ ਹਸਪਤਾਲਾਂ ਵਿਚ ਮਰੀਜਾਂ ਦੀ ਭੀੜ ਵੀ ਘਟ ਹੋ ਜਾਵੇਗੀ। ਹਾਲਾਂਕਿ ਇਸ ਫੈਸਲੇ ਨੂੰ ਲੈ ਕੇ ਡਾਕਟਰਾਂ ਦੀਆਂ ਆਪਣੀਆਂ ਚਿੰਤਾਵਾਂ ਹਨ। ਦੇਸ਼ 'ਚ ਅਜੇ 79 ਫੀਸਦੀ ਡਿਲਵਰੀ ਹੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿਚ ਹੋ ਪਾ ਰਹੀਆਂ ਹਨ। ਸੁਰੱਖਿਆ ਨਾਲ ਜੁੜੇ ਸਵਾਲਾਂ ਵਿਚਕਾਰ ਮਿਡਵਾਇਵਜ਼ ਨੂੰ ਦਿੱਤੀ ਗਈ ਇਹ ਜ਼ਿੰਮੇਵਾਰੀ ਅਸਰਦਾਰ ਸਾਬਤ ਹੋ ਸਕਦੀ ਹੈ।