ਨੋਇਡਾ 'ਚ ਬਰਿਆਨੀ ਵੇਚਣ 'ਤੇ ਨੌਜਵਾਨ ਦੀ ਕੁੱਟਮਾਰ, ਵੀਡੀਓ ਵਾਇਰਲ

12/15/2019 11:26:23 AM

ਨੋਇਡਾ—ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ ਦੇ ਥਾਣਾ ਰਬੂਪੁਰਾ 'ਚ ਪਿੰਡ ਖੇੜਾ ਮੁਹੰਮਦ ਦਾ ਇਕ ਵੀਡੀਓ ਵਾਇਰਲ ਹੋ ਰਿਹਾ, ਜਿਸ 'ਚ ਦਬੰਗ ਵਿਅਕਤੀ ਵੱਲੋਂ ਇਕ ਵੈੱਜ ਬਰਿਆਨੀ ਵੇਚਣ ਵਾਲੇ ਦਲਿਤ ਨੌਜਵਾਨ ਦੀ ਕਾਫੀ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸ ਲਈ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ। ਵੀਡੀਓ ਸਾਹਮਣੇ ਆਇਆ ਤੋਂ ਬਾਅਦ ਪੁਲਸ ਨੇ ਤਰੁੰਤ ਸਰਗਰਮਤਾ ਦਿਖਾਉਂਦੇ ਹੋਏ ਪੀੜਤ ਨੌਜਵਾਨ ਦੇ ਬਿਆਨ ਦੇ ਆਧਾਰ 'ਤੇ 4  ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਫਿਲਹਾਲ ਮਾਮਲੇ 'ਚ 3 ਦੋਸ਼ੀਆਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਦੱਸਣਯੋਗ ਹੈ ਇਹ ਮਾਮਲਾ ਸ਼ੁੱਕਰਵਾਰ ਦਾ ਹੈ। ਪੀੜਤ ਨੌਜਵਾਨ ਨੇ ਦੱਸਿਆ ਹੈ ਕਿ ਉਹ ਰਬੂਪੁਰਾ-ਭਾਈਪੁਰ ਮਾਰਗ 'ਤੇ ਰੇਹੜੀ ਲਗਾ ਕੇ ਬਰਿਆਨੀ ਵੇਚਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਸ਼ੁੱਕਰਵਾਰ ਸ਼ਾਮ ਨੂੰ ਵੀ ਰੇਹੜੀ ਲਗਾ ਕੇ ਬਰਿਆਨੀ ਵੇਚ ਰਿਹਾ ਸੀ। ਇੰਨੇ ਨੂੰ ਕਾਰ ਸਵਾਲ ਚਾਰ ਦਬੰਗ ਵਿਅਕਤੀ ਉਸ ਦੀ ਰੇਹੜੀ 'ਤੇ ਆਏ ਅਤੇ ਬਰਿਆਨੀ ਸੁੱਟਣ ਲੱਗੇ, ਜਦੋਂ ਮੈਂ ਇਸ ਗੱਲ ਦਾ ਵਿਰੋਧ ਕੀਤਾਂ ਤਾਂ ਉਨ੍ਹਾਂ ਨੇ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕੁੱਟ ਮਾਰ ਕਰਨੀ ਸ਼ੁਰੂ ਕੀਤੀ ਅਤੇ ਇਸ ਦੇ ਨਾਲ ਹੀ ਬਰਿਆਨੀ ਨਾ ਵੇਚਣ ਦੀ ਧਮਕੀ ਵੀ ਦਿੱਤੀ।

ਐੱਸ.ਪੀ. ਦੇਹਾਤ ਰਣਵਿਜੈ ਸਿੰਘ ਨੇ ਦੱਸਿਆ ਹੈ ਕਿ ਮਾਮਲੇ 'ਚ ਥਾਣਾ ਪੁਲਸ ਨੂੰ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ।

Iqbalkaur

This news is Content Editor Iqbalkaur