ਲਾਪਤਾ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ

10/28/2021 10:18:58 PM

ਮੁੰਬਈ - ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਫਿਰੌਤੀ ਮਾਮਲੇ ਵਿੱਚ ਮਹੀਨਿਆਂ ਤੋਂ ਲਾਪਤਾ ਚੱਲ ਰਹੇ ਹਨ ਅਤੇ ਉਨ੍ਹਾਂ ਦੀ ਤਲਾਸ਼ ਕ੍ਰਾਈਮ ਬ੍ਰਾਂਚ ਦੀ ਟੀਮ ਕਰ ਰਹੀ ਹੈ। ਅਜਿਹੇ ਵਿੱਚ ਹੁਣ ਪਰਮਬੀਰ ਸਿੰਘ ਖ਼ਿਲਾਫ਼ ਠਾਣੇ ਕੋਰਟ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਹ ਵਾਰੰਟ ਰੰਗਦਾਰੀ ਦੇ ਮਾਮਲੇ ਵਿੱਚ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਰੇਲ ਮੰਤਰਾਲਾ ਦਾ ਫੈਸਲਾ, IRCTC ਹੁਣ ਸਰਕਾਰ ਨੂੰ ਦੇਵੇਗੀ ਸੁਵਿਧਾ ਫੀਸ ਤੋਂ ਹੋਣ ਵਾਲੀ ਅੱਧੀ ਕਮਾਈ

ਉਥੇ ਹੀ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਟਵੀਟ ਕਰਦੇ ਹੋਏ ਕਿਹਾ ਕਿ ਕੀ ਇਹ ਵਚਿੱਤਰ ਨਹੀਂ ਹੈ ਕਿ ਮੁੰਬਈ ਪੁਲਸ ਆਪਣੇ ਸਾਬਕਾ ਪੁਲਸ ਕਮਿਸ਼ਨਰ ਨੂੰ ਨਹੀਂ ਲੱਭ ਪਾ ਰਹੀ ਹੈ? ਉਨ੍ਹਾਂ ਅੱਗੇ ਲਿਖਿਆ ਕਿ ਇਹ ਬਚਪਨ ਦੇ ਪਸੰਦੀਦਾ ਖੇਡ ਲੁਕਣਮੀਟੀ ਦਾ 21ਵੀਂ ਸਦੀ ਦੇ ਚੰਗੇ ਦਿਨ ਦਾ ਵਰਜਨ ਹੈ।

ਇਹ ਵੀ ਪੜ੍ਹੋ - ਟਿਕਰੀ ਬਾਰਡਰ ਦੀ ਵੱਡੀ ਖ਼ਬਰ: ਕੱਲ ਤੱਕ ਖਾਲੀ ਹੋ ਜਾਵੇਗਾ ਰਸਤਾ, ਪੁਲਸ ਹਟਾ ਰਹੀ ਬੈਰੀਕੇਡ

ਦੱਸ ਦਈਏ ਕਿ ਰਾਸ਼ਟਰੀ ਜਾਂਚ ਏਜੰਸੀਆਂ ਪੁੱਛਗਿੱਛ ਲਈ ਪਰਮਬੀਰ ਸਿੰਘ ਨੂੰ ਕਈ ਵਾਰ ਸੱਦ ਚੁੱਕੀ ਹੈ ਪਰ ਉਹ ਹੁਣ ਤੱਕ ਪੇਸ਼ ਨਹੀਂ ਹੋਏ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀ ਹੈ ਕਿ ਉਹ ਚੰਡੀਗੜ੍ਹ ਵਿੱਚ ਹੋ ਸਕਦੇ ਹੈ। ਜਾਂਚ ਲਈ ਬਣਾਏ ਗਏ ਚਾਂਦੀਵਾਲ ਕਮਿਸ਼ਨ ਦੀ ਕਾਰਵਾਈ ਦੌਰਾਨ ਮੁੰਬਈ ਵਿੱਚ ਸੀਨੀਅਰ ਐਡਵੋਕੇਟ ਅਭਿਨਵ ਸ਼ਿਵ ਅਤੇ ਆਸਿਫ ਲੰਪਵਾਲਾ, ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਵਲੋਂ ਪੇਸ਼ ਹੋਏ ਅਤੇ ਉਨ੍ਹਾਂ ਵਲੋਂ ਪਾਵਰ ਆਫ ਅਟਾਰਨੀ ਦੇ ਨਾਲ ਦਿੱਤੇ ਗਏ ਇੱਕ ਹਲਫਨਾਮੇ ਨੂੰ ਦਰਜ ਕੀਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati