ਹਾਰਦਿਕ ਪਟੇਲ ਵਿਰੁੱਧ ਮੁੜ ਤੋਂ ਗੈਰ-ਜ਼ਮਾਨਤੀ ਵਾਰੰਟ ਜਾਰੀ

03/01/2020 12:17:20 AM

ਅਹਿਮਦਾਬਾਦ— ਦੇਸ਼ਧ੍ਰੋਹ ਦੇ ਇਕ ਸਨਸਨੀਖੇਜ਼ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਸਥਾਨਕ ਅਦਾਲਤ ਨੇ ਮੁੱਖ ਮੁਲਜ਼ਮ ਤੇ ਪਾਟੀਦਾਰ ਆਰਕਸ਼ਣ ਅੰਦੋਲਨ ਸਮਿਤੀ (ਪਾਸ) ਦੇ ਸਾਬਕਾ ਕਨਵੀਨਰ ਅਤੇ ਹੁਣ ਕਾਂਗਰਸ ਦੇ ਨੇਤਾ ਹਾਰਦਿਕ ਪਟੇਲ ਵਿਰੁੱਧ ਸ਼ਨੀਵਾਰ ਗੈਰ-ਜ਼ਮਾਨਤੀ ਵਾਰੰਟ ਦੁਬਾਰਾ ਜਾਰੀ ਕੀਤਾ। ਐਡੀਸ਼ਨਲ ਜ਼ਿਲ੍ਹਾ ਜੱਜ ਬੀ. ਜੇ. ਬਨਾਤਰਾ ਦੀ ਅਦਾਲਤ ਨੇ ਇਸੇ ਮਾਮਲੇ 'ਚ 7 ਫਰਵਰੀ ਨੂੰ ਵੀ ਇਕ ਵਾਰੰਟ ਜਾਰੀ ਕੀਤਾ ਸੀ।

KamalJeet Singh

This news is Content Editor KamalJeet Singh